ETV Bharat / state

ਲੁੱਟ ਦਾ ਨਵਾਂ ਤਰੀਕਾ ! ਨਕਲੀ ਪੁਲਿਸ ਬਣ ਲੁੱਟਣ ਲੱਗੇ ਲੁਟੇਰੇ, ਦੁਕਾਨਦਾਰ ਤੋਂ 3 ਲੱਖ ਅਤੇ ਸੋਨੇ ਦੀ ਚੇਨ ਲੁੱਟੀ - Moga news in punjabi

ਮੋਗਾ ਦੇ ਗਿੱਲ ਰੋਡ 'ਤੇ ਇਕ ਦੁਕਾਨਦਾਰ ਤੋਂ ਪੁਲਿਸ ਦੀ ਵਰਦੀ ਪਾ ਕੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਦੀ ਵਰਦੀ ਪਾ ਕੇ ਵਾਰਦਾਤ ਕਰਦਿਆਂ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਪੁਲਿਸ ਦੀ ਵਰਦੀ ਪਾ ਲੁਟੇਰਿਆ ਨੇ ਕੀਤੀ ਲੁੱਟ
ਪੁਲਿਸ ਦੀ ਵਰਦੀ ਪਾ ਲੁਟੇਰਿਆ ਨੇ ਕੀਤੀ ਲੁੱਟ
author img

By

Published : Jun 10, 2023, 7:31 AM IST

ਪੁਲਿਸ ਦੀ ਵਰਦੀ ਪਾ ਲੁਟੇਰਿਆ ਨੇ ਕੀਤੀ ਲੁੱਟ

ਮੋਗਾ: ਮੋਗਾ ਦੇ ਗਿੱਲ ਰੋਡ 'ਤੇ ਪੁਲਿਸ ਦੀ ਵਰਦੀ ਪਾ ਲੁਟੇਰਿਆ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੀਤੀ ਰਾਤ 9 ਵਜੇ ਉਸ ਸਮੇਂ ਦੁਕਾਨਦਾਰ ਸਤੀਸ਼ ਕੁਮਾਰ ਆਪਣੀ ਕਰਿਆਨੇ ਦੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ। ਮੋਗਾ ਦੇ ਗਿੱਲ ਰੋਡ 'ਤੇ ਇਕ ਇਨੋਵਾ ਗੱਡੀ 'ਚ ਸਵਾਰ 4 ਵਿਅਕਤੀਆਂ, ਜੋ ਪੁਲਿਸ ਦੀ ਵਰਦੀ ਪਾ ਕੇ ਖੜ੍ਹੇ ਸਨ, ਜਿਨ੍ਹਾਂ ਨੇ ਜ਼ਬਰਦਸਤੀ ਉਸ ਨੂੰ ਗੱਡੀ 'ਚ ਬਿਠਾ ਕੇ ਲੈ ਗਏ।

3 ਲੱਖ ਰੁਪਏ ਤੇ ਸੋਨੇ ਦੀ ਚੇਨ ਲੁੱਟੀ: ਮੋਗਾ ਸ਼ਹਿਰ ਦੇ ਬਾਹਰ ਜਾ ਕੇ ਉਸ ਨਾਲ ਮਾਰਕੁੱਟ ਕੀਤੀ ਫਿਰ ਉਨ੍ਹਾਂ ਕੋਲੋਂ 3 ਲੱਖ ਰੁਪਏ ਅਤੇ ਸੋਨੇ ਦੀ ਚੇਨ ਲੁੱਟ ਲਈ ਅਤੇ ਛੱਡ ਗਏ। ਸਤੀਸ਼ ਕੁਮਾਰ ਨੇ ਰਾਤ ਨੂੰ ਕਿਸੇ ਦੀ ਮਦਦ ਨਾਲ ਘਰ ਪਹੁੰਚਿਆ ਅਤੇ ਸਾਰੀ ਘਟਨਾ ਬਾਰੇ ਘਰ ਦਿਆਂ ਨੂੰ ਦੱਸਿਆ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਦੁਕਾਨਦਾਰ ਦੀ ਕੀਤੀ ਕੁੱਟਮਾਰ: ਜਾਣਕਾਰੀ ਦਿੰਦਿਆਂ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਮੋਗਾ ਦਾਣਾ ਮੰਡੀ 'ਚ ਕਰਿਆਨੇ ਦੀ ਦੁਕਾਨ ਹੈ ਅਤੇ ਬੀਤੀ ਰਾਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰਕੇ ਵਾਪਸ ਘਰ ਜਾ ਰਹੇ ਸਨ ਤਾਂ ਗਿੱਲ ਰੋਡ 'ਤੇ 3 ਪੁਲਿਸ ਮੁਲਾਜ਼ਮ ਚੈਕਿੰਗ ਕਰ ਰਹੇ ਸਨ। ਇਕ ਆਦਮੀ ਗੱਡੀ ਦੇ ਅੰਦਰ ਬੈਠਾ ਸੀ ਜਿਸ ਨੂੰ ਉਹ ਸੀਨੀਅਰ ਅਧਿਕਾਰੀ ਕਹਿ ਰਹੇ ਸੀ। ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਕਾਰ ਵਿੱਚ ਬੈਠਣ ਲਈ ਕਿਹਾ ਤੇ ਕਿਹਾ ਕਿ ਕਾਰਵਾਈ ਕਰਨ ਦੇ ਲਈ ਥਾਣੇ ਲੈ ਕੇ ਜਾ ਰਹੇ ਹਾਂ। ਜਿਸ ਤੋਂ ਬਾਅਦ ਉਸ ਨੂੰ ਸ਼ਹਿਰ ਤੋਂ ਬਾਹਰ ਲੈ ਗਏ ਅਤੇ ਕੁੱਟ ਮਾਰ ਕੀਤੀ ਇਸ ਦੇ ਨਾਲ ਹੀ ਉਹ 3 ਲੱਖ ਨਗਰੀ ਅਤੇ ਸੋਨੇ ਦੀ ਚੇਨ ਲੁੱਟ ਕੇ ਲੈਂ ਗਏ।

ਮੁਲਜ਼ਮਾਂ ਦੀ ਭਾਲ ਜਾਰੀ: ਮੋਗਾ ਦੇ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਸਤੀਸ਼ ਕੁਮਾਰ ਨਾਮਕ ਵਿਅਕਤੀ ਜਿਸ ਦੀ ਮੋਗਾ ਦਾਣਾ ਮੰਡੀ ਵਿਖੇ ਕਰਿਆਨੇ ਦੀ ਦੁਕਾਨ ਹੈ, ਬੀਤੀ ਰਾਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰਕੇ ਵਾਪਸ ਘਰ ਜਾ ਰਿਹਾ ਸੀ। ਰਾਸਤੇ ਵਿੱਚ ਨਕਲੀ ਪੁਲਿਸ ਵਾਲਿਆਂ ਨੇ ਉਸ ਨੂੰ ਰੋਕ ਕੇ ਚੈਕਿੰਗ ਕੀਤੀ ਆਪਣੇ ਨਾਲ ਲਿਜਾ ਕੇ ਉੱਥੇ ਉਸ ਨਾਲ ਕੁੱਟਮਾਰ ਕੀਤੀ। ਉਥੇ ਲਗੇ ਸੀਸੀਟੀਵੀ ਦੀ ਫੁਟੇਜ ਖਗਾਲੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.