ETV Bharat / state

ਸੁਵਿਧਾ ਕੇਂਦਰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤੇ ਜਾਣਗੇ- ਬ੍ਰਮ ਸ਼ੰਕਰ ਜਿੰਪਾ

author img

By

Published : Apr 21, 2022, 10:31 AM IST

ਮੋਗਾ ਵਿਖੇ ਚਲ ਰਹੇ ਸੁਵਿਧਾ ਕੇਂਦਰ ਵਿਖੇ ਮਾਲ ਅਤੇ ਮੁੜ ਵਸੇਬਾ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅਚਾਨਕ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਚੱਲ ਰਹੇ ਸੁਵਿਧਾ ਕੇਂਦਰਾਂ ਨੂੰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤਾ ਜਾਵੇਗਾ।

ਸੁਵਿਧਾ ਕੇਂਦਰ ਦੁਬਿਧਾ
ਸੁਵਿਧਾ ਕੇਂਦਰ ਦੁਬਿਧਾ

ਮੋਗਾ: ਸੂਬੇ ਭਰ ਚ ਆਮ ਆਦਮੀ ਪਾਰਟੀ ਦੀ ਸਰਕਾਰ ਐਕਟਿਵ ਜ਼ੋਨ ’ਚ ਹੈ ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਮੰਤਰੀਆਂ ਵੱਲੋਂ ਵੀ ਵੱਖ-ਵੱਖ ਖੇਤਰਾਂ ’ਚ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅਚਾਨਕ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੇ ਸੁਵਿਧਾ ਕੇਂਦਰ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿਚ ਚੱਲ ਰਹੇ ਸੁਵਿਧਾ ਕੇਂਦਰਾਂ ਨੂੰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤਾ ਜਾਵੇਗਾ।

ਗੱਲਬਾਤ ਕਰਦੇ ਹੋਏ ਮਾਲ ਅਤੇ ਮੁੜ ਵਸੇਬਾ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸ ਅਚਾਨਕ ਦੌਰੇ ਦਾ ਮਕਸਦ ਸੀ ਕਿ ਜ਼ਮੀਨੀ ਪੱਧਰ ਉੱਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਜਾ ਸਕੇ। ਇਸੇ ਕਰਕੇ ਹੀ ਉਹਨਾਂ ਨੇ ਬੀਤੇ ਦਿਨੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਮੋਗਾ ਦੇ ਸੁਵਿਧਾ ਕੇਂਦਰ ਦੀ ਚੈਕਿੰਗ ਕੀਤੀ ਹੈ।

ਉਹਨਾਂ ਅੱਗੇ ਕਿਹਾ ਕਿ ਇਥੇ ਆ ਕੇ ਪਤਾ ਲੱਗਾ ਹੈ ਕਿ ਸੁਵਿਧਾ ਕੇਂਦਰਾਂ ਵਿੱਚ ਲੋਕਾਂ ਨੂੰ ਸੇਵਾਵਾਂ ਲੈਣ ਲਈ ਲੰਮਾ ਸਮਾਂ ਲੱਗਦਾ ਹੈ। ਇਸ ਬਾਰੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਉੱਤੇ ਦੱਸਿਆ ਕਿ ਸਟਾਫ ਅਤੇ ਕੁਝ ਹੋਰ ਊਣਤਾਈਆਂ ਹੋਣ ਕਾਰਨ ਕੁਝ ਸੇਵਾਵਾਂ ਵਿੱਚ ਦੇਰੀ ਹੋ ਜਾਂਦੀ ਹੈ। ਜਿਸ ਨੂੰ ਜਲਦ ਹੀ ਸੁਧਾਰ ਲਿਆ ਜਾਵੇਗਾ।

ਸੇਵਾਵਾਂ ਦੇਣ ਲਈ ਵਧਾਏ ਜਾਣ ਕਾਂਊਟਰ: ਮੰਤਰੀ ਜਿੰਪਾ ਨੇ ਸੁਵਿਧਾ ਕੇਂਦਰ ਦੇ ਇੰਚਾਰਜ ਨੂੰ ਹਦਾਇਤ ਕੀਤੀ ਕਿ ਇਥੇ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਦਿੱਤਾ ਜਾਵੇ। ਇਸ ਸਾਰੇ ਕੰਮ ਦੀ ਵੱਡੇ ਅਫ਼ਸਰ ਖੁਦ ਨਿਗਰਾਨੀ ਕਰਨ। ਲੋਕਾਂ ਨੂੰ ਤੈਅ ਸਮਾਂ ਸੀਮਾ ਵਿਚ ਸੇਵਾਵਾਂ ਦੇਣ ਲਈ ਕਾਂਊਟਰ ਵਧਾਏ ਜਾਣ। ਉਹਨਾਂ ਸਪੱਸ਼ਟ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ।

ਕਰਮਚਾਰੀਆਂ ਦਾ ਲੋਕਾਂ ਨਾਲ ਹੋਵੇ ਠੀਕ ਵਤੀਰਾ: ਉਹਨਾਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਆਮ ਲੋਕਾਂ ਨਾਲ ਬੋਲ ਬਾਣੀ ਠੀਕ ਹੋਣੀ ਚਾਹੀਦੀ ਹੈ। ਸੇਵਾਵਾਂ ਮਿਲਣ ਦੇ ਸਮਾਂ ਸੀਮਾ ਬਾਰੇ ਥਾਂ ਥਾਂ ਉਪਰ ਬੋਰਡ ਲਗਾਏ ਜਾਣ। ਔਰਤਾਂ ਅਤੇ ਬਜ਼ੁਰਗਾਂ ਲਈ ਅਲੱਗ ਕਤਾਰਾਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਭਰੋਸਾ ਦਿੱਤਾ ਕਿ ਲੋਕਾਂ ਦੀ ਸਹੂਲਤ ਲਈ ਬੰਦ ਪਏ ਸੇਵਾ ਕੇਂਦਰ ਲੋੜ ਮੁਤਾਬਿਕ ਮੁੜ ਖੋਲ੍ਹੇ ਜਾਣਗੇ।

ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਮੋਗਾ ਵਿੱਚ ਕਥਿਤ ਤੌਰ ਉੱਤੇ ਰਜਿਸਟਰੀਆਂ ਵਿੱਚ ਧਾਂਦਲੀ ਮਾਮਲੇ ਦੀ ਜਾਂਚ ਰਿਪੋਰਟ ਮਿਤੀ 21ਅਪ੍ਰੈਲ ਤੱਕ ਭੇਜਣ ਬਾਰੇ ਕਿਹਾ ਗਿਆ ਹੈ। ਇਸ ਰਿਪੋਰਟ ਦੇ ਅਧਾਰ ਉੱਤੇ ਹੀ ਇਸ ਮਾਮਲੇ ਉੱਤੇ ਕੋਈ ਫੈਸਲਾ ਲਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਹਲਕਾ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਹੋਰ ਵੀ ਹਾਜ਼ਰ ਰਹੇ ਸੀ।

ਇਹ ਵੀ ਪੜੋ: ਬਿਜਲੀ ਵਿਭਾਗ ਦੀ ਗਲਤੀ ਕਾਰਨ 15 ਏਕੜ ਫ਼ਸਲ ਸੜ ਕੇ ਹੋਈ ਸੁਆਹ

ETV Bharat Logo

Copyright © 2024 Ushodaya Enterprises Pvt. Ltd., All Rights Reserved.