ETV Bharat / state

ਮੋਗਾ ਪਹੁੰਚੇ ਕੇਜਰੀਵਾਲ ਦੇ ਵੱਡੇ ਐਲਾਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਗਾ ਪਹੁੰਚੇ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਕਿਸਾਨ ਅੰਦੋਲਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਮੈਂ ਅੱਜ ਇਸ ਵਿੱਚ ਔਰਤਾਂ ਦੇ ਯੋਗਦਾਨ ਨੂੰ ਹੋਰ ਵੀ ਅੱਗੇ ਵਧਾਉਣ ਦਾ ਐਲਾਨ ਕਰਨ ਆਇਆ ਹਾਂ।

ਮੋਗਾ ਪਹੁੰਚੇ ਕੇਜਰੀਵਾਲ ਦੇ ਵੱਡੇ ਐਲਾਨ
ਮੋਗਾ ਪਹੁੰਚੇ ਕੇਜਰੀਵਾਲ ਦੇ ਵੱਡੇ ਐਲਾਨ
author img

By

Published : Nov 22, 2021, 3:22 PM IST

Updated : Nov 22, 2021, 7:02 PM IST

ਮੋਗਾ: ਆਮ ਆਦਮੀ ਪਾਰਟੀ (Aam Aadmi Party) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੇ ਦੋ ਰੋਜ਼ਾ ਦੌਰੇ 'ਤੇ ਪਹੁੰਚੇ ਹਨ ਜਿੱਥੇ ਪਹੁੰਚ ਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਕਿਸਾਨ ਅੰਦੋਲਨ (Peasant movement) ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਦਾ ਜ਼ਿਆਦਾ ਯੋਗਦਾਨ ਰਿਹਾ ਹੈ। ਜਿਸ ਕਾਰਨ ਅੱਜ ਮੈਂ ਮਹਿਲਾਵਾਂ ਦੇ ਲਈ ਐਲਾਨ ਕਰਨ ਆਇਆ ਹਾਂ।

ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਇਨ੍ਹਾਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਔਰਤਾਂ ਲਈ ਵੱਡੇ ਐਲਾਨ ਕੀਤੇ ਹਨ।

ਔਰਤਾਂ ਲਈ ਵੱਡਾ ਐਲਾਨ

1. ਹਰ 18 ਸਾਲ ਤੋਂ ਵੱਧ ਉਮਰ ਦੀ ਔਰਤ ਨੂੰ ਮਿਲਣਗੇ 1000 ਰੁਪਏ ਪ੍ਰਤੀ ਮਹੀਨਾ।

2. ਬੁਢਾਪਾ ਪੈਨਸ਼ਨ ਤੋਂ ਇਲਾਵਾ ਮਿਲਣਗੇ 1000 ਰੁਪਏ ।

ਮੋਗਾ ਪਹੁੰਚੇ ਕੇਜਰੀਵਾਲ ਦੇ ਵੱਡੇ ਐਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਾਧਿਆ ਨਿਸ਼ਾਨਾ

ਇਹ ਜੋ ਮਹਿਲਾ ਸ਼ਕਤੀਕਰਨ ਦੇ ਲਈ ਜੋ1000 ਰੁਪਏ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ, ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ, ਇਸ 1000 ਹਜ਼ਾਰ ਰੁਪਏ ਨਾਲ ਮਹਿਲਾਵਾਂ ਸ਼ਾਪਿੰਗ ਕਰਨਗੀਆਂ ਅਤੇ ਬੇਟੀਆਂ ਨੂੰ ਪਿਤਾ ਤੋਂ ਪੈਸੇ ਨਹੀਂ ਮੰਗਣੇ ਪੈਣਗੇ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਨੇ ਨੋਟਬੰਦੀ ਕਰ ਕੇ ਲੋਕਾਂ ਦਾ ਬੇੜਾ ਗਰਕ ਕਰ ਦਿੱਤਾ ਹੈ।

ਕੇਜਰੀਵਾਲ ਨੇ ਘੇਰੀ ਪੰਜਾਬ ਸਰਕਾਰ

ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਟਰਾਂਸਪੋਰਟ ਮੁਆਫੀਆ (Transport waiver) ਦਾ ਚੰਦ ਅਤੇ ਦੂਜੇ ਪਾਸੇ ਪੰਜਾਬ ਵਿੱਚ ਰੇਤ ਮਾਫੀਆ ਹੈ, ਪੰਜਾਬ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ 'ਤੇ ਪੰਜਾਬ ਸਰਕਾਰ (Government of Punjab) ਨੇ ਬੱਸਾਂ 'ਚ ਕਿਰਾਇਆ ਮੁਫਤ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਅਸੀਂ ਰਲ ਮਿਲ ਕੇ ਸਾਰਿਆਂ ਨੇ ਇਹ ਚੋਣ ਲੜਨੀ ਹੈ, ਉਨ੍ਹਾ ਕਿਹਾ ਕਿ ਇਹ ਚੋਣਾਂ ਪੰਜਾਬ ਦੀ ਕਿਸਮਤ ਬਦਲ ਦੇਣਗੀਆਂ। ਉਨ੍ਹਾਂ ਕਿਹਾ ਇਸ ਵਾਰ ਔਰਤਾਂ ਆਪਣੇ ਪਤੀ ਅਤੇ ਪੁੱਤਰ ਨੂੰ ਮਨਾਉਣਗੀਆਂ ਕਿ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਉਣੀ ਹੈ।

ਨਵਜੋਤ ਸਿੰਘ ਸਿੱਧੂ ਨੂੰ ਕਿਹਾ ਝੂਠਾ ਕੇਜਰੀਵਾਲ

ਅਰਵਿੰਦ ਕੇਜਰੀਵਾਲ (Arvind Kejriwal) ਨੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਉਹ ਸਿਰਫ ਉਹੀ ਬੋਲਦਾ ਹੈ ਜੋ ਮੈਂ ਬੋਲਦਾ ਹਾਂ, ਉਨ੍ਹਾਂ ਨੇ ਕਿਹਾ ਕਿ ਮੇਰੀ ਆਟੋ ਵਾਲਿਆਂ ਨਾਲ ਮੀਟਿੰਗ ਹੋਈ ਸੀ, ਫਿਰ ਅੱਜ ਕਾਂਗਰਸ ਨੇ ਸਵੇਰੇ ਆਟੋ ਵਾਲਿਆਂ ਨਾਲ ਕੀਤੀ ਮੀਟਿੰਗ ਕੀਤੀ ਹੈ। ਪੰਜਾਬ ਸਰਕਾਰ (Government of Punjab) ਵੱਲੋਂ ਬਿਜਲੀ ਦਾ ਬਿੱਲ 0 ਨਹੀਂ ਹੋਇਆ ਅਤੇ ਨਾ ਹੀ ਘਟਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਮੌਕਾ ਆਮ ਆਦਮੀ ਪਾਰਟੀ (Aam Aadmi Party) ਨੂੰ ਦਿਓ ਤਾਂ ਤੁਸੀਂ ਦੂਜੀ ਪਾਰਟੀ ਭੁੱਲ ਜਾਵੋਗੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮ 4:30 ਵਜੇ ਪਹੁੰਚਣਗੇ ਦਿੱਲੀ

Last Updated : Nov 22, 2021, 7:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.