ETV Bharat / state

ਅੱਜ ਪੰਜਾਬ ਫੇਰੀ 'ਤੇ ਰਾਹੁਲ ਗਾਂਧੀ, ਮੋਗਾ 'ਚ ਰੈਲੀ ਨੂੰ ਕਰਨਗੇ ਸੰਬੋਧਨ - punjab news

ਅੱਜ ਪੰਜਾਬ ਦੌਰੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ। ਮੋਗਾ ਦੇ ਪਿੰਡ ਕਿੱਲੀ ਚਾਹਲਾਂ 'ਚ ਰੈਲੀ ਨੂੰ ਕਰਨਗੇ ਸੰਬੋਧਨ। ਖੇਤ ਮਜ਼ਦੂਰਾਂ ਦੇ 550 ਕਰੋੜ ਰੁਪਏ ਦੇ ਕਰਜ਼ ਦੀ ਪਹਿਲੀ ਕਿਸ਼ਤ ਕਰਨਗੇ ਜਾਰੀ।

ਫ਼ਾਈਲ ਫ਼ੋਟੋ
author img

By

Published : Mar 7, 2019, 8:36 AM IST

ਮੋਗਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਲੀਡਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵੱਖ-ਵੱਖ ਸੂਬਿਆਂ 'ਚ ਜਾ ਕੇ ਰੈਲੀਆਂ ਕਰ ਰਹੇ ਹਨ। ਇਸੇ ਲੜੀ 'ਚ ਅੱਜ ਰਾਹੁਲ ਗਾਂਧੀ ਪੰਜਾਬ ਫੇਰੀ 'ਤੇ ਹਨ। ਇਥੇ ਉਹ ਮੋਗਾ 'ਚ ਰੈਲੀ ਨੂੰ ਸੰਬੋਧਨ ਕਰਨਗੇ।

ਰਾਹੁਲ ਗਾਂਧੀ ਮੋਗਾ ਦੇ ਪਿੰਡ ਕਿੱਲੀ ਚਾਹਲਾਂ 'ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੇਗੀ। ਖ਼ਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਰੈਲੀ ਦੌਰਾਨ ਖੇਤ ਮਜ਼ਦੂਰਾਂ ਦੇ 550 ਕਰੋੜ ਰੁਪਏ ਦੇ ਕਰਜ਼ ਦੀ ਪਹਿਲੀ ਕਿਸ਼ਤ ਜਾਰੀ ਕਰਨਗੇ। ਰਾਹੁਲ ਮੋਗਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨਗੇ।

ਰੈਲੀ ਲਈ ਪ੍ਰਬੰਧ
ਕਿੱਲੀ ਚਾਹਲਾਂ ਦੀ 100 ਏਕੜ ਜ਼ਮੀਨ 'ਤੇ ਰਾਹੁਲ ਗਾਂਧੀ ਦੀ ਰੈਲੀ ਹੋਵੇਗੀ ਜਿਥੇ ਸਵਾ ਲੱਖ ਲੋਕਾਂ ਦੇ ਬੈਠਣ ਦਾ ਇੰਤਜਾਮ ਕੀਤਾ ਗਿਆ ਹੈ। ਇਸ ਤੋਂ ਇਲਾਵਾ 5 ਹਜ਼ਾਰ ਵੱਡੀਆਂ ਬੱਸਾਂ ਦੀ ਪਾਰਕਿੰਗ ਦਾ ਇੰਤਜਾਮ ਕੀਤਾ ਗਿਆ ਹੈ। ਵੀਆਈਪੀ ਮੂਵਮੇਂਟ ਨੂੰ ਘੱਟ ਕਰਨ ਲਈ ਹੈਲੀਪੈਡ ਨੂੰ ਪੰਡਾਲ ਦੇ ਕੋਲ ਹੀ ਬਣਾਇਆ ਗਿਆ ਹੈ।

undefined

News : data entry opretor nabbed (dry news)                                                                  06.03.2019           
ਵਿਜੀਲੈਂਸ ਟੀਮ ਨੇ ਜਿਲਾ ਮੋਗਾ ਦੀ ਤਹਿਸੀਲ ਧਰਮਕੋਟ ਦੇ ਤਹਿਸੀਲਦਾਰ ਦਫਤਰ ਵਿਚ ਤਾਇਨਾਤ ਡਾਟਾ ਐਂਟਰੀ ਓਪਰੇਟਰ ਨੂੰ 8 ਹਜਾਰ ਦੀ ਰਿਸ਼ਵਤ ਲੈਂਦੇ ਰੰਗੇ ਹਥੀ ਕਾਬੂ ਕਿੱਤਾ ਹੈ. DSP ਵਿਜੀਲੈਂਸ ਹਰਜਿੰਦਰ ਸਿੰਘ ਨੇ ਫੋਨ ਤੇ ਦਸਿਆ ਕਿ ਡਾਟਾ ਐਂਟਰੀ ਓਪਰੇਟਰ ਸ਼ਮਸ਼ੇਰ ਸਿੰਘ ਨੇ ਪਿੰਡ ਪੰਡੋਰੀ ਅਰਾਈਆਂ ਦੇ ਸੁਖਚੈਨ ਸਿੰਘ ਤੋਂ ਰਜਿਸਟਰੀ ਕਰਣ ਲਈ 8 ਹਜਾਰ ਲਏ ਸਨ. ਜਿਸ ਦੀ ਸ਼ਿਕਾਇਤ ਤੇ ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹਥੀ ਕਾਬੂ ਕਰ ਲਿਆ. 

sign off ------------ munish jindal, moga.
ETV Bharat Logo

Copyright © 2025 Ushodaya Enterprises Pvt. Ltd., All Rights Reserved.