ETV Bharat / state

ਨਿਹਾਲ ਸਿੰਘ ਵਾਲਾ ਸੀਟ ਤੇ ਹੋਵੇਗਾ ਦਿਲਚਸਪ ਮੁਕਾਬਲਾ, ਵਿਧਾਇਕ ਬਿਲਾਸਪੁਰਾ ਸਾਹਮਣੇ ਨਵੇਂ ਚਿਹਰੇ ਮੈਦਾਨ ਵਿੱਚ - Assembly Election 2022

Punjab Assembly Election 2022: ਕੀ ਨਿਹਾਲ ਸਿੰਘ ਵਾਲਾ ਸੀਟ (Nihal singh wala assembly constituency)'ਤੇ ਇਸ ਵਾਰ ਫੇਰ ਜਿੱਤ ਦਰਜ ਕਰਵਾਉਣਗੇ ਆਮ ਆਦਮੀ ਪਾਰਟੀ (Aam admi party) ਦੇ ਮਨਜੀਤ ਸਿੰਘ ਬਿਲਾਸਪੁਰਾ ਜਾਂ ਸ਼੍ਰੋਮਣੀ ਅਕਾਲੀ ਦਲ (SAD) ਨਵੇਂ ਚਿਹਰੇ ਬਲਦੇਵ ਸਿੰਘ ਮਾਣੂੰਕੇ ਨਾਲ ਮਾਰੇਗਾ ਬਾਜੀ ਤੇ ਜਾਂ ਫੇਰ ਕਾਂਗਰਸ ਆਪਣਾ ਚਿਹਰਾ ਬਦਲ ਮਾਲਵੇ ਦੀ ਇਸ ਵੱਡੀ ਸੀਟ ’ਤੇ ਭੁਪਿੰਦਰ ਸਾਹੋਕੇ ਦੇ ਦਮ ’ਤੇ ਬਣਾਏਗੀ ਆਪਣਾ ਵਿਧਾਇਕ ਤੇ ਜਾਂ ਫੇਰ ਪੰਜਾਬ ਲੋਕ ਕਾਂਗਰਸ (Punjab lok congress) ਦੇ ਮੁਖਤਿਆਰ ਸਿੰਘ ਕਰਨਗੇ ਕੋਈ ਕਰਿਸ਼ਮਾ, ਜਾਣੋਂ ਇਸ ਸੀਟ ਦਾ ਹਾਲ।

ਨਿਹਾਲ ਸਿੰਘ ਵਾਲਾ ਸੀਟ ਤੇ ਹੋਵੇਗਾ ਦਿਲਚਸਪ ਮੁਕਾਬਲਾ

author img

By

Published : Jan 28, 2022, 7:15 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਨਿਹਾਲ ਸਿੰਘ ਵਾਲਾ (Nihal singh wala Assembly Constituency) ਸੀਟ ਤੋਂ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਬਿਲਾਸਪੁਰ (Manjit singh bilaspur) ਨੇ ਜਿੱਤ ਦਰਜ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਨਿਹਾਲ ਸਿੰਘ ਵਾਲਾ (Nihal singh wala Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਨਿਹਾਲ ਸਿੰਘ ਵਾਲਾ (Nihal singh wala Assembly Constituency)

ਜੇਕਰ ਨਿਹਾਲ ਸਿੰਘ ਵਾਲਾ (Nihal singh wala Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਥੋਂ ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਹਨ। ਮਨਜੀਤ ਸਿੰਘ 2017 ਵਿੱਚ ਇਥੋਂ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਨਿਹਾਲ ਸਿੰਘ ਵਾਲਾ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਕਾਂਗਰਸ (Congress) ਦੀ ਰਾਜਵਿੰਦਰ ਕੌਰ ਨੂੰ ਮਾਤ ਦਿੱਤੀ ਸੀ।

ਇਸ ਵਾਰ ਮਨਜੀਤ ਸਿੰਘ ਦੂਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਹਨ ਤੇ ਕਾਂਗਰਸ ਨੇ ਆਪਣਾ ਉਮੀਦਵਾਰ ਬਦਲ ਕੇ ਭੁਪਿੰਦਰ ਸਾਹੋਕੇ ਨੂੰ ਟਿਕਟ ਦਿੱਤੀ ਹੈ, ਜਦੋਂਕਿ ਅਕਾਲੀ ਦਲ ਨੇ ਵੀ ਨਵਾਂ ਚਿਹਰਾ ਉਤਾਰਿਆ ਹੈ। ਪਾਰਟੀ ਨੇ ਬਲਦੇਵ ਮਾਣੂੰਕੇ ਨੂੰ ਉਣੀਦਵਾਰ ਬਣਾਇਆ ਹੈ ਜਦੋਂਕਿ ਪੰਜਾਬ ਲੋਕ ਕਾਂਗਰਸ ਨੇ ਮੁਖਤਿਆਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਰਾਏਕੋਟ (Raikot Constituency) ’ਤੇ 78.16 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਆਪ ਦੇ ਮਨਜੀਤ ਸਿੰਘ ਬਿਲਾਸਪੁਰਾ ਵਿਧਾਇਕ ਬਣੇ ਸੀ ਤੇ ਉਨ੍ਹਾਂ ਨੇ ਕਾਂਗਰਸ ਦੇ ਰਾਜਵਿੰਦਰ ਕੌਰ ਨੂੰ ਮਾਤ ਦਿੱਤੀ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਐਸਆਰ ਕਲੇਰ ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ 2017 ਦੀ ਚੋਣ ਵੇਲੇ ਆਪ ਦੇ ਮਨਜੀਤ ਸਿੰਘ ਨੂੰ 67313 ਵੋਟਾਂ ਪਈਆਂ ਸੀ ਜਦੋਂਕਿ ਕਾਂਗਰਸ ਦੀ ਰਾਜਵਿੰਦਰ ਕੌਰ ਨੂੰ 39739 ਵੋਟਾਂ ਪਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਸਆਰ ਕਲੇਰ ਨੂੰ 34865 ਵੋਟਾਂ ਹਾਸਲ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 78.16 ਫੀਸਦੀ ਵੋਟਿੰਗ ਹੋਈ ਸੀ। ਇਸ ਦੌਰਾਨ ਆਪ ਨੂੰ 44.77 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਜਦੋਂਕਿ ਕਾਂਗਰਸ ਦੇ ਹਿੱਸੇ 26.43 ਫੀਸਦੀ ਵੋਟ ਸ਼ੇਅਰ ਆਇਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ 23.19 ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਨਿਹਾਲ ਸਿੰਘ ਵਾਲਾ (Nihal singh wala Assembly Constituency) ਸੀਟ ’ਤੇ 77.75 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਕਾਂਗਰਸ ਦੇ ਰਾਜਵਿੰਦਰ ਕੌਰ ਚੋਣ ਜਿੱਤੇ ਸੀ। ਉਨ੍ਹਾਂ ਨੇ ਸਿੱਧੇ ਮੁਕਾਬਲੇ ਵਿੱਚ ਕਾਂਗਰਸ ਦੇ ਅਜੀਤ ਸਿੰਘ ਸ਼ਾਂਤ ਨੂੰ ਹਰਾਇਆ ਸੀ।

ਇਸ ਦੌਰਾਨ ਕਾਂਗਰਸ ਦੇ ਰਾਜਵਿੰਦਰ ਕੌਰ ਨੂੰ 57652 ਫੀਸਦੀ ਵੋਟਾਂ ਮਿਲੀਆਂ ਸੀ, ਜਦੋਂਕਿ ਅਕਾਲੀ ਦਲ ਦੇ ਅਜੀਤ ਸਿੰਘ ਸ਼ਾਂਤ ਨੂੰ 57061 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀ ਤੇ ਸੀਪੀਆਈ ਦਾ ਉਮੀਦਵਾਰ 17513 ਵੋਟਾਂ ਲੈ ਗਿਆ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਨਿਹਾਲ ਸਿੰਘ ਵਾਲਾ (Nihal singh wala Assembly Constituency) 'ਤੇ 77.75 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ ਦਲ ਨੂੰ 41.57 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀ ਜਦੋਂਕਿ ਕਾਂਗਰਸ ਨੂੰ 41.15 ਫੀਸਦੀ ਵੋਟਾਂ ਮਿਲੀਆਂ ਸੀ।

ਨਿਹਾਲ ਸਿੰਘ ਵਾਲਾ ਸੀਟ (Nihal singh wala Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਆਮ ਆਦਮੀ ਪਾਰਟੀ ਨੇ ਮੁੜ ਮੌਜੂਦਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦੋਂਕਿ ਕਾਂਗਰਸ ਅਤੇ ਅਕਾਲੀ ਦਲ ਤੇ ਕਾਂਗਰਸ ਨੇ ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਭੁਪਿੰਦਰ ਸਾਹੋਕੇ ਅਤੇ ਅਕਾਲੀ ਦਲ ਨੇ ਬਲਦੇਵ ਮਾਣੂੰਕੇ ਨੂੰ ਉਮੀਦਵਾਰ ਬਣਾਇਆ ਹੈ। ਪੰਜਾਬ ਲੋਕ ਕਾਂਗਰਸ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿਤਰ ਰਹੀ ਹੈ ਤੇ ਇਸ ਨੇ ਮੁਖਤਿਆਰ ਸਿੰਘ ਨੂੰ ਟਿਕਟ ਦਿੱਤੀ ਹੈ। ਇਸ ਸੀਟ ਤੋਂ ਪੁਰਾਣੇ ਵਿਧਾਇਕ ਅਜੀਤ ਸਿੰਘ ਸ਼ਾਂਤ ਨੇ ਪਿਛਲੇ ਦਿਨੀਂ ਪੰਜਾਬ ਲੋਕ ਕਾਂਗਰਸ ਜੁਆਇਨ ਕੀਤੀ ਸੀ, ਜਿਸ ਨਾਲ ਕੈਪਟਨ ਦੀ ਪਾਰਟੀ ਮੁਕਾਬਲੇ ਵਿੱਚ ਆ ਸਕਦੀ ਹੈ। ਦੂਜੇ ਪਾਸੇ ਮਨਜੀਤ ਸਿੰਘ ਬਿਲਾਸਪੁਰ ਨੂੰ ਇਥੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ। ਕੁਲ ਮਿਲਾ ਕੇ ਨਿਹਾਲ ਸਿੰਘ ਵਾਲਾ ਸੀਟ ’ਤੇ ਮੁਕਾਬਲਾ ਦਿਲਚਸਪ ਹੋਵੇਗਾ।

ਇਹ ਵੀ ਪੜ੍ਹੋ:ਸੀਐੱਮ ਚੰਨੀ ਦੇ ਭਰਾ ਵੱਲੋਂ ਬਗਾਵਤ, ਬੱਸੀ ਪਠਾਣਾ ਤੋਂ ਭਰਿਆ ਪਰਚਾ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.