ETV Bharat / state

ਪਿੰਡ ਵਾਸੀਆਂ ਨੇ ਸਰਪੰਚ 'ਤੇ ਨਾਜਾਇਜ਼ ਮਾਈਨਿੰਗ ਦੇ ਲਾਏ ਦੋਸ਼

author img

By

Published : Aug 29, 2020, 9:05 PM IST

ਜਲਾਲਾਬਾਦ ਵਿਖੇ ਪਿੰਡ ਦੇ ਛੱਪੜ ਵਿੱਚੋਂ ਰੇਤ ਵੇਚਣ ਦਾ ਮਾਮਲਾ ਕਾਫ਼ੀ ਭਖਿਆ ਹੋਇਆ ਹੈ। ਮਾਈਨਿੰਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਤ ਸਾਰੀ ਪਿੰਡ ਦੀ ਆਈ.ਟੀ.ਆਈ ਵਿੱਚ ਸੁੱਟੀ ਗਈ ਹੈ।

ਪਿੰਡ ਵਾਸੀਆਂ ਨੇ ਸਰਪੰਚ 'ਤੇ ਨਾਜਾਇਜ਼ ਮਾਈਨਿੰਗ ਦੇ ਲਾਏ ਦੋਸ਼, ਪੜ੍ਹੋ ਪੂਰੀ ਖ਼ਬਰ

ਮੋਗਾ: ਬੀਤੇ ਕਈ ਦਿਨਾਂ ਤੋਂ ਪਿੰਡ ਜਲਾਲਾਬਾਦ ਵਿਖੇ ਛੱਪੜ ਦੀ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮਾਮਲਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਇਸ ਮਸਲੇ ਨੂੰ ਲੈ ਕੇ ਪਿੰਡ ਜਲਾਲਾਬਾਦ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਵਿਰਕ ਅਤੇ ਉਸ ਦੇ ਸਾਥੀਆਂ ਵੱਲੋਂ ਇਕੱਠ ਕਰਕੇ ਮੋਗਾ ਦੇ ਡੀ.ਸੀ. ਅਤੇ ਮਾਈਨਿੰਗ ਵਿਭਾਗ ਨੂੰ ਪਿੰਡ ਦੇ ਛੱਪੜ ਤੋਂ ਰੇਤ ਕੱਢ ਬਾਹਰ ਵੇਚੀ ਜਾ ਰਹੀ ਹੈ, ਸਬੰਧੀ ਸ਼ਿਕਾਇਤ ਵੀ ਕੀਤੀ ਗਈ ਹੈ।

ਕੀ ਕਿਹਾ ਪਿੰਡ ਦੀ ਸਰਪੰਚ ਦੇ ਪਤੀ ਨੇ

ਕੀ ਕਹਿਣਾ ਹੈ ਸ਼ਿਕਾਇਤ ਕਰਤਾ ਕਾਂਗਰਸੀ ਦਾ

ਪਰਮਜੀਤ ਸਿੰਘ ਵਿਰਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰ-ਵਾਰ ਰੋਕਣ ਦੇ ਬਾਵਜੂਦ ਵੀ ਪਿੰਡ ਦੇ ਸਰਪੰਚ ਨੇ ਇਸ ਛੱਪੜ ਨੂੰ ਜਾਣ ਬੁੱਝ ਕੇ 25-30 ਫੁੱਟ ਦੇ ਕਰੀਬ ਡੂੰਘਾ ਪੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਛੱਪੜ ਮੇਨ ਹਾਈਵੇ ਦੇ ਬਿਲਕੁਲ ਨਾਲ ਲੱਗਦਾ ਹੈ, ਜੇ ਇਸ ਵਿੱਚ ਕੋਈ ਗੱਡੀ ਵਗੈਰਾ ਵੀ ਡਿੱਗ ਪੈਂਦੀ ਹੈ ਤਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਸਰਪੰਚ ਹਲਕਾ ਵਿਧਾਇਕ ਦੀ ਸ਼ਹਿ ਉੱਤੇ ਪੁੱਠੇ ਸਿੱਧੇ ਕੰਮ ਕਰ ਰਿਹਾ ਹੈ। ਇਸ ਮੌਕੇ ਪਰਮਜੀਤ ਨੇ ਕਿਹਾ ਕਿ ਸਾਡੇ ਪਿੰਡ ਨੂੰ ਅਜਿਹੇ ਵਿਕਾਸ ਦੀ ਲੋੜ ਨਹੀਂ ਜਿਸ ਨਾਲ ਪਿੰਡ ਦਾ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੋਵੇ। ਇਸ ਮੌਕੇ ਸੀਨੀਅਰ ਅਕਾਲੀ ਆਗੂਆਂ ਨੇ ਪਿੰਡ ਦੇ ਸਰਪੰਚ ਉੱਪਰ ਪਿੰਡ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦੇ ਵੀ ਦੋਸ਼ ਲਗਾਏ।

ਕੀ ਕਹਿਣਾ ਹੈ ਸ਼ਿਕਾਇਤ ਕਰਤਾ ਕਾਂਗਰਸੀ ਦਾ

ਕੀ ਕਿਹਾ ਪਿੰਡ ਦੀ ਸਰਪੰਚ ਦੇ ਪਤੀ ਨੇ

ਇਸ ਬਾਬਤ ਜਦੋਂ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੀਆਂ ਗਲੀਆਂ ਬਹੁਤ ਹੀ ਨੀਵੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਪਾਣੀ ਛੱਪੜ ਵਿੱਚ ਨਹੀਂ ਜਾਂਦਾ। ਇਸ ਲਈ ਸਾਨੂੰ ਛੱਪੜ ਡੂੰਘਾ ਕਰਨਾ ਪਿਆ ਹੈ। ਜਦੋਂ ਸਰਪੰਚ ਨੂੰ 25 ਤੋਂ ਤੀਹ ਫੁੱਟ ਛੱਪੜ ਪੁੱਟਣ ਦੇ ਦੋਸ਼ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਛੱਪੜ ਨੂੰ 10 ਤੋਂ 15 ਫੁੱਟ ਡੂੰਘਾ ਪੁੱਟਿਆ ਗਿਆ ਹੈ, ਉਹ ਵੀ ਸਰਕਾਰੀ ਹਦਾਇਤਾਂ ਮੁਤਾਬਕ।

ਰੇਤ ਵੇਚਣ ਬਾਰੇ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਆਈ.ਟੀ.ਆਈ ਕਾਫ਼ੀ ਨੀਵੀਂ ਸੀ ਅਤੇ ਛੱਪੜ ਵਿੱਚੋਂ ਜੋ ਵੀ ਮਿੱਟੀ ਨਿਕਲੀ ਹੈ, ਉਹ ਪਿੰਡ ਦੀ ਆਈ.ਟੀ.ਆਈ ਵਿੱਚ ਹੀ ਸੁੱਟੀ ਗਈ ਹੈ।

ਮਾਈਨਿੰਗ ਵਿਭਾਗ ਦੇ ਅਧਿਕਾਰੀ ਦਾ ਕੀ ਕਹਿਣਾ ਹੈ

ਮਾਈਨਿੰਗ ਵਿਭਾਗ ਦੇ ਅਧਿਕਾਰੀ ਦਾ ਕੀ ਕਹਿਣਾ ਹੈ

ਮਾਈਨਿੰਗ ਵਿਭਾਗ ਦੇ ਅਧਿਕਾਰੀ ਨੂੰ ਪਿੰਡ ਵਿੱਚ ਛੱਪੜ ਵਿੱਚੋਂ ਪੁੱਟੀ ਜਾ ਰਹੀ ਨਾਜਾਇਜ਼ ਮਿੱਟੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਜਦੋਂ ਛੱਪੜ ਦੀ ਮਨਜ਼ੂਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਛੱਪੜ ਦੀ ਮਨਜ਼ੂਰੀ ਅਸੀਂ ਨਹੀਂ ਦਿੱਤੀ ਹੈ ਇਹ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਛੱਪੜ ਪੁੱਟ ਰਹੇ ਹਨ। ਨਾਜਾਇਜ਼ ਮਾਈਨਿੰਗ ਬਾਰੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਜੋ ਵੀ ਮਿੱਟੀ ਪੁੱਟੀ ਸੀ, ਉਹ ਉਨ੍ਹਾਂ ਨੇ ਆਈ.ਟੀ.ਆਈ ਵਿੱਚ ਸੁੱਟ ਦਿੱਤੀ ਹੈ, ਜਿਸ ਦੀ ਅਸੀਂ ਮੌਕੇ ਉੱਤੇ ਵੀ ਜਾਂਚ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.