ETV Bharat / state

ਪਿੱਛੇ ਛੱਡ ਗਿਆ ਸ਼ਹੀਦ ਜੈਮਲ ਸਿੰਘ, ਪਰਿਵਾਰ ਨੂੰ ਲੱਗਿਆ ਡੁੰਘਾ ਸਦਮਾ

author img

By

Published : Feb 15, 2019, 11:48 AM IST

Updated : Feb 15, 2019, 12:29 PM IST

ਮੋਗਾ: ਜੰਮੂ ਕਸ਼ਮੀਰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ 'ਚ ਮੋਗਾ ਦੇ ਪਿੰਡ ਘਲੋਟੀ ਦਾ ਰਹਿਣ ਵਾਲਾ 44 ਸਾਲਾ ਜਵਾਨ ਜੈਮਲ ਸਿੰਘ ਵੀ ਸ਼ਾਮਲ ਹੈ।

ਸ਼ਹੀਦ ਜੈਮਲ ਸਿੰਘ

ਇਸ ਸਬੰਧੀ ਸ਼ਹੀਦ ਜੈਮਲ ਸਿੰਘ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਹੀਦ ਦਾ ਪਿਤਾ ਬੇਹੱਦ ਧਰਮੀ ਵਿਅਕਤੀ ਹੈ ਤੇ ਉਹ ਪਿੰਡ ਵਿੱਚ ਪਾਠੀ ਦੀ ਡਿਊਟੀ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਹਿੱਸਾ ਬਣੇ ਸ਼ਹੀਦ ਜੈਮਲ ਸਿੰਘ ਦੀ ਉਮਰ 44 ਸਾਲ ਦੀ ਸੀ ਅਤੇ ਉਨ੍ਹਾਂ ਦੇ ਬਜ਼ੁਰਗ ਮਾਤਾ ,ਪਿਤਾ ,ਪਤਨੀ ਅਤੇ ਸਾਰੇ ਪਰਿਵਾਰ ਨੂੰ ਡੁੰਘਾ ਸਦਮਾ ਲੱਗਿਆ ਹੈ।
ਇਸ ਤੋਂ ਇਲਾਵਾ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਨੇ ਜੈਮਲ ਸਿੰਘ ਦੀ ਸ਼ਹਾਦਤ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁਲਵਾਮਾ ਜ਼ਿਲ੍ਹੇ ਵਿੱਚ ਸ੍ਰੀ ਨਗਰ- ਜੰਮੂ ਰਾਜਮਾਗਰ ਤੇ ਲੇਥਪੋਰਾ ਦੇ ਕੋਲ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰਕੇ ਜਵਾਨਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 42 ਜਵਾਨ ਸ਼ਹੀਦ ਹੋ ਗਏ ਸਨ।

DOwnload link 

ਕਸ਼ਮੀਰ ਅੱਤਵਾਦੀ ਹਮਲੇ ਦੇ 42 ਸ਼ਹੀਦਾਂ ‘ਚ ਮੋਗੇ ਦਾ ਜੈਮਲ ਸਿੰਘ ਵੀ ਸ਼ਾਮਲ

ਦੇਸ਼ ਦੇ ਹਰ ਬਸ਼ਿੰਦੇ ਨੂੰ ਰੂਹ ਤੱਕ ਕੰਬਾ ਦੇਣ  ਵਾਲੇ ਦਰਦਨਾਕ ਪੁਲਵਾਮਾ ਹਮਲੇ ਦੇ 42 ਸ਼ਹੀਦ ਹੋਏ ਜਵਾਨਾਂ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਘਲੋਟੀ ਦਾ ਨੌਜਵਾਨ ਜੈਮਲ ਸਿੰਘ ਵੀ ਸ਼ਾਮਿਲ ਹੈ ।ਜੰਮੂ ਕਸ਼ਮੀਰ ਚ ਹੋਏ ਇਸ ਅੱਤਵਾਦੀ ਹਮਲੇ ਉਪਰੰਤ ਮੋਗਾ ਜ਼ਿਲ੍ਹਾ ਦੇ  ਪਿੰਡ ਗਲੋਟੀ ਰਿਸਤੇਦਾਰ ਗੁਰਚਰਨ ਸਿੰਘ ਦੱਸਿਆ ਕਿ ਸ਼ਹੀਦ ਜੈਮਲ ਸਿੰਘ ਦਾ ਪਿਤਾ ਬੇਹੱਦ ਧਰਮੀ ਵਿਅਕਤੀ ਹੈ ਤੇ ਉਹ ਪਿੰਡ ਵਿੱਚ ਪਾਠੀ ਦੀ ਡਿਊਟੀ ਨਿਭਾਉਂਦਾ ਹੈ। ਉਨ੍ਹਾਂ ਦੱਸਿਆ ਕਿ 1993 ਵਿੱਚ ਸੁਰੱਖਿਆ ਸੈਨਾਵਾਂ ਦਾ  ਹਿੱਸਾ ਬਣੇ ਸ਼ਹੀਦ ਜੈਮਲ ਸਿੰਘ ਦੀ ਉਮਰ 44 ਸਾਲ ਦੀ ਸੀ ਅਤੇ ਉਨ੍ਹਾਂ ਦੇ ਬਜ਼ੁਰਗ ਮਾਤਾ ,ਪਿਤਾ ,ਪਤਨੀ ਅਤੇ ਸਮੁੱਚੇ ਪਰਿਵਾਰ ਲਈ ਇਹ ਗਹਿਰਾ ਸਦਮਾ ਹੈ। ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਸ਼ਹੀਦ ਜੈਮਲ ਸਿੰਘ ਦੀ ਸ਼ਹਾਦਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰ ਕਰਦਿਆਂ ਆਖਿਆ ਕਿ ਇਸ ਔਖੀ ਘੜੀ ਵਿੱਚ ਉਹ ਪਰਿਵਾਰ ਨਾਲ ਖੜ੍ਹੇ ਹਨ 

Munish jindal. 
Moga 
Last Updated : Feb 15, 2019, 12:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.