ਮੋਗਾ: ਪਿਛਲੇ ਦਿਨੀਂ ਮੋਗਾ ਵਿੱਚ ਕੋਟਕਪੂਰਾ ਬਾਈਪਾਸ ਦੇ ਕੋਲ ਹੋਏ ਇਕ ਐਕਸੀਡੈਂਟ ਵਿਚ ਨੌਜਵਾਨ ਜਖ਼ਮੀ ਹੋ ਗਏ ਸਨ। ਇਹ ਘਟਨਾ ਮੰਗਲਵਾਰ ਰਾਤ ਕਰੀਬ 10 ਵਜੇ ਦੀ ਹੈ। ਅਚਾਨਕ ਹੀ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਨੇ ਜਖ਼ਮੀਆਂ ਨੂੰ ਹਸਪਤਾਲ ਲੈ ਕੇ ਗਏ ਅਤੇ ਇਕ ਵਾਰ ਫਿਰ ਜਖ਼ਮੀਆਂ ਲਈ ਮਸੀਹਾ ਬਣੇ।
ਉਸ ਜਖ਼ਮੀ ਨੌਜਵਾਨ ਦਾ ਪਰਿਵਾਰ ਅੱਜ ਸ਼ੁਕਰਵਾਰ ਨੂੰ ਸੋਨੂੰ ਸੂਦ ਨੂੰ ਮਿਲਣ ਆਇਆ ਅਤੇ ਪੁੱਤ ਦੀ ਜਾਨ ਬਚਾਉਣ ਲਈ ਧੰਨਵਾਦ ਕੀਤਾ।
ਦਰਅਸਲ, ਪਿਛਲੇ ਦਿਨੀਂ ਮੋਗਾ ਵਿੱਚ ਕੋਟਕਪੂਰਾ ਬਾਈਪਾਸ ਦੇ ਕੋਲ ਹੋਏ ਇਕ ਸੜਕ ਹਾਦਸੇ ਦੌਰਾਨ ਨੌਜਵਾਨ ਜਖ਼ਮੀ ਹੋ ਗਏ ਸਨ। ਇਹ ਘਟਨਾ ਮੰਗਲਵਾਰ ਰਾਤ ਕਰੀਬ 10 ਵਜੇ ਦੀ ਹੈ। ਆਪਣੀ ਟੀਮ ਨਾਲ ਉਥੋਂ ਦੀ ਲੰਘ ਰਹੇ ਸਨ, ਜਦੋਂ ਉਨ੍ਹਾਂ ਨੇ ਦੇਖਿਆ ਕਿ ਸੜਕ ਉੱਤੇ ਐਕਸੀਡੈਂਟ ਹੋਇਆ ਹੈ, ਉਹ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਜ਼ਖ਼ਮੀ ਨੌਜਵਾਨ ਨੂੰ ਕਾਰ ਵਿੱਚੋਂ ਕੱਢ ਕੇ ਆਪਣੀ ਕਾਰ ਵਿਚ ਬਿਠਾ ਤੇ ਮੁੱਢਲੀ ਸਹਾਇਤਾ ਦਿੱਤੀ ।
ਉਸ ਤੋਂ ਬਾਅਦ ਉਸ ਨੌਜਵਾਨ ਨੂੰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਜਿਸ ਕਰਕੇ ਜ਼ਖਮੀ ਨੌਜਵਾਨ ਨੂੰ ਸਹੀ ਸਮੇਂ ਉੱਤੇ ਇਲਾਜ ਮਿਲ ਸਕਿਆ। ਅੱਜ ਉਸ ਨੌਜਵਾਨ ਦਾ ਪਰਿਵਾਰ ਰੀਅਲ ਹੀਰੋ ਸੋਨੂ ਸੂਦ ਦੇ ਘਰ ਉਹਨਾਂ ਦਾ ਧੰਨਵਾਦ ਕਰਨ ਲਈ ਪਹੁੰਚਿਆ।
ਇਹ ਵੀ ਪੜ੍ਹੋ: ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਨਾਲ ਬਟਾਲਾ ਦਾ ਜਵਾਨ ਸ਼ਹੀਦ