ਮੋਗਾ: ਸਥਾਨਕ ਸ਼ੈਲਰ ਵਪਾਰੀ ਆਪਣੇ ਪਰਿਵਾਰ ਸਣੇ ਬੀਤੀ 10 ਮਾਰਚ ਤੋਂ ਭੇਤਭਰੀ ਹਾਲਾਤਾਂ 'ਚ ਗੁੰਮ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਤਾਜਾ ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ੈਲਰ ਵਪਾਰੀ ਤੇ ਉਸ ਦੇ ਪਰਿਵਾਰ ਦੇ 6 ਲੋਕਾਂ ਨੂੰ ਲੱਭਣ 'ਚ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਮੁਤਾਬਕ ਉਕਤ ਪਰਿਵਾਰ ਗਵਾਲੀਅਰ ਵਿੱਚੋਂ ਬਰਾਮਦ ਕੀਤਾ ਗਿਆ ਹੈ। ਨਿਹਾਲ ਸਿੰਘ ਵਾਲਾ ਦੇ ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਜਦੋਂ ਜਾਂਚ ਦੌਰਾਨ ਸ਼ੈਲਰ ਵਪਾਰੀ ਤਰਸੇਮ ਲਾਲ ਦੇ ਰਿਸ਼ਤੇਦਾਰਾਂ 'ਤੇ ਦਬਾਅ ਬਣਾਇਆ ਤਾਂ ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਸਣੇ ਗਵਾਲੀਅਰ 'ਚ ਹਨ।
ਪੁਲਿਸ ਨੇ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪਰਿਵਾਰ ਵਾਲਿਆਂ 'ਤੇ ਦਬਾਅ ਪਾਉਣ 'ਤੇ ਉਨ੍ਹਾਂ ਦੱਸਿਆ ਕਿ ਸ਼ੈਲਰ ਮਾਲਿਕ ਤਰਸੇਮ ਲਾਲ 'ਤੇ ਕਰੀਬ 47 ਕਰੋੜ ਦਾ ਕਰਜ਼ਾ ਸੀ, ਜਿਨ੍ਹਾਂ 'ਚੋਂ 13 ਕਰੋੜ ਰੁਪਏ ਪੰਜਾਬ ਐਂਡ ਸਿੰਧ ਬੈਂਕ ਦੇ ਸਨ। ਕਰਜ਼ਾ ਮੰਗਣ ਵਾਲਿਆਂ ਤੋਂ ਪਰੇਸ਼ਾਨ ਹੋ ਕੇ ਪੂਰਾ ਪਰਿਵਾਰ ਨਿਹਾਲ ਸਿੰਘ ਵਾਲਾ ਛੱਡ ਕੇ ਰਿਸ਼ਕੇਦਾਰਾਂ ਦੀ ਸਹਾਇਤਾਂ ਨਾਲ ਗਵਾਲੀਆਰ ਪਹੁੰਚ ਗਏ।
ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਸ਼ਹਿਰ 'ਚ ਆਉਣ 'ਤੇ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ।