ਮੋਗਾ : ਬੀਤੇ ਦਿਨ ਕਸਬਾ ਬੱਧਨ੍ਹੀ ਕਲ੍ਹਾਂ ਵਿਖੇ ਬਜਾਰ ਵਿੱਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮ੍ਰਿਤਕ ਦੇਸ ਰਾਜ ਦੇ ਪਿਤਾ ਬੂਟਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਬੱਧਨ੍ਹੀ ਕਲਾਂ ਦੇ ਬਿਆਨ ਪਰ ਮੁਕੱਦਮਾ ਨੰਬਰ 67 ਮਿਤੀ 03-06-22 ਨੂੰ ਥਾਣਾ ਬੱਧਨੀ ਕਲਾਂ ਵਿਖੇ ਖ਼ਿਲਾਫ ਰਣਜੀਤ ਸਿੰਘ ਉਰਫ ਮਣਕਾ ਪੁੱਤਰ ਸੁਖਦੇਵ ਸਿੰਘ, ਜਸਵੀਰ ਸਿੰਘ ਉਰਫ ਜੱਸਾ ਪੁੱਤਰ ਛਿੰਦਰਪਾਲ ਸਿੰਘ, ਹੰਸਾ ਸਿੰਘ ਪੁੱਤਰ ਮੰਗਲ ਸਿੰਘ ਵਾਸੀਆਨ ਬੱਧਨੀ ਕਲ੍ਹਾਂ ਅਤੇ ਤਿੰਨ ਵਿਅਕਤੀਆਂ ਉੱਤੇ ਮਾਮਲਾ ਦਰਜ ਹੋਇਆ।
ਵਜ੍ਹਾ ਰੰਜਿਸ਼ ਇਹ ਸੀ ਕਿ ਬੱਧਨ੍ਹੀ ਕਲ੍ਹਾਂ ਕਸਬਾ ਵਿਚ ਕਿਸਾਨ ਯੂਨੀਅਨ ਦੇ ਨਾਮ ਤੇ ਇਕ ਗਰੁੱਪ ਬਣਿਆ ਹੋਇਆ ਸੀ, ਜਿਸ ਵਿੱਚ ਇਹ ਮੈਸਿਜ ਸ਼ੇਅਰ ਕੀਤਾ ਗਿਆ ਸੀ ਕਿ ਕਸਬਾ ਬੱਧਨ੍ਹੀ ਕਲ੍ਹਾਂ ਵਿੱਚੋ ਨਸ਼ਾ ਚਿੱਟਾ ਵੇਚਣ ਵਾਲਿਆਂ ਦਾ ਸਫਾਇਆ ਕੀਤਾ ਜਾਣਾ ਹੈ। ਇਸ ਗੱਲ ਨੂੰ ਲੈ ਕੇ ਗਰੁੱਪ ਵਿੱਚ ਵੱਖ-ਵੱਖ ਵਿਅਕਤੀਆਂ ਵੱਲੋ ਵੱਖ-ਵੱਖ਼ ਤਰ੍ਹਾਂ ਦੇ ਕੁਮੈਟਸ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਵਿਚ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵੱਲੋ ਮ੍ਰਿਤਕ ਦੇਸ ਰਾਜ ਨੂੰ ਗਰੁੱਪ ਵਿੱਚੋ ਡਲੀਟ ਕਰ ਦਿੱਤਾ ਗਿਆ।
ਜਿਸ ਕਰਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ, ਜਿਸ ਸਬੰਧੀ ਮੁਕੱਦਮਾ ਨੰਬਰ 02 ਮਿਤੀ 09-01-22 ਧਾਰਾ 324, 506, 148, 149 ਅਨੁਸਾਰ ਥਾਣਾ ਬੱਧਨੀ ਕਲਾਂ ਵਿਖੇ ਦਰਜ ਕਰਵਾਇਆ ਗਿਆ। ਜਿਸ ਕਰਕੇ ਇਹਨਾਂ ਦੀ ਪਹਿਲਾਂ ਤੋ ਹੀ ਆਪਸ ਵਿਚ ਰੰਜਿਸ਼ ਚੱਲੀ ਆ ਰਹੀ ਸੀ ਅਤੇ ਆਪਸ ਵਿੱਚ ਕਈ ਵਾਰ ਇਹਨਾਂ ਦੀ ਤਕਰਾਰ ਵੀਹੋ ਜਾਂਦੀ ਸੀ। ਜਿਸ ਕਰਕੇ ਮੁਲਜ਼ਮਾਂ ਵੱਲੋਂ ਦੇਸ ਰਾਜ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਮੁਲਜ਼ਮ ਰਣਜੀਤ ਸਿੰਘ ਉਰਫ ਮਣਕਾ ਅਤੇ ਜਸਵੀਰ ਸਿੰਘ ਉਰਫ ਜੱਸਾ ਵੱਲੋਂ ਮਾਨਯੋਗ ਅਦਾਲਤ ਸੰਗਮ ਕੌਸ਼ਲ ਜੇਐਮਆਈਸੀ ਬਾਘਾਪੁਰਾਣਾ ਵਿੱਚ ਆਤਮ ਸਮਰਪਣ ਕੀਤਾ ਗਿਆ। ਇਸ ਦੌਰਾਨ ਰਣਜੀਤ ਸਿੰਘ ਉਰਫ ਮਣਕਾ ਵੱਲੋਂ ਇਸ ਵਾਰਦਾਤ ਅਤੇ ਕੁੱਲ 5 ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਇਸ ਦੌਰਾਨ ਬਾਕੀ ਦੋ ਨਾਮਾਲੂਮ ਮੁਲਜ਼ਮਾਂ ਦੇ ਨਾਮ ਗੁਰਜੀਤ ਸਿੰਘ ਉਰਫ ਨੋਸ਼ਾ ਪੁੱਤਰ ਇਕਬਾਲ ਸਿੰਘ, ਧਰਮ ਸਿੰਘ ਉਰਫ ਸੀਪਾ ਪੁੱਤਰ ਬਲਜੀਤ ਸਿੰਘ ਵਾਸੀਆਨ ਬੱਧਨ੍ਹੀ ਕਲ੍ਹਾਂ ਹੋਣ ਬਾਰੇ ਖ਼ੁਲਾਸਾ ਕੀਤਾ।
ਜਿਹਨਾਂ ਨੂੰ ਮੁਕੱਦਮੇ ਵਿੱਚ ਨਾਮਜਦ ਕੀਤਾ ਗਿਆ। ਗੁਲਨੀਤ ਸਿੰਘ ਖੁਰਾਣਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮੋਗਾ, ਰੁਪਿੰਦਰ ਕੌਰ ਭੱਟੀ ਪੀਪੀਐਸਐਸਪੀ (ਆਈ) ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਮੁਹੰਮਦ ਸਰਫਰਾਜ ਆਲਮ ਆਈਪੀਐਸ ਸਹਾਇਕ ਪੁਲਿਸ ਕਪਤਾਨ ਨਿਹਾਲ ਸਿੰਘ ਦੀ ਸਪੂਰਵੀਜਨ ਅਧੀਨ ਮੁਕੱਦਮੇ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਜਿਹਨਾਂ ਵੱਲੋਂ ਆਪਣੀ ਯੋਗ ਸੁਪਰਵੀਜਨ ਅਧੀਨ ਮੁਕੱਦਮੇ ਦੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਗਿਆਨਿਕ ਅਤੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਰਾਂਹੀ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਸ਼ੇ ’ਚ ਧੁੱਤ ਪੁਲਿਸ ਮੁਲਾਜ਼ਮ ਸਸਪੈਂਡ, ਮੋਟਰਸਾਇਕਲ ਸਵਾਰਾਂ ਨੂੰ ਮਾਰੀ ਸੀ ਟੱਕਰ