ਮੋਗਾ: ਨਸੇ ਅਤੇ ਡੱਰਗ ਮਨੀ ਨੂੰ ਲੈ ਕੇ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ 100 ਗ੍ਰਾਮ ਹੈਰੋਇਨ, 20 ਕਿੱਲੋ ਡੋਡੇ ਪੋਸਤ, 71 ਬੋਤਲਾਂ ਨਜਾਇਜ ਸ਼ਰਾਬ, 1.90 ਲੱਖ ਰੁਪਏ ਡਰੱਗ ਮਨੀ, 2 ਕਾਰਾਂ ਸਮੇਤ 4 ਨਸ਼ਾ ਸਮਗਲਰ ਅਤੇ 2 ਭਗੌੜੇ ਅਪਰਾਧੀ ਕਾਬੂ (moga police arrest six smuggler) ਕੀਤੇ ਗਏ ਹਨ। ਇਸ ਦੀ ਜਾਣਕਾਰੀ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਨਾ ਪ੍ਰੈਸ ਕਾਨਫ਼ਰੰਸ ਕਰ ਕੇ ਦਿੱਤੀ ਗਈ ਹੈ।
ਥਾਣਾ ਸਮਾਲਸਰ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਪੁਲਿਸ ਪਾਰਟੀ ਸਮਾਜ ਦੇ ਮਾੜੇ ਅਨਸਰਾਂ ਦੀ ਤਲਾਸ਼ ਦੇ ਸਬੰਧ ਵਿੱਚ ਮੇਨ ਜੀ ਟੀ ਰੋਡ ਮੋਗਾ ਕੋਟਕਪੂਰਾ ਨੇੜੇ ਗਊਸ਼ਾਲਾ ਸਮਾਲਸਰ ਮੌਜੂਦ ਸੀ। ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਨਦੀਪ ਸਿੰਘ ਅਤੇ ਸੂਬਾ ਸਿੰਘ ਭੁੱਕੀ ਡੰਡੇ ਪੋਸਤ ਵੇਚਣ ਦਾ ਧੰਦਾ ਕਰਦੇ ਹਨ। ਇਤਲਾਹ ਦਿੱਤੀ ਗਈ ਸੀ ਭੁੱਕੀ ਡੋਡੇ ਪੋਸਤ ਵੇਚਣ ਲਈ ਆਪਣੀ ਕਾਰ ਵਿੱਚ ਸਵਾਰ ਹੋਕੇ ਜਾ ਰਹੇ ਹਨ। ਸਮਾਲਸਰ ਵਿਖੇ ਨਾਕਾਬੰਦੀ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕਰਕੇ ਮੁਲਜ਼ਮਾਂ ਦੀ ਕਾਰ ਵਿੱਚੋ 20 ਕਿੱਲੋਗ੍ਰਾਮ ਡੋਡੇ ਪੋਸਤ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਦੂਜੇ ਪਾਸੇ ਐਂਟੀ ਨਾਰਕੋਟਿਕ ਡਰੱਗ ਸੈੱਲ ਮੋਗਾ ਦੀ ਟੀਮ ਮਾੜੇ ਅਨਸਰਾਂ ਦੀ ਭਾਲ ਵਿਚ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਪਾਰਟੀ ਥਾਣਾ ਸਿਟੀ ਮੋਗਾ ਦੇ ਏਰੀਆ ਦਿੱਲੀ ਕਲੌਨੀ ਵਿਖੇ ਪਹੁੰਚੀ। ਉਨ੍ਹਾਂ ਨੂੰ ਰਸਤੇ ਇੱਕ ਚਿੱਟੇ ਰੰਗ ਦੀ ਮਾਰੂਤੀੂ ਸਜੂਕੀ ਡਿਜਾਇਰ ਸ਼ੱਕੀ ਹਾਲਤ ਵਿੱਚ ਖੜੀ ਮਿਲੀ। ਪੁਲਿਸ ਕੋਲ ਜਾ ਕੇ ਪੁੱਛਗਿੱਛ ਕਰਨ ਲੱਗੀ ਡਰਾਇਵਰ ਸੀਟ 'ਤੇ ਬੈਠਾ ਵਿਅਕਤੀ ਕਾਰ ਵਿੱਚੋਂ ਉਤਰ ਕੇ ਭੱਜਣ ਲੱਗਾ। ਪੁਲਿਸ ਪਾਰਟੀ ਨੇ ਮੌਕੇ ਉੱਤੇ ਕਾਬੂ ਕਰ ਲਿਆ ਗਿਆ। ਮੁਲਜ਼ਮ ਪਾਸੋ ਫੜੀ ਗਈ ਨੀਲੇ ਰੰਗ ਦੀ ਕਿੱਟ ਦੀ ਤਲਾਸ਼ੀ ਲਈ ਤਾਂ ਲਿਫਾਫੇ ਵਿੱਚ ਲਪੇਟੀ 100 ਗ੍ਰਾਮ ਹੈਰੋਇਨ ਅਤੇ 1ਲੱਖ 90 ਹਜ਼ਾਰ ਰੁਪਏ ਦੀ ਡਰੱਗ ਬਰਾਮਦ ਕੀਤੀ ਗਈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਤਫਤੀਸ਼ ਕੀਤੀ ਜਾਵੇਗੀ।
ਆਰਜੀ ਥਾਣਾ ਚੜਿਕ ਦੀ ਪੁਲਿਸ ਪਾਰਟੀ ਵੱਲੋ ਇਲਾਕੇ ਦੀ ਗਸ਼ਤ ਦੌਰਾਨ ਮੁਖਬਰ ਖਾਸ ਦੀ ਇਤਲਾਹ ਉੱਪਰ ਸੁੱਖਾ ਪੁੱਤਰ ਵਾਸੀ ਝੰਡੇਵਾਲਾ ਦੇ ਘਰ ਦੀ ਤਲਾਸ਼ੀ ਕੀਤੀ ਗਈ, ਜਿਸ ਤੋਂ ਬਾਅਦ ਮੁਲਜ਼ਮ ਦੇ ਘਰੋਂ ਮਾਰਕਾ ਹੀਰ ਸੋਫੀ ਹਰਿਆਣਾ ਦੀਆਂ 48 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਮੁਲਜ਼ਮ ਖਿਲ਼ਾਫ ਐਕਸਾਈਜ ਐਕਟ ਤਹਿਤ ਥਾਣਾ ਸਿਟੀ ਸਾਊਥ ਮੋਗਾ ਵਿਥੇ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਸਿਟੀ ਮੋਗਾ ਦੀ ਪੁਲਿਸ ਪਾਰਟੀ ਵੱਲ ਇਲਾਕੇ ਦੀ ਗਸ਼ਤ ਦੌਰਾਨ ਮੁਖਬਰ ਖਾਸ ਦੀ ਇਤਲਾਹ 'ਤੇ ਮੁਲਜ਼ਮ ਬਲਕਾਰ ਸਿੰਘ ਉਰਫ਼ ਸਨੀ ਵਾਸੀ ਸ੍ਰੀ ਚੰਦਰ ਨਗਰ ਨੂੰ 23 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਐਕਸਾਈਜ ਐਕਟ ਤਹਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬਲੌਂਗੀ ਪੁਲਿਸ ਵਲੋਂ ਅਸਲੇ ਸਮੇਤ ਨੌਜਵਾਨ ਕੀਤੇ ਕਾਬੂ