ETV Bharat / state

ਅੰਤਰਜਾਤੀ ਵਿਆਹ ਯੋਜਨਾ ਤਹਿਤ ਲਾਭਪਾਤਰੀਆਂ ਨੂੰ 10 ਸਾਲਾਂ ਤੋਂ ਨਹੀਂ ਮਿਲੀ ਸ਼ਗਨ ਸਕੀਮ - ਮੋਗਾ ਵਿੱਚ 10 ਸਾਲਾਂ ਤੋਂ ਨਹੀਂ ਮਿਲੀ ਸ਼ਗਨ ਸਕੀਮ

ਪੰਜਾਬ ਸਰਕਾਰ ਵੱਲੋਂ ਅੰਤਰਜਾਤੀ ਵਿਆਹ ਸ਼ਗਨ ਯੋਜਨਾ Intercaste Marriage Shagan Yojana ਤਹਿਤ ਵੱਡੀ ਗਿਣਤੀ ਲਾਭਪਾਤਰੀਆਂ ਨੂੰ 10 ਸਾਲਾਂ ਤੋਂ ਇਹ ਸ਼ਗਨ ਸਕੀਮ ਨਹੀਂ ਮਿਲੀ।

Intercaste Marriage Shagan Yojana
Intercaste Marriage Shagan Yojana
author img

By

Published : Dec 8, 2022, 5:21 PM IST

ਮੋਗਾ: ਪੰਜਾਬ ਸਰਕਾਰ ਵੱਲੋਂ ਅੰਤਰਜਾਤੀ ਵਿੱਚ ਵਿਆਹ ਕਰਵਾਉਣ ਵਾਲਿਆਂ ਨੂੰ ਵਿੱਤੀ ਮਦਦ ਦੇਣ ਹਿੱਤ ਸ਼ੁਰੂ ਕੀਤੀ ਗਈ, ਅੰਤਰਜਾਤੀ ਵਿਆਹ ਸ਼ਗਨ ਯੋਜਨਾ Intercaste Marriage Shagan Yojana ਤਹਿਤ ਵੱਡੀ ਗਿਣਤੀ ਲਾਭਪਾਤਰੀਆਂ ਨੂੰ 10 ਸਾਲਾਂ ਤੋਂ ਇਸ ਸ਼ਗਨ ਨਹੀਂ ਮਿਲਿਆ। ਜੇ ਗੱਲ ਕਰੀਏ ਮੋਗਾ ਦੀ ਤਾਂ ਵੱਖ-ਵੱਖ ਕਈ ਪਿੰਡਾਂ ਅਤੇ ਸ਼ਹਿਰ ਵਿਚ ਅਜਿਹੇ 95 ਮੌਜੂਦ ਜੋੜੀਆਂ ਲਾਭਪਾਤਰੀ ਹਨ, ਜਿਨ੍ਹਾਂ ਨੂੰ ਹਾਲੇ ਤੱਕ ਇਸ ਸਕੀਮ ਦਾ ਲਾਭ ਨਹੀਂ ਮਿਲਿਆ।

ਜਦੋਂ ਇਸ ਮਾਮਲੇ ਸਬੰਧੀ ਸ਼ਬਨਮ ਨੇ ਕਿਹਾ ਕਿ ਅਸੀਂ ਪਿਛਲੇ 2 ਸਾਲ ਪਹਿਲਾਂ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਦਿੱਤੀ ਸੀ ਅਤੇ ਸਾਨੂੰ ਹਾਲੇ ਤੱਕ ਇਹ ਸਕੀਮ ਦਾ ਲਾਭ ਨਹੀਂ ਮਿਲਆ। ਉਨ੍ਹਾਂ ਕਿਹਾ ਅਸੀਂ ਬਹੁਤ ਵਾਰ ਦਫ਼ਤਰਾਂ ਵਿਚ ਚੱਕਰ ਕੱਟ ਚੁੱਕੇ ਹਾਂ, ਪਰ ਜੇਕਰ ਸਰਕਾਰਾਂ ਸੱਚਮੁਚ ਹੀ ਜਾਤ-ਪਾਤ ਦਾ ਭੇਦ-ਭਾਵ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਇਹ ਸਕੀਮ ਸਾਨੂੰ ਮੁਹੱਈਆ ਕਰਵਾਏ।

ਅੰਤਰਜਾਤੀ ਵਿਆਹ ਯੋਜਨਾ ਤਹਿਤ ਲਾਭਪਾਤਰੀਆਂ ਨੂੰ 10 ਸਾਲਾਂ ਤੋਂ ਨਹੀਂ ਮਿਲੀ ਸ਼ਗਨ ਸਕੀਮ

ਉੱਥੇ ਹੀ ਦੂਜੇ ਪਾਸੇ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਅਸੀਂ 2012 ਵਿੱਚ ਕਿਸੇ ਹੋਰ ਜਾਤੀ ਵਿੱਚ ਵਿਆਹ ਕਰਵਾਇਆ ਸੀ ਅਤੇ ਅੰਤਰਜਾਤੀ ਸਕੀਮ ਤਹਿਤ ਇਕ ਫਾਈਲ ਭਰੀ ਸੀ। ਜਿਸ ਵਿਚ ਸਾਨੂੰ ਕਿਹਾ ਗਿਆ ਸੀ ਕਿ ਕਿਸੇ ਹੋਰ ਜਾਤੀ ਵਿੱਚ ਵਿਆਹ ਕਰਾਉਣ ਦੇ ਲਈ ਇਕ ਸਕੀਮ ਦਿੱਤੀ ਜਾਂਦੀ ਹੈ।ਪਰ ਹੁਣ ਤੱਕ ਨਾ ਤਾਂ ਸਾਨੂੰ ਇਹ ਸਕੀਮ ਮਿਲੀ ਪਰ ਦਫ਼ਤਰਾਂ ਦੇ ਚੱਕਰ ਜਰੂਰ ਮਿਲ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਡੇ ਬੱਚੇ ਵੀ 10 ਸਾਲ ਦੇ ਹੋ ਗਏ ਹਨ।

ਉੱਥੇ ਹੀ ਜਦੋਂ ਇਸ ਸਬੰਧੀ ਜ਼ਿਲ੍ਹਾ ਭਲਾਈ ਦਫ਼ਤਰ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 2012 ਤੋ ਪਹਿਲਾਂ ਅੰਤਰਜਾਤੀ ਵਿਚ ਵਿਆਹੇ ਜੋੜਿਆਂ ਨੂੰ ਇਸ ਸਕੀਮ ਦਾ ਲਾਭ ਮਿਲ ਚੁੱਕੀਆ ਹੈ, ਪਰ 2012 ਤੋਂ ਲੈ ਕੇ ਅੱਜ ਤੱਕ ਦੇ 95 ਕੇਸ ਪੈਂਡਿੰਗ ਪਏ ਹਨ, ਜਿਨ੍ਹਾਂ ਦੀ ਅਦਾਇਗੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ ਅਸੀਂ ਉੱਚ ਅਧਿਕਾਰੀਆਂ ਨੂੰ ਕਈ ਵਾਰ ਚਿੱਠੀ ਕੱਢ ਚੁੱਕੇ ਹਨ ਅਤੇ ਸਮੇਂ-ਸਮੇਂ ਅਨੁਸਾਰ ਲਾਭਪਾਤਰੀਆਂ ਦੇ ਖਾਤੇ ਉਨ੍ਹਾਂ ਵੱਲੋਂ ਭੇਜੇ ਗਏ ਹਨ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਕੇਂਦਰੀ ਸਪਾਂਸਰ ਸਕੀਮ ਤਹਿਤ ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ 50 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਇਸੇ ਤਹਿਤ 1955 ਤੋਂ ਅੰਤਰ ਜਾਤੀ ਵਿੱਚ ਵਿਆਹ ਕਰਵਾਉਣ ਵਾਲਿਆ ਜੋੜਿਆਂ ਨੂੰ ਸਨਮਾਨਤ ਕਰਨ ਅਤੇ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਯੋਜਨਾ ਰੱਖੀ ਗਈ ਸੀ।

ਇਹ ਵੀ ਪੜੋ:- ਫਿਲਮੀ ਅੰਦਾਜ਼ ਵਿੱਚ ਮੁਲਜ਼ਮਾਂ ਨੇ ਤੋੜਿਆ ਪੁਲਿਸ ਨਾਕਾ,ਪੁਲਿਸ ਨੂੰ ਚਕਮਾ ਦੇਕੇ ਹੋਏ ਫਰਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.