ਮੋਗਾ: ਸਾਧਾਂਵਾਲੀ ਬਸਤੀ ਸਥਿਤ ਸਰਕਾਰੀ ਮਿਡਲ ਸਕੂਲ 'ਤੇ ਪ੍ਰਸਾਸ਼ਨ ਵੱਲੋਂ ਤਾਲਾ (police locked government school) ਲਗਾਇਆ ਗਿਆ ਹੈ ਜਿਸ ਤੋਂ ਬਾਅਦ 103 ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੂਮਾਰ ਇਸ ਸਕੂਲ ਦੀ ਜਮੀਨ ਨੂੰ ਲੈ ਕੇ ਮਾਮਲਾ ਕੋਰਟ ਵਿੱਚ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਰੂਲ ਨੂੰ ਤਾਲਾ ਮਾਰਿਆ ਗਿਆ ਹੈ। ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਖੜ੍ਹੇ ਹੋ ਕੇ ਧਰਨਾ ਦਿੱਤਾ ਹੈ ਅਤੇ ਸਕੂਲ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੱਛਲੇ 30 ਸਾਲਾਂ ਤੋਂ ਇਹ ਸਰਕਾਰੀ ਮਿਡਲ ਸਕੂਲ ਚੱਲ ਰਿਹਾ ਹੈ।
ਸਕੂਲ ਦੇ ਬਾਹਰ ਧਰਨਾ ਦੇ ਰਹੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਸਕੂਲ ਪਿੱਛਲੇ 30 ਸਾਲਾਂ ਤੋਂ ਚੱਲ ਰਿਹਾ ਹੈ। ਹੁਣ ਇਸ ਨੂੰ ਅਚਾਨਕ ਤਾਲਾ ਮਾਰ ਦਿੱਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਦੇ ਬੱਚਿਆ ਦਾ ਭਵਿੱਥ ਖਤਰੇ ਵਿੱਚ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਪੜ੍ਹਣ ਲਈ ਦੂਰ ਕਿਸੇ ਸਕੂਲ ਵਿੱਚ ਜਾਣਾ ਪੈਇਗਾ ਇਸ ਲਈ ਸਾਡੀ ਸਰਕਾਰ ਤੋਂ ਅਪੀਲ ਹੈ ਕਿ ਜਲਦ ਤੋਂ ਜਲਦ ਬੱਚਿਆਂ ਦੇ ਪੜ੍ਹਨ ਇਸ ਸਕੂਲ ਨੂੰ ਖੋਲ੍ਹਿਆ ਜਾਵੇ ਜਾਂ ਨੇੜੇ ਹੀ ਕੋਈ ਜਗ੍ਹਾਂ ਦਿੱਤੀ ਜਾਵੇ।
ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ੍ਹ ਸਾਨੂੰ ਇੱਕ ਨੋਟਿਸ ਮਿਲਿਆ ਸੀ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਕੁਝ ਲੋਕਾਂ ਵੱਲੋਂ ਇਸ ਸਕੂਲ ਨੂੰ ਤਾਲਾ ਲਗਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਫਿਲਹਾਲ ਅਸੀਂ ਉੱਚ ਅਧਿਕਾਰੀਆਂ ਨਾਲ ਇਸ ਸੰਬੰਧ ਵਿਚ ਗੱਲਬਾਤ ਕਰ ਰਹੇ ਹਾਂ। ਅੱਜ ਹੋਣ ਵਾਲੀ ਪੇਰੈਂਟਸ ਟੀਚਰ ਮੀਟਿੰਗ ਨੂੰ ਪ੍ਰਾਇਮਰੀ ਸਰੂਲ ਵਿੱਚ ਕਰਵਾਇਆ ਜਾ ਰਿਹਾ ਹੈ।