ETV Bharat / state

Father murder his daughter: ਧੀ ਦੇ ਚਰਿੱਤਰ 'ਤੇ ਸ਼ੱਕ ਦੇ ਚੱਲਦੇ ਪਿਓ ਨੇ ਗਲਾ ਘੁੱਟ ਲਈ ਉਸ ਦੀ ਜਾਨ, ਫਿਰ ਸੂਏ 'ਚ ਲਾਸ਼ ਸੁੱਟ ਲਿਖਾਈ ਗੁੰਮਸ਼ੁਦਗੀ ਦੀ ਰਿਪੋਰਟ

ਮੋਗਾ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਪਿਓ ਵਲੋਂ ਆਪਣੀ ਧੀ ਨੂੰ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਸ ਨੂੰ ਆਪਣੀ ਧੀ ਦੇ ਚਰਿੱਤਰ 'ਤੇ ਸ਼ੱਕ ਸੀ। ਜਿਸ 'ਚ ਪਿਓ ਨੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਸੂਏ 'ਚ ਸੁੱਟ ਦਿੱਤਾ ਗਿਆ। (Father murder his daughter)

Father murder his daughter
Father murder his daughter
author img

By ETV Bharat Punjabi Team

Published : Sep 21, 2023, 10:16 PM IST

ਐੱਸਐੱਸਪੀ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ

ਮੋਗਾ: ਜ਼ਿਲ੍ਹਾ ਮੋਗਾ ਦੇ ਇੱਕ ਨਜ਼ਦੀਕੀ ਪਿੰਡ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਪਿਓ ਵਲੋਂ ਆਪਣੀ ਧੀ ਦੇ ਚਰਿੱਤਰ 'ਤੇ ਕੀਤੇ ਸ਼ੱਕ ਦੇ ਚੱਲਦਿਆਂ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਿਓ ਵਲੋਂ ਆਪਣੀ ਮਰੀ ਹੋਈ ਧੀ ਦੀ ਲਾਸ਼ ਨੂੰ ਨਜ਼ਦੀਕੀ ਸੂਏ 'ਚ ਸੁੱਟ ਦਿੱਤਾ ਗਿਆ। ਜਿਥੇ ਅਵਾਰਾ ਪਸ਼ੂ ਉਸ ਦੀ ਅੱਧੀ ਲਾਸ਼ ਨੂੰ ਨੋਚ-ਨੋਚ ਖਾ ਗਏ। ਮ੍ਰਿਤਕ ਲੜਕੀ ਦੀ ਉਮਰ ਮਹਿਜ 23 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। (Father murder his daughter)

ਪੁਲਿਸ ਨੇ ਅਣਪਛਾਤਿਆਂ 'ਤੇ ਕੀਤਾ ਸੀ ਮਾਮਲਾ ਦਰਜ: ਦੱਸਿਆ ਜਾ ਰਿਹਾ ਕਿ ਮਾਮਲਾ 11 ਸਤੰਬਰ ਦਾ ਸੀ ਅਤੇ 18 ਸਤੰਬਰ ਨੂੰ ਲੜਕੀ ਦੀ ਲਾਸ਼ ਸੂਏ ਵਿਚੋਂ ਬਰਾਮਦ ਹੋਈ ਸੀ। ਜਿਸ 'ਚ ਪਰਿਵਾਰ ਵਲੋਂ ਲੜਕੀ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਪੁਲਿਸ ਥਾਣਾ ਚੜਿੱਕ 'ਚ ਦਰਜ ਕਰਵਾਈ ਗਈ ਸੀ। ਜਿਸ 'ਤੇ ਪੁਲਿਸ ਵਲੋਂ ਲਾਸ਼ ਮਿਲਣ ਤੋਂ ਬਾਅਦ ਪਹਿਲਾਂ ਅਣਪਛਾਤਿਆਂ ਖਿਲਾਫ਼ ਲੜਕੀ ਦਾ ਕਤਲ ਕਰਕੇ ਉਸ ਦੀ ਲਾਸ਼ ਸੂਏ 'ਚ ਸੁੱਟਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਲੜਕੀ ਦੀ ਲਾਸ਼ ਨੂੰ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਪੁਲਿਸ ਵਲੋਂ ਬਾਹਰ ਕੱਢਿਆ ਗਿਆ ਸੀ, ਜਿਸ 'ਤੇ ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਸ਼ਨਾਖਤ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਸੀ, ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਪਛਾਣ ਉਸ ਚੁੰਨੀ ਤੋਂ ਕੀਤੀ, ਜਿਸ ਨਾਲ ਉਸ ਦੀਆਂ ਲੱਤਾਂ ਬੰਨੀਆਂ ਹੋਈਆਂ ਸੀ।

ਪਿਓ ਨੇ ਹੀ ਕੀਤਾ ਸੀ ਧੀ ਦਾ ਕਤਲ: ਇਸ ਸਬੰਧੀ ਐੱਸਐੱਸਪੀ ਮੋਗਾ ਨੇ ਦੱਸਿਆ ਕਿ ਲੜਕੀ ਦੀ ਲਾਸ਼ ਮਿਲਣ 'ਤੇ ਪਹਿਲਾਂ ਅਣਪਛਾਤਿਆਂ 'ਤੇ 302 ਦਾ ਪਰਚਾ ਦਰਜ ਕੀਤਾ ਗਿਆ ਸੀ ਪਰ ਜਾਂਚ 'ਚ ਸਾਹਮਣੇ ਆਇਆ ਲੜਕੀ ਦੇ ਪਿਓ ਵਲੋਂ ਹੀ ਆਪਣੀ ਧੀ ਦਾ ਕਤਲ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਪ ਨੂੰ ਆਪਣੀ ਧੀ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਦੇ ਚੱਲਦੇ ਉਸ ਵਲੋਂ ਅਜਿਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਧੀ ਪਿਓ ਦੇ ਕਹਿਣੇ ਤੋਂ ਬਾਹਰ ਹੋ ਗਈ ਸੀ, ਜਿਸ ਦੇ ਗੁੱਸੇ ਵਜੋਂ ਪਿਓ ਨੇ ਇਹ ਵਾਰਦਾਤ ਕਰ ਦਿੱਤੀ।

ਕਤਲ ਤੋਂ ਬਾਅਦ ਸੂਏ 'ਚ ਸੁੱਟੀ ਲਾਸ਼: ਐੱਸਐੱਸਪੀ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਕਰਨ ਵਾਲੇ ਮੁਲਜ਼ਮ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹ ਇੱਕ ਮਸ਼ੀਨ ਡਰਾਇਵਰ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਹੀ ਆਪਣੀ ਧੀ ਦਾ ਕਤਲ ਕੀਤਾ ਹੈ। ਜਿਸ 'ਚ ਉਸ ਵਲੋਂ ਪਹਿਲਾਂ ਗਲਾ ਘੁੱਟ ਕੇ ਉਸ ਦੀ ਜਾਨ ਲਈ ਗਈ ਤੇ ਪਿਰ ਲਾਸ਼ ਨੂੰ ਸੂਏ 'ਚ ਸੁੱਟ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਇਹ ਸਕੀ ਧੀ ਨਹੀਂ ਸੀ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.