ਮੋਗਾ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਬਜ਼ੁਰਗ ਦਿਵਸ (International Day for Older Persons) ਮਨਾਇਆ ਗਿਆ। ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਬਜ਼ੁਰਗਾਂ ਦਾ ਸਨਮਾਨ ਕੀਤਾ।
ਬਜ਼ੁਰਗਾਂ ਨੇ ਆਪਣੇ ਦਿਲ ਦੀਆਂ ਗੱਲਾਂ ਅਤੇ ਕਵਿਤਾਵਾ ਸਾਂਝੀਆਂ ਕੀਤੀਆਂ। ਕਈ ਬਜ਼ੁਰਗਾਂ ਨੇ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਸਾਂਝੀਆਂ ਕਰਦੇ ਭਾਵੁਕ ਹੋ ਗਏ। ਉਥੇ ਹੀ ਇਕ ਪਿੰਡ ਤੋਂ ਆਏ ਬਜ਼ੁਰਗ ਨੇ ਇਕ ਕਵਿਤਾ ਸੁਣਾ ਕੇ ਸਾਰਿਆਂ ਦਾ ਮਨ ਮੋਹ ਲਿਆ। ਆਪਣੀਆਂ ਸਮੱਸਿਆਵਾਂ ਬਾਰੇ ਵੀ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਕਈ ਬਜ਼ੁਰਗਾਂ ਨੇ ਆਪਣੀਆਂ ਪੈਨਸ਼ਨਾਂ ਦੀ ਸਮੱਸਿਆ ਬਾਰੇ ਵੀ ਡੀਸੀ ਨੂੰ ਆਖਿਆ।
ਉਨ੍ਹਾਂ ਡੀਸੀ ਨੂੰ ਕਿਹਾ ਕਿ ਲੰਮੇ ਸਮੇਂ ਤੋਂ ਸਾਡੀਆਂ ਪੈਨਸ਼ਨ ਜਾਂ ਕੋਈ ਸਰਕਾਰੀ ਸਹੂਲਤ ਨਹੀਂ ਮਿਲ ਰਹੀ। ਉਥੇ ਹੀ ਦੂਜੇ ਪਾਸੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ 103 ਸਾਲਾ ਹਰਬੰਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿ ਮੈਂ ਪਾਕਿਸਤਾਨ ਦੇ ਵੱਖ ਵੱਖ ਪਿੰਡਾਂ ਵਿਚ ਮਿਹਨਤ ਮਜ਼ਦੂਰੀ ਕੀਤੀ ਹੈ ਅਤੇ ਮੈਂ ਬਿਲਕੁਲ ਅਨਪੜ੍ਹ ਹਾਂ ਸਿਰਫ਼ ਤੇ ਸਿਰਫ਼ ਮੈਨੂੰ ਫੱਟੀ ਉੱਪਰ ਹੀ ਲਿਖਣਾ ਆਉਂਦਾ ਹੈ ਉੱਥੇ ਹੀ ਹਰਬੰਸ ਸਿੰਘ ਨੇ ਆਪਣੀ ਬੈਂਕ ਵਿੱਚ ਪਈ ਰਜਿਸਟਰੀ ਬਾਰੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੇਰੀ ਰਜਿਸਟਰੀ ਹੈ ਉਹ ਬੈਂਕ ਵਿੱਚ ਪਈ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਛੁਡਵਾਇਆ ਜਾਵੇ।
ਉੱਥੇ ਹੀ ਹਰਬੰਸ ਸਿੰਘ ਨੇ ਪੁਰਾਣੇ ਸਮਿਆਂ ਵਿੱਚ ਚੱਲਦੇ ਟਕੇ ਆਨੇ ਬਾਰੇ ਵੀ ਦੱਸਿਆ ਉਥੇ ਹੀ ਦੂਜੇ ਪਾਸੇ ਡਿਪਟੀ ਕਮਿਸ਼ਨਰ ਨੇ ਆਏ ਹੋਏ ਸੀਨੀਅਰ ਸਿਟੀਜ਼ਨਾਂ ਦਾ ਧੰਨਵਾਦ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਦੇ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੈਨੂੰ ਸੰਪਰਕ ਕਰੋ ਉਸ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਬਜ਼ੁਰਗਾਂ ਨੇ ਡੀਸੀ ਵੱਲੋਂ ਸਨਮਾਨਤ ਹੋ ਕੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਿਆ।
ਇਹ ਵੀ ਪੜ੍ਹੋ:- ਖੇਤਾਂ ਵਿੱਚੇ ਪਹੁੰਚੇ ਵਿਧਾਇਕ ਮੁੰਡੀਆਂ, ਕਣਕ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ