ETV Bharat / state

550ਵਾਂ ਪ੍ਰਕਾਸ ਪੁਰਬ: ਮੋਗਾ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਦੀ ਹੋਈ ਸ਼ੁਰੂਆਤ

author img

By

Published : Oct 19, 2019, 11:56 PM IST

ਮੋਗਾ ਦੇ ਘੱਲ ਕਲਾਂ ਵਿਖੇ ਆਈਐਸਐਫ ਕਾਲਜ ਦੇ ਮੈਦਾਨ ਵਿੱਚ ਸ਼ਨੀਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪ੍ਰਕਾਸ਼ ਪੁਰਬ ਨੂੰ ਲੈ ਕੇ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ।

ਫ਼ੋਟੋ

ਮੋਗਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਰਕਾਰ ਵੱਲੋਂ ਸਮਰਪਿਤ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਗਾਜ਼ ਮੋਗਾ ਦੇ ਘੱਲ ਕਲਾਂ ਵਿਖੇ ਆਈਐਸਐਫ ਕਾਲਜ ਦੇ ਮੈਦਾਨ ਵਿੱਚ ਕੀਤਾ ਗਿਆ। ਇਸ ਮੌਕੇ ਵੱਖੋ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੂੰ ਮਿਊਜ਼ੀਅਮ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਸਿੱਖਿਆਵਾਂ ਬਾਰੇ ਜਾਣੂ ਕਰਵਾਇਆ ਗਿਆ।

ਬੱਚਿਆਂ ਨੇ ਇਸ ਮਿਊਜ਼ੀਅਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਦਿਖਾਈਆਂ ਜਾ ਰਹੀਆਂ ਡਾਕੂਮੈਂਟਰੀ ਫ਼ਿਲਮਾਂ ਨੂੰ ਵੇਖਿਆ ਅਤੇ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਸਿੱਖਿਆਵਾਂ ਬਾਰੇ ਜਾਣਿਆ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕਾਫੀ ਜਾਣਕਾਰੀ ਇਸ ਮਿਊਜ਼ੀਅਮ ਤੋਂ ਮਿਲੀ ਹੈ।

ਦੱਸ ਦਈਏ ਕਿ ਤਿੰਨ ਦਿਨ ਚੱਲਣ ਵਾਲੇ ਇਸ ਮਿਊਜ਼ੀਅਮ ਸ਼ੋਅ ਦੇ ਆਖ਼ਰੀ ਦਿਨ ਸੋਮਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਲੇਜ਼ਰ ਸ਼ੋਅ ਕਰਵਾਇਆ ਜਾਵੇਗਾ। ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿੱਚ ਵੀ ਲਾਈਟ ਐਂਡ ਸਾਊਂਡ ਸੋਅ ਕਰਵਾਇਆ ਜਾਵੇਗਾ।

ਇਹ ਵੀ ਪੜੋ- ਮਹਿਮਾਨ ਵਜੋਂ ਨਹੀਂ, ਆਮ ਇਨਸਾਨ ਦੇ ਤੌਰ 'ਤੇ ਪਾਕਿਸਤਾਨ ਆਉਣਗੇ ਮਨਮੋਹਨ ਸਿੰਘ: ਪਾਕਿ ਮੰਤਰੀ

Intro:ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਮਿਊਜ਼ੀਅਮ ਵਿੱਚ ਜਾਣਿਆ ।

7 ਡਿਜੀਟਲ ਸਕਰੀਨਾਂ ਰਾਹੀਂ ਵਿਖਾਇਆ ਜਾ ਰਿਹਾ ਹੈ ਗੁਰੂ ਜੀ ਦੇ ਜੀਵਨ ਦਾ ਸਿਧਾਂਤ ।

21 ਤਰੀਕ ਨੂੰ ਇਸ ਪ੍ਰੋਗਰਾਮ ਦੀ ਸਮਾਪਤੀ ਤੇ ਹੋਵੇਗਾ ਲੇਜ਼ਰ ਸ਼ੋਅ ।Body:ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਸਰਕਾਰ ਵੱਲੋਂ ਸਮਰਪਿਤ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਗਾਜ਼ ਮੋਗਾ ਦੇ ਘੱਲ ਕਲਾਂ ਵਿਖੇ ਆਈ ਐੱਸ ਐੱਫ ਕਾਲਜ ਦੇ ਮੈਦਾਨ ਵਿੱਚ ਅੱਜ ਹੋਇਆ ।

ਇਸ ਮਿਊਜ਼ੀਅਮ ਵਿੱਚ ਸੱਤ ਸਕਰੀਨਾਂ ਲੱਗੀਆਂ ਹੋਈਆਂ ਹਨ ਜਿਸ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਉਦਾਸੀਆਂ ਬਾਰੇ ਦਰਸਾਇਆ ਗਿਆ ਹੈ । ਵੱਖੋ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਇਸ ਮਿਊਜ਼ੀਅਮ ਵਿੱਚ ਅੱਜ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਦਿਖਾਈਆਂ ਜਾਂਦੀਆਂ ਡਾਕੂਮੈਂਟਰੀ ਫਿਲਮਾਂ ਨੂੰ ਵੇਖਿਆ ਅਤੇ ਮਿਊਜ਼ੀਅਮ ਵਿੱਚ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਜੋ ਸਿੱਖਿਆਵਾਂ ਦਿੱਤੀਆਂ ਗਈਆਂ ਸਨ ਉਸ ਬਾਰੇ ਜਾਣਿਆ । 19,20 ਅਤੇ 21 ਅਕਤੂਬਰ ਨੂੰ ਚੱਲਣ ਵਾਲੇ ਇਸ ਮਿਊਜ਼ੀਅਮ ਸ਼ੋਅ ਦਾ ਅੰਤ ਸੋਮਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਲੇਜ਼ਰ ਸ਼ੋਅ ਨਾਲ ਹੋਵੇਗਾ ।

ਇਸ ਮਿਊਜ਼ੀਅਮ ਵਿੱਚ ਪਹੁੰਚੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਤੋਂ ਜਦੋਂ ਉਨ੍ਹਾਂ ਦੇ ਤਜਰਬੇ ਬਾਰੇ ਜਾਣਿਆ ਗਿਆ ਤਾਂ ਬੱਚਿਆਂ ਵਿੱਚ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜਾਨਣ ਲਈ ਕਾਫ਼ੀ ਉਤਸ਼ਾਹ ਦੇਖਿਆ ਗਿਆ । ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕਾਫੀ ਗਿਆਨ ਇਸ ਮਿਊਜ਼ੀਅਮ ਵਿੱਚੋਂ ਮਿਲਿਆ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਗੁਰੂ ਜੀ ਦੀ ਸ੍ਰੀਲੰਕਾ ਉਦਾਸੀ ਵੇਲੇ ਕੌਡੇ ਰਾਖਸ਼ ਨਾਲ ਹੋਈ ਘਟਨਾ ਦਾ ਵਰਣਨ ਵੀ ਇਸ ਮਿਊਜ਼ੀਅਮ ਵਿੱਚ ਉਨ੍ਹਾਂ ਨੂੰ ਦਿਖਾਇਆ ਗਿਆ ।

byte : ਵੱਖ ਵੱਖ ਸਕੂਲਾਂ ਤੋਂ ਆਏ ਹੋਏ ਬੱਚੇ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.