ਮੋਗਾ: ਜ਼ਿਲ੍ਹੇ ਵਿੱਚ ਚੋਰੀਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਇੱਕ ਮਾਮਲਾ ਮੋਗਾ ਦੇ ਨਾਨਕ ਨਗਰ ਵਿੱਚੋਂ ਆਇਆ। ਜਿੱਥੇ ਇੱਕ NRI ਦੇ ਘਰ ਦਾ ਤਾਲਾ ਤੋੜ ਕੇ 2 ਲੱਖ ਰੁਪਏ ਨਕਦ, 400 ਕੈਨੇਡੀਅਨ ਡਾਲਰ ਤੇ 20 ਤੋਲੇ ਸੋਨਾ ਚੋਰੀ ਹੋ ਗਏ। ਫਿਲਹਾਲ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਐਸ.ਐਸ.ਪੀ ਨੂੰ ਈ-ਮੇਲ ਰਾਹੀਂ ਸ਼ਿਕਾਇਤ ਦਿੱਤੀ: ਦੱਸ ਦਈਏ ਕਿ ਕੈਨੇਡਾ ਤੋਂ ਆਏ ਐਨ.ਆਰ.ਆਈ ਜਸਕਰਨ ਸਿੰਘ ਨੇ ਚੋਰੀ ਦੀ ਸ਼ਿਕਾਇਤ ਮੋਗਾ ਦੇ ਐਸ.ਐਸ.ਪੀ ਨੂੰ ਈ-ਮੇਲ ਰਾਹੀਂ ਕੀਤੀ। ਜਿਸ ਤੋਂ ਬਾਅਦ ਐਸ.ਐਸ.ਪੀ ਨੇ ਇਸ ਨੂੰ ਜਾਂਚ ਲਈ ਮੋਗਾ ਡੀ.ਐਸ.ਪੀ ਸਿਟੀ ਨੂੰ ਭੇਜਿਆ। ਜਿਸ ਦੌਰਾਨ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਐਨ.ਆਰ.ਆਈ ਦੇ ਘਰ ਦੀ ਦੇਖਭਾਲ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਘਰ ਵਿੱਚ ਦੇਖਭਾਲ ਲਈ ਇੱਕ ਪਰਿਵਾਰ ਰੱਖਿਆ ਸੀ: ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਮੋਹਕਮ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਨਾਨਕ ਨਗਰੀ ਦੇ ਰਹਿਣ ਵਾਲੇ ਕੈਨੇਡਾ ਵਾਸੀ ਜਸਕਰਨ ਸਿੰਘ ਸੰਘਾ ਨੇ ਕਰੀਬ 3 ਹਫ਼ਤੇ ਪਹਿਲਾਂ ਐਸ.ਐਸ.ਪੀ ਮੋਗਾ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜ ਕੇ ਆਰੋਪ ਲਗਾਇਆ ਸੀ ਕਿ ਉਸ ਦੇ ਪਿਤਾ ਜਸਵੰਤ ਸਿੰਘ ਨੇ ਸਾਲ 1995 ਵਿੱਚ ਪਿੰਡ ਭਾਈ ਕਾ ਵਾੜਾ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ ਪਰਿਵਾਰ ਨੂੰ ਨਾਨਕ ਨਗਰੀ ਮੋਗਾ ਸਥਿਤ ਘਰ ਵਿੱਚ ਦੇਖਭਾਲ ਲਈ ਰੱਖਿਆ ਗਿਆ ਸੀ।
ਘਰ 'ਚ ਰੱਖੇ ਸਨ ਗਹਿਣੇ ਤੇ ਵਿਦੇਸ਼ੀ ਕਰੰਸੀ: ਜਦੋਂ ਕਿ ਉਹ 1975 ਵਿੱਚ ਪਰਿਵਾਰ ਸਮੇਤ ਕੈਨੇਡਾ ਚਲਾ ਗਿਆ ਸੀ। ਪਰ ਉਹ ਲਗਾਤਾਰ ਮੋਗਾ ਵਾਲੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਉਸ ਨੇ ਆਪਣੇ ਘਰ ਦਾ ਇੱਕ ਹਿੱਸਾ ਉਕਤ ਪਰਿਵਾਰ ਦੇ 4 ਮੈਂਬਰਾਂ ਨੂੰ ਰਹਿਣ ਲਈ ਦਿੱਤਾ ਸੀ। ਜਦੋਂ ਕਿ ਉਸ ਨੇ ਘਰ ਦਾ ਦੂਸਰਾ ਹਿੱਸਾ ਆਪਣੇ ਕੋਲ ਰੱਖਿਆ ਹੋਇਆ ਸੀ। ਜਿਸ ਕਾਰਨ ਘਰ ਦਾ ਵੀ ਖਿਆਲ ਰੱਖਿਆ ਜਾਵੇਗਾ। ਜੁਲਾਈ 2022 'ਚ ਉਹ ਆਪਣੇ ਘਰ ਆਇਆ, ਉਸ ਕੋਲੋਂ 2 ਲੱਖ ਰੁਪਏ ਨਕਦ, 400 ਕੈਨੇਡੀਅਨ ਡਾਲਰ ਅਤੇ 20 ਤੋਲੇ ਸੋਨੇ ਦੇ ਗਹਿਣੇ ਜੋ ਕਿ ਉਸ ਦੇ ਜੱਦੀ ਸਨ, ਉਸ ਨੇ ਘਰ 'ਚ ਹੀ ਰੱਖ ਦਿੱਤੇ ਸੀ ਕਿ ਜਦੋਂ ਉਹ ਭਾਰਤ ਆਉਂਦੇ ਸਨ ਤਾਂ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਰਹਿੰਦੀ ਸੀ।
ਇਹ ਵੀ ਪੜੋ:- Drugs in Faridkot : ਇਸ ਪਿੰਡ 'ਚ ਸ਼ਰੇਆਮ ਵਿਕਦੈ ਚਿੱਟਾ, SHO ਨੇ ਨਾ ਸੁਣੀ, ਤਾਂ ਪਿੰਡ ਵਾਸੀ ਪਹੁੰਚੇ SSP ਦਫ਼ਤਰ