ETV Bharat / state

550 ਸਾਲਾ ਮਨਾਉਣ ਦੇ ਨਾਲ ਐਸਜੀਪੀਸੀ ਗੁਰਦੁਆਰਿਆਂ 'ਤੇ ਵੀ ਧਿਆਨ ਦੇਵੇ - moga news in punjabi

ਐਸਜੀਪੀਸੀ ਵੱਲੋਂ ਜਿੱਥੇ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਉਸਾਰਨ ਲਈ ਲਗਾਇਆ ਜਾਂਦਾ ਹੈ। ਉੱਥੇ ਹੀ ਮੋਗਾ ਦੇ ਮੇਨ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਹਾਲਤ ਦਿਨ ਬ ਦਿਨ ਖਸਤਾ ਹੁੰਦੀ ਜਾ ਰਹੀ ਹੈ

ਫ਼ੋਟੋ।
author img

By

Published : Sep 23, 2019, 3:18 PM IST

ਮੋਗਾ: ਐਸਜੀਪੀਸੀ ਵੱਲੋਂ ਜਿੱਥੇ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਉਸਾਰਨ ਲਈ ਲਗਾਇਆ ਜਾਂਦਾ ਹੈ। ਉੱਥੇ ਹੀ ਮੋਗਾ ਦੇ ਮੇਨ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਹਾਲਤ ਦਿਨ ਬ ਦਿਨ ਖਸਤਾ ਹੁੰਦੀ ਜਾ ਰਹੀ ਹੈ । ਗੁਰਦੁਆਰਾ ਸਾਹਿਬ ਦੀਆਂ ਕੰਧਾਂ ਅਤੇ ਛੱਤਾਂ ਬਿਲਕੁਲ ਖ਼ਸਤਾ ਹੋ ਚੁੱਕੀਆਂ ਹਨ ਜੋ ਕਿ ਕਿਸੇ ਵੇਲੇ ਵੀ ਵੱਡੀ ਘਟਨਾ ਦਾ ਕਾਰਨ ਬਣ ਸਕਦੀਆਂ ਹਨ।

ਗੁਰਦੁਆਰਾ ਸਾਹਿਬ ਅੰਦਰ ਨਤਮਸਤਕ ਹੋਣ ਅਤੇ ਸੇਵਾ ਕਰਨ ਲਈ ਪਹੁੰਚ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਤਕਰੀਬਨ 100 ਸਾਲ ਪੁਰਾਣਾ ਹੈ । ਪਹਿਲਾਂ ਐਸਜੀਪੀਸੀ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਮੀਟਿੰਗਾਂ ਇਸੇ ਗੁਰਦੁਆਰਾ ਸਾਹਿਬ ਵਿੱਚ ਹੁੰਦੀਆਂ ਸਨ।

ਸਿੱਖ ਸੰਗਤਾਂ ਦਾ ਰੋਸ ਹੈ ਕਿ ਉਹ ਇਸ ਗੁਰਦੁਆਰਾ ਸਾਹਿਬ ਨਾਲ ਸ਼ਰਧਾ ਨਾਲ ਦਿਲ ਤੋਂ ਜੁੜੇ ਹੋਏ ਹਨ ਉਨ੍ਹਾਂ ਦੇ ਦਿਲਾਂ ਅੰਦਰ ਗੁਰਦੁਆਰਾ ਸਾਹਿਬ ਲਈ ਦਰਦ ਹੈ। ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਕੋਈ ਵੀ ਮੁਰੰਮਤ ਨਹੀਂ ਕਰਵਾਈ ਗਈ ਹੈ।

ਸੰਗਤਾਂ ਨੇ ਇਹ ਵੀ ਦੱਸਿਆ ਕਿ ਸਮੇਂ ਸਮੇਂ ਤੇ ਉਨ੍ਹਾਂ ਵੱਲੋਂ ਕਾਫੀ ਵਾਰ ਇਸ ਸਬੰਧ ਵਿੱਚ ਚਿੱਠੀ ਪੱਤਰ ਰਾਹੀਂ ਐਸਜੀਪੀਸੀ ਨੂੰ ਜਾਣੂ ਕਰਵਾਇਆ ਗਿਆ ਹੈ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਮੁਰੰਮਤ ਦੀ ਸਖ਼ਤ ਜ਼ਰੂਰਤ ਹੈ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ।

ਵੀਡੀਓ

ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਗੇਟ ਬਿਲਕੁਲ ਟੁੱਟਿਆ ਹੋਇਆ ਹੈ, ਛੱਤਾਂ ਮੀਂਹ ਪੈਣ ਤੇ ਚੋਣ ਲੱਗ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਅੰਦਰ ਪਾਣੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਅਤੇ ਦੀਵਾਰਾਂ ਦੀ ਖ਼ਸਤਾ ਹਾਲਤ ਹੋ ਕੇ ਡਿੱਗਣ ਦੀ ਮਿਆਦ ਤੱਕ ਪੁੱਜ ਚੁੱਕੀਆਂ ਹਨ। ਸੰਗਤਾਂ ਨੇ ਐਸਜੀਪੀਸੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਿੰਘ ਸਭਾ ਮੋਗਾ ਦੇ ਬਿਲਡਿੰਗ ਦੀ ਮੁਰੰਮਤ ਕਰਵਾਈ ਜਾਵੇ। ਇਸ ਦੇ ਨਾਲ ਹੀ ਇੱਥੇ ਜੋ ਸਹੂਲਤਾਂ ਦੀ ਘਾਟ ਹੈ, ਉਹ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਸਿੱਖ ਸੰਗਤਾਂ ਸ਼ਰਧਾ ਨਾਲ ਆ ਕੇ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਸਕਣ।

Intro:ਤਕਰੀਬਨ 100 ਸਾਲ ਪੁਰਾਣਾ ਹੈ ਗੁਰਦੁਆਰਾ ਸਿੰਘ ਸਭਾ ਮੋਗਾ ।

ਗੁਰਦੁਆਰਾ ਸਾਹਿਬ ਦੀਆਂ ਦੀਵਾਰਾਂ ਅਤੇ ਛੱਤਾਂ ਹੋ ਚੁੱਕੀਆਂ ਹਨ ਖਸਤਾ ਹਾਲਤ ।

ਲੰਗਰ ਵਰਤਾਉਣ ਲਈ ਗੁਰਦੁਆਰਾ ਸਾਹਿਬ ਅੰਦਰ ਬਰਤਨ ਵੀ ਨਹੀਂ ਹਨ ।

ਪ੍ਰਬੰਧਕ ਨਹੀਂ ਦੇ ਰਹੇ ਧਿਆਨ ਗੁਰਦੁਆਰਾ ਸਾਹਿਬ ਦੇ ਰੱਖ ਰਖਾਵ ਲਈ ।Body:ਐਸਜੀਪੀਸੀ ਵੱਲੋਂ ਜਿੱਥੇ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਉਸਾਰਨ ਲਈ ਲਗਾਇਆ ਜਾਂਦਾ ਹੈ । ਉੱਥੇ ਹੀ ਮੋਗਾ ਦੇ ਮੇਨ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਦੀ ਹਾਲਤ ਦਿਨ ਬ ਦਿਨ ਖਸਤਾ ਹੁੰਦੀ ਜਾ ਰਹੀ ਹੈ । ਗੁਰਦੁਆਰਾ ਸਾਹਿਬ ਦੀਆਂ ਕੰਧਾਂ ਅਤੇ ਛੱਤਾਂ ਬਿਲਕੁਲ ਕੰਡਮ ਹੋ ਚੁੱਕੀਆਂ ਹਨ ਜੋ ਕਿ ਕਿਸੇ ਵੇਲੇ ਵੀ ਕਿਸੇ ਘਟਨਾ ਦਾ ਕਾਰਨ ਬਣ ਸਕਦੀਆਂ ਹਨ ।

ਗੁਰਦੁਆਰਾ ਸਾਹਿਬ ਅੰਦਰ ਨਤਮਸਤਕ ਹੋਣ ਅਤੇ ਸੇਵਾ ਕਰਨ ਲਈ ਪਹੁੰਚਦੀਆਂ ਨੇੜੇ ਤੇੜੇ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਤਕਰੀਬਨ 100 ਸਾਲ ਪੁਰਾਣਾ ਹੈ । ਪਹਿਲਾਂ ਐਸਜੀਪੀਸੀ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਮੀਟਿੰਗਾਂ ਕਿਸੇ ਗੁਰਦੁਆਰਾ ਸਾਹਿਬ ਵਿੱਚ ਹੁੰਦੀਆਂ ਸਨ ਪ੍ਰੰਤੂ ਹੁਣ ਗੁਰਦੁਆਰਾ ਸਾਹਿਬ ਦੀ ਹਾਲਤ ਖਸਤਾ ਹੋਣ ਕਰਕੇ ਸਾਰੀਆਂ ਜੋ ਮੀਟਿੰਗਾਂ ਅਤੇ ਗਤੀਵਿਧੀਆਂ ਹਨ ਉਹ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਕਰਵਾਈਆਂ ਜਾਂਦੀਆਂ ਹਨ । ਸਿੱਖ ਸੰਗਤਾਂ ਦਾ ਰੋਸ ਹੈ ਕਿ ਉਹ ਇਸ ਗੁਰਦੁਆਰਾ ਸਾਹਿਬ ਨਾਲ ਸ਼ਰਧਾ ਨਾਲ ਦਿਲ ਤੋਂ ਜੁੜੇ ਹੋਏ ਹਨ ਉਨ੍ਹਾਂ ਦੇ ਦਿਲਾਂ ਅੰਦਰ ਗੁਰਦੁਆਰਾ ਸਾਹਿਬ ਲਈ ਦਰਦ ਹੈ ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਛੱਤਾਂ ਫ਼ਰਸ਼ ਗੇਟ ਆਦਿ ਬਹੁਤ ਖਸਤਾ ਹਾਲਤ ਹੋ ਚੁੱਕੇ ਹਨ । ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਕੋਈ ਵੀ ਮੁਰੰਮਤ ਨਹੀਂ ਕਰਵਾਈ ਗਈ ਹੈ । ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹਨ ਉਹ ਕਮੇਟੀ ਪਾਸੋਂ ਆਪਣੀਆਂ ਤਨਖ਼ਾਹਾਂ ਤਾਂ ਲੈ ਰਹੇ ਹਨ ਪ੍ਰੰਤੂ ਗੁਰਦੁਆਰਾ ਸਾਹਿਬ ਦੀ ਰਿਪੇਅਰ ਕਰਵਾਉਣ ਲਈ ਕੋਈ ਵੀ ਉਪਰਾਲਾ ਨਹੀਂ ਕਰ ਰਹੇ । ਸੰਗਤਾਂ ਨੇ ਇਹ ਵੀ ਦੱਸਿਆ ਕਿ ਸਮੇਂ ਸਮੇਂ ਤੇ ਉਨ੍ਹਾਂ ਵੱਲੋਂ ਕਾਫੀ ਵਾਰ ਇਸ ਸਬੰਧ ਵਿੱਚ ਚਿੱਠੀ ਪੱਤਰ ਰਾਹੀਂ ਐਸਜੀਪੀਸੀ ਨੂੰ ਜਾਣੂ ਕਰਵਾਇਆ ਗਿਆ ਹੈ ਕੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਮੁਰੰਮਤ ਦੀ ਸਖ਼ਤ ਜ਼ਰੂਰਤ ਹੈ ਪ੍ਰੰਤੂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਬਰਤਨਾਂ ਦੀ ਵੀ ਕਮੀ ਹੈ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਨ੍ਹਾਂ ਨੂੰ ਡਿਸਪੋਜ਼ਲ ਬਰਤਨ ਹੀ ਲੰਗਰ ਵਰਤਾਉਣ ਲਈ ਵਰਤਣੇ ਪੈਂਦੇ ਹਨ ਹੁਣ ਜਦ ਕਿ ਸਰਕਾਰ ਵੱਲੋਂ ਪਲਾਸਟਿਕ ਦੇ ਡਿਸਪੋਜਲ ਬਰਤਨਾਂ ਉੱਪਰ ਬੈਨ ਲਗਾ ਦਿੱਤਾ ਗਿਆ ਹੈ ਤਾਂ ਅਜਿਹੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਵਰਤਣ ਨਾ ਹੋਣ ਕਰਕੇ ਲੰਗਰ ਵਰਤਾਉਣ ਵਿੱਚ ਕਾਫੀ ਦਿੱਕਤ ਆਉਂਦੀ ਹੈ । ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਗੇਟ ਬਿਲਕੁਲ ਟੁੱਟਿਆ ਹੋਇਆ ਹੈ ਛੱਤਾਂ ਮੀਂਹ ਪੈਣ ਤੇ ਚੋਣ ਲੱਗ ਜਾਂਦੀਆਂ ਹਨ ਗੁਰਦੁਆਰਾ ਸਾਹਿਬ ਅੰਦਰ ਪਾਣੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਅਤੇ ਦੀਵਾਰਾਂ ਦੀ ਖ਼ਸਤਾ ਹਾਲਤ ਹੋ ਕੇ ਡਿੱਗਣ ਦੀ ਮਿਆਦ ਤੱਕ ਪੁੱਜ ਚੁੱਕੀਆਂ ਹਨ । ਸੰਗਤਾਂ ਨੇ ਐਸਜੀਪੀਸੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਿੰਘ ਸਭਾ ਮੋਗਾ ਦੇ ਬਿਲਡਿੰਗ ਦੀ ਮੁਰੰਮਤ ਕਰਵਾਈ ਜਾਵੇ ਅਤੇ ਇੱਥੇ ਜੋ ਸਹੂਲਤਾਂ ਦੀ ਘਾਟ ਹੈ ਉਹ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਸਿੱਖ ਸੰਗਤਾਂ ਸ਼ਰਧਾ ਨਾਲ ਆ ਕੇ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਸਕਣ ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.