ETV Bharat / state

ਮੋਗਾ ਕੋਟ ਈਸੇ ਖਾਂ 'ਚ ਸੋਹਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ - A suicide note was also found

ਮੋਗਾ ਦੇ ਕੋਟ ਈਸੇ ਖਾਂ 'ਚ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਪਰਿਵਾਰ ਨੇ ਉਸਦੇ ਸਹੁਰਿਆਂ ਉੱਤੇ ਤੰਗ ਕਰਨ ਦੇ ਇਲਜ਼ਾਮ ਲਗਾਏ ਹਨ।

In Moga fed up with the bridegrooms, young man hanged himself and ended his life
ਮੋਗਾ ਕੋਟ ਈਸੇ ਖਾਂ 'ਚ ਸੋਹਰਿਆਂ ਤੋਂ ਤੰਗ ਆ ਕੇ ਨੌਜਵਾਨ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ
author img

By

Published : Aug 17, 2023, 10:09 PM IST

Updated : Aug 22, 2023, 6:13 PM IST

ਮ੍ਰਿਤਕ ਦਾ ਭਰਾ ਅਤੇ ਪੁਲਿਸ ਜਾਂਚ ਅਧਿਕਾਰੀ ਜਾਂਚ ਦਿੰਦੇ ਹੋਏ।

ਮੋਗਾ : ਕਸਬਾ ਕੋਟ ਈਸੇ ਖਾਂ ਵਿੱਚ ਇੱਕ ਨੌਜਵਾਨ ਵੱਲੋਂ ਸਹੁਰਿਆਂ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਦਾ ਇੱਕ ਸਾਲ ਪਹਿਲਾਂ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ। ਸਹੁਰਾ ਪਰਿਵਾਰ ਮੁੱਢ ਤੋਂ ਹੀ ਤੰਗ ਪਰੇਸ਼ਾਨ ਕਰ ਰਿਹਾ ਸੀ। ਪਰਿਵਾਰ ਨੇ ਕਿਹਾ ਕਿ ਮ੍ਰਿਤਕ ਨੂੰ ਜਦੋਂ ਪਤਾ ਲੱਗਾ ਕਿ ਉਸਦੀ ਪਤਨੀ ਪਹਿਲਾਂ ਕਿਸੇ ਹੋਰ ਥਾਂ ਵਿਆਹੀ ਹੋਈ ਸੀ ਪਰ ਸਹੁਰਾ ਪਰਿਵਾਰ ਵੱਲੋਂ ਇਸ ਗੱਲ ਦਾ ਲੁਕੋ ਰੱਖਿਆ ਗਿਆ।

ਪਰਿਵਾਰ ਨੇ ਇਲ਼ਜ਼ਾਮ ਲਗਾਇਆ ਕਿ ਸਹੁਰਾ ਪਰਿਵਾਰ ਵੱਲੋਂ ਲੜਕੇ ਨੂੰ ਜਾਣ ਬੁੱਝ ਕੇ ਜਲੀਲ ਕੀਤਾ ਜਾਂਦਾ ਰਿਹਾ ਹੈ। ਇਸ ਕਾਰਨ ਉਸਨੇ ਸਹੁਰਿਆਂ ਤੋਂ ਤੰਗ ਆ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਦੱਸ ਦਈਏ ਕਿ ਉਸਦਾ ਸਹੁਰਾ ਪਰਿਵਾਰ ਉਸਦੀ ਘਰਵਾਲੀ ਸੱਸ ਅਤੇ ਸਾਲੇ ਨੇ ਤਲਾਕ ਦਾ ਦਬਾਅ ਬਣਾ ਰਹੇ ਹਨ ਅਤੇ 25 ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਹੈ।

ਦੂਸਰੇ ਪਾਸੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਗਗਨਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ, ਉਸ ਦੀ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਲਈ ਗਈ ਹੈ। ਉਸ ਨੇ ਆਪਣੇ ਸਹੁਰਿਆਂ ਉੱਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਇਲਾਵਾ ਪਰਿਵਾਰ ਨੇ ਇੱਕ ਕਾਲ ਰਿਕਾਰਡਿੰਗ ਵੀ ਦਿੱਤੀ, ਜਿਸ ਵਿੱਚੋਂ ਉਸ ਦੀ ਸੱਸ ਲੱਖਾਂ ਰੁਪਏ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ।

Last Updated : Aug 22, 2023, 6:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.