ਮੋਗਾ: ਜ਼ਿਲ੍ਹੇ 'ਚ ਲੁੱਟਾਂ ਖੋਹਾ ਕਰਨ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਪੁਲਿਸ ਉਨ੍ਹਾਂ ਨੂੰ ਨੱਥ ਪਾਉਣ 'ਚ ਅਸਫ਼ਲ ਹੋ ਰਹੀ ਹੈ। ਇਸੇ ਕਰਕੇ ਚੋਰ ਲੁੱਟਾਂ-ਖੋਹਾਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸ ਦਾ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਯੂਕੋ ਬੈਂਕ ਵਿੱਚੋ ਆਪਣੇ ਗਹਿਣੇ ਲੈ ਕੇ ਰਿਕਸ਼ੇ 'ਤੇ ਜਾ ਰਹੀ ਸੀ। ਉਸ ਸਮੇਂ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਆਏ ਅਤੇ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਜਿਸ ਦੇ ਆਧਾਰ ਤੇ ਪੁਲਿਸ ਲੁਟੇਰਿਆਂ ਦੀ ਭਾਲ ਵਿਚ ਜੁੱਟ ਗਈ ਹੈ। ਲੁੱਟ ਦਾ ਸ਼ਿਕਾਰ ਹੋਈ ਮਹਿਲਾ ਉਮਾ ਕੰਬੋਜ ਨੇ ਦੱਸਿਆ ਕਿ 'ਚ ਘਰੇਲੂ ਸਮਾਗਮ ਹੋਣ ਕਰਕੇ ਉਹ ਯੂਕੋ ਬੈਂਕ ਮੋਗਾ ਵਿੱਚੋਂ ਆਪਣਾ ਜਮਾ ਕਰਵਾਇਆ 10ਤੋਲੇ ਸੋਨਾ ਲੈ ਕੇ ਘਰ ਆ ਰਹੀ ਸੀ ਤੇ ਜਦੋਂ ਉਹ ਘਰ ਦੇ ਦਰਵਾਜ਼ੇ 'ਚ ਪਹੁੰਚੀ ਤਾਂ ਮੋਟਰ ਸਾਇਕਲ ਸਵਾਰ ਦੋ ਲੁਟੇਰੇ ਸੋਨੇ ਵਾਲਾ ਪਰਸ ਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ।
ਮੋਗਾ ਦੇ ਐੱਸਪੀ ਹਰਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਫ਼ਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ 'ਤੇ ਲੱਗ ਗਈ ਹੈ। ਉਨ੍ਹਾਂ ਵਿਸ਼ਵਾਸ ਦਵਾਈਆਂ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।