ਮੋਗਾ: ਸ਼ਹਿਰ ਵਿੱਚ ਨੇਵਾ ਕੰਪਨੀ ਦੇ ਸ਼ੋਅਰੂਮ ਦਾ ਉਦਘਾਟਨ ਕੀਤਾ ਗਿਆ। ਇਸ ਵਿੱਚ ਬੱਚੇ, ਲੇਡੀਜ਼ ਅਤੇ ਜੈਂਟਸ ਦੇ ਹਰ ਤਰ੍ਹਾਂ ਦੇ ਕੱਪੜੇ ਦੀ ਵਰਾਇਟੀ ਉਪਲਬਧ ਹੈ। ਇਹ ਨੇਵਾ ਕੰਪਨੀ ਦਾ ਐਕਸਕਲੂਸਿਵ ਸ਼ੋਅਰੂਮ ਹੈ, ਇਸ ਵਿੱਚ ਤੁਹਾਨੂੰ ਲੁਧਿਆਣਾ ਜਾਣ ਦੀ ਜ਼ਰੂਰਤ ਨਹੀਂ ਹੁਣ ਮੋਗਾ ਵਿੱਚ ਹੀ ਹਰ ਤਰ੍ਹਾਂ ਦੀ ਵਰਾਇਟੀ ਉਪਲੱਬਧ ਹੋਵੇਗੀ।
ਇਸ ਮੌਕੇ ਪਹੁੰਚੇ ਮੋਗਾ ਦੇ ਵਿਧਾਇਕ ਡਾ.ਹਰਜੋਤ ਕਮਲ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਜੋਨੀ ਜੋ ਕਿ ਸ਼ੋਅਰੂਮ ਦੇ ਮਾਲਕ ਹਨ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੰਦਾ ਹਾਂ। ਇਸ ਦੇ ਨਾਲ ਹੀ ਮੋਗਾ ਸ਼ਹਿਰ ਨਿਵਾਸੀਆਂ ਨੂੰ ਵੀ ਇਸ ਗੱਲ ਦੀਆਂ ਵਧਾਈਆਂ ਦਿੰਦੀਆਂ ਹਾਂ ਕਿ ਮੋਗਾ ਸ਼ਹਿਰ ਵਿੱਚ ਨੇਵਾ ਕੰਪਨੀ ਦਾ ਸ਼ੋਅਰੂਮ ਖੁੱਲ੍ਹ ਚੁੱਕਾ ਹੈ, ਹੁਣ ਸਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਇਥੇ ਹਰ ਤਰ੍ਹਾਂ ਦੇ ਬੱਚਿਆਂ ਦੇ, ਲੇਡੀਜ਼ ਅਤੇ ਜੈਂਟਸ ਦੇ ਕੱਪੜੇ ਉਪਲੱਬਧ ਹਨ। ਨੇਵਾ ਕੰਪਨੀ ਬਹੁਤ ਵਧੀਆ ਬ੍ਰਾਂਡ ਹੈ, ਜਿਸ ਦਾ ਕੱਪੜਾ ਲੁਧਿਆਣਾ ਵਿੱਚ ਤਿਆਰ ਹੁੰਦਾ ਹੈ।
ਰਿਟੇਲ ਹੈੱਡ ਗੌਰਵ ਨੇ ਕਿਹਾ ਕੰਪਨੀ ਵੱਲੋਂ ਪੰਜਾਬ ਵਿੱਚ 135ਵਾਂ ਸ਼ੋਅਰੂਮ ਖੋਲ੍ਹਿਆ ਗਿਆ ਹੈ। ਨੇਵਾ ਕਾਫ਼ੀ ਲੰਬੇ ਸਮੇਂ ਤੋਂ ਮਾਰਕੀਟ ਵਿੱਚ ਹੈ, ਇਸ ਵਿੱਚ ਹਰ ਤਰ੍ਹਾਂ ਦੀ ਵਰਾਇਟੀ ਉਪਲੱਬਧ ਹੈ ਸਰਦੀ ਦੇ ਕੱਪੜੇ, ਗਰਮੀ ਦੇ ਕੱਪੜੇ, ਸਵੇਰੇ ਸੈਰ ਕਰਨ ਵਾਸਤੇ ਕੱਪੜੇ, ਬੱਚਿਆਂ ਦੇ ਕੱਪੜੇ, ਲੇਡੀਜ਼ ਸੂਟ ਅਤੇ ਜੈਂਟਸ ਦੀ ਹਰ ਤਰ੍ਹਾਂ ਦੀ ਵਰਾਇਟੀ ਉਪਲੱਬਧ ਹੈ। ਮੋਗਾ ਵਿੱਚ ਨੇਵਾ ਦਾ ਐਕਸਕਲਿਊਸਿਵ ਸ਼ੋਅਰੂਮ ਖੁੱਲ੍ਹ ਗਿਆ ਹੈ, ਹੁਣ ਮੋਗਾ ਨਿਵਾਸੀਆਂ ਨੂੰ ਲੁਧਿਆਣਾ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਵਧੀਆ ਕੁਆਲਿਟੀ ਦਾ ਕੱਪੜਾ ਇੱਥੇ ਹੀ ਮਿਲੇਗਾ।