ETV Bharat / state

ਮੋਗਾ: ਗੁੱਸੇ ਵਿੱਚ ਆਈ ਭੀੜ ਨੇ ਵਿਧਾਇਕ ਦੀ ਗੱਡੀ 'ਤੇ ਕੀਤਾ ਹਮਲਾ - ਭੜਕੇ ਲੋਕਾਂ ਨੇ ਕਾਂਗਰਸੀ ਵਿਧਾਇਕ 'ਤੇ ਹਮਲਾ

ਮੋਗਾ 'ਚ ਬੀਤੇ 2 ਦਿਨ ਪਹਿਲਾ ਵਿਆਹ ਸਮਾਗਮ 'ਚ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਭੜਕੇ ਲੋਕਾਂ ਨੇ ਧਰਮਕੋਟ ਦੇ ਕਾਂਗਰਸੀ ਵਿਧਾਇਕ 'ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।

ਵਿਧਾਇਕ ਸੁਖਜੀਤ ਸਿੰਘ 'ਤੇ ਹਮਲਾ
ਫ਼ੋਟੋ।
author img

By

Published : Dec 2, 2019, 1:19 PM IST

ਮੋਗਾ: ਵਿਆਹ ਸਮਾਗਮ 'ਚ ਗੋਲੀ ਚਲਣ ਨਾਲ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਇਨਸਾਫ਼ ਲਈ ਧਰਨੇ 'ਤੇ ਬੈਠਾ ਹੋਇਆ ਹੈ। ਪੀੜਤ ਪਰਿਵਾਰ ਨਾਲ ਮਿਲਣ ਪੁੱਜੇ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ 'ਤੇ ਭੜਕੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗੁੱਸੇ 'ਚ ਲੋਕਾਂ ਨੇ ਵਿਧਾਇਕ ਦੀ ਗੱਡੀ ਦੀ ਭੰਨ ਤੋੜ ਕੀਤੀ।

ਵੀਡੀਓ

ਜਾਣਕਾਰੀ ਮੁਤਾਬਕ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜਦੋਂ ਹਸਪਤਾਲ 'ਚ ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਧਰਨਾ ਚੱਕ ਕੇ ਮ੍ਰਿਤਕ ਨੌਜਵਾਨ ਦਾ ਸਸਕਾਰ ਕੀਤਾ ਜਾਵੇ। ਵਿਧਾਇਕ ਦੀ ਇਸ ਗੱਲ ਤੋਂ ਬਾਅਦ ਭੜਕੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਬਚ ਨਿਕਲੇ। ਪਰ, ਗੁੱਸੇ 'ਚ ਆਏ ਲੋਕਾਂ ਨੇ ਵਿਧਾਇਕ ਦੀ ਗੱਡੀ ਦੀ ਭੰਨ ਤੋੜ ਕੀਤੀ।

ਦੱਸਣਯੋਗ ਹੈ ਕਿ ਧਰਨੇ 'ਤੇ ਬੈਠੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ ਹਨ। ਪਰਿਵਾਰ ਨੇ ਦੋਸ਼ ਲਾਉਦੇ ਹੋਏ ਕਿਹਾ ਕਿ ਪੁਲਿਸ ਵਾਲੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਇਨਸਾਫ਼ ਦੀ ਮੰਗ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।

ਕੀ ਹੈ ਮਾਮਲਾ ?

ਬੀਤੀ ਸ਼ਨੀਵਾਰ ਦੀ ਰਾਤ ਨੂੰ ਇੱਕ ਵਿਆਹ ਸਮਾਗਮ 'ਚ ਡੀ.ਜੇ. ਬੰਦ ਕਰਨ ਤੋਂ ਬਾਅਦ ਡੀ.ਜੇ. ਮੁੜ ਸ਼ੁਰੂ ਕਰਨ ਨੂੰ ਲੈ ਕੇ ਵਿਆਹ 'ਚ ਆਏ ਇੱਕ ਨਸ਼ੇ 'ਚ ਧੂਤ ਰਿਸ਼ਤੇਦਾਰ ਵੱਲੋਂ ਚਲਾਈ ਗੋਲੀ ਨੌਜਵਾਨ ਨੂੰ ਜਾ ਲਗੀ। ਨੌਜਵਾਨ ਦੇ ਸੀਨੇ 'ਤੇ ਗੋਲੀ ਲੱਗਣ ਕਾਰਨ ਉਹ ਡਿੱਗ ਪਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਲੈ ਜਾਇਆ, ਜਿੱਥੇ ਡੇਢ ਘੰਟੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Intro:ਧਰਨਾਕਾਰੀ ਅਤੇ ਪਰਿਵਾਰਕ ਮੈਂਬਰ ਕਰ ਰਹੇ ਹਨ ਮੰਗ ਕੇ ਪਹਿਲਾਂ ਦੋਸ਼ੀਆਂ ਨੂੰ ਕੀਤਾ ਜਾਵੇ ਗ੍ਰਿਫਤਾਰ ਬਾਅਦ ਵਿੱਚ ਹੋਵੇਗਾ ਪੋਸਟਮਾਰਟਮ ।

ਪੁਲਿਸ ਪ੍ਰਸ਼ਾਸਨ ਕੁੱਝ ਵੀ ਬੋਲਣ ਤੋਂ ਇਨਕਾਰੀ ।Body:ਮਾਮਲਾ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਮਸਤੇ ਵਾਲਾ ਚ ਗੀਤ ਬਦਲਣ ਨੂੰ ਲੈ ਕੇ ਹੋਈ ਫਾਇਰਿੰਗ ਚ ਡੀਜੇ ਵਾਲੇ ਨੌਜਵਾਨ ਦੀ ਮੌਤ ਦਾ

ਧਰਨਾਕਾਰੀਆਂ ਨੂੰ ਸ਼ਾਂਤ ਕਰਨ ਆਏ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਗੱਡੀ ਤੇ ਧਰਨਾਕਾਰੀਆਂ ਨੇ ਬੋਲਤਾ ਧਾਵਾ
ਮੋਗਾ ਦਾ ਸਿਵਲ ਹਸਪਤਾਲ ਪੁਲਿਸ ਛਾਉਣੀ ਚ ਤਬਦੀਲ
ਧਰਨਾਕਾਰੀ ਅਤੇ ਪਰਿਵਾਰਕ ਮੈਂਬਰ ਕਰ ਰਹੇ ਹਨ ਮੰਗ ਕਿ ਪਹਿਲਾਂ ਦੋਸ਼ੀਆਂ ਨੂੰ ਕੀਤਾ ਜਾਵੇ ਗ੍ਰਿਫਤਾਰ ਬਾਅਦ ਚ ਹੋਵੇਗਾ ਪੋਸਟਮਾਰਟਮ
ਕੱਲ੍ਹ ਦੁਪਹਿਰ ਤੋਂ ਲੈ ਕੇ ਦੇਰ ਰਾਤ ਤੱਕ ਅਤੇ ਸਵੇਰ ਤੋਂ ਲੈ ਕੇ ਹੁਣ ਤੱਕ ਪੁਲਸ ਪ੍ਰਸ਼ਾਸਨ ਅਤੇ ਧਰਨਾਕਾਰੀ ਹੋਈ ਨੇ ਆਹਮੋ ਸਾਹਮਣੇ
ਪਰਿਵਾਰ ਦੀ ਹਮਾਇਤ ਸੰਘਰਸ਼ਸ਼ੀਲ ਜਥੇਬੰਦੀਆਂ ਨਿੱਤਰ ਦਾ ਅਤੇ ਹਸਪਤਾਲ ਦੇ ਵਿਚ ਵੱਖ ਵੱਖ ਆਗੂ ਕਰ ਰਹੇ ਹਨ ਧਰਨਾਕਾਰੀਆ ਨੂੰ ਸੰਬੋਧਨ
ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਧਰਨਾਕਾਰੀਆਂ ਨੂੰ ਆਏ ਸਨ ਸਮਝਾਉਣ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਧਰਨਾ ਚੱਕਕੇ ਮਿ੍ਰਤਕ ਨੌਜਵਾਨ ਦਾ ਕੀਤਾ ਜਾਵੇ ਸਰਕਾਰ
ਇਸ ਗੱਲ ਤੋਂ ਭੜਕੇ ਕੁਝ ਨੌਜਵਾਨਾਂ ਨੇ ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਗੜ ਦੀ ਗੱਡੀ ਤੇ ਬੋਲ ਦਿੱਤਾ ਹਮਲਾ ਅਤੇ ਗੱਡੀ ਦੀ ਕੀਤੀ ਭੰਨ ਤੋੜ
ਪੁਲਸ ਪ੍ਰਸ਼ਾਸਨ ਕੁਝ ਵੀ ਬੋਲਣ ਤੋਂ ਇਨਕਾਰੀ ਵੱਟੀ ਬੈਠਾ ਚੁੱਪ ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.