ਮੋਗਾ: ਜ਼ਿਲ੍ਹਾ ਮੋਗਾ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਵੱਲੋਂ ਝੋਨਾ ਬੜੀ ਹੀ ਤੇਜ਼ੀ ਨਾਲ ਮੰਡੀਆਂ ਵਿੱਚ ਲਿਆਂਦਾ ਜਾ ਰਿਹਾ ਹੈ । ਤੁਹਾਨੂੰ ਦੱਸ ਦਈਏ ਕਿ ਅੱਜ ਜਦੋਂ ਮੰਡੀ ਦਾ ਰਿਐਲਟੀ ਚੈੱਕ ਕੀਤਾ ਗਿਆ ਤਾਂ ਮੰਡੀ ਦੇ ਵਿੱਚ ਕਾਫ਼ੀ ਕਮੀਆਂ ਪਾਈਆਂ ਗਈਆਂ (Many deficiencies were found in the market) ਹਨ ।ਜਦੋਂ ਸਾਡੀ ਟੀਮ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਜੋ ਕਿਤੇ ਨਾ ਕਿਤੇ ਖੋਖਲੇ ਸਾਬਿਤ ਹੋਏ ਹਨ ।
ਕਿਸਾਨਾਂ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਜਦ ਅਸੀਂ ਝੋਨਾ ਮੰਡੀ ਵਿਚ ਲੈ ਕੇ ਆਉਂਦੇ ਹਾਂ ਤਾਂ ਗੇਟ ਦੇ ਵਿੱਚ ਹੀ ਝੋਨੇ ਦਾ ਮੋਸਚਰ ਦੇਖ ਕੇ ਕਹਿ ਦਿੱਤਾ ਜਾਂਦਾ ਹੈ ਕਿ ਇਹ ਬਿਲਕੁਲ ਠੀਕ ਹੈ ਜਦੋਂ ਝੋਨਾ ਮੰਡੀ ਵਿੱਚ ਢੇਰੀ ਕਰਦੇ ਹਾਂ ਉੱਥੇ ਸਾਨੂੰ ਕਿਹਾ ਜਾਂਦਾ ਹੈ ਕਿ ਝੋਨੇ ਵਿੱਚ ਨਮੀ ਹੈ ਇਸ ਕਰਕੇ ਸਾਨੂੰ ਮੰਡੀ ਦੇ ਵਿੱਚ ਵੀ ਰਾਤਾਂ ਕੱਟਣ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਮੰਡੀ ਵਿੱਚ ਰਾਤਾਂ ਨੂੰ ਵੀ ਜਾਗਣਾ ਪੈਂਦਾ ਹੈ ਕਿਉਂਕਿ ਜੇ ਅਸੀਂ ਸੌਂਦੇ ਹਾਂ ਤਾਂ ਚੋਰ ਸਾਡੇ ਝੋਨਾ ਚੋਰੀ ਕਰਕੇ ਲੈ ਜਾਂਦੇ ਹਨ ਅਤੇ ਦੂਜੇ ਪਾਸੇ ਨਾ ਹੀ ਇੱਥੇ ਪੀਣ ਨੂੰ ਪਾਣੀ ਹੈ ਅਤੇ ਨਾ ਹੀ ਕੋਈ ਲੈਟਰੀਨ ਬਾਥਰੂਮ ਦਾ ਪ੍ਰਬੰਧ ਹੈ ।
ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਮੰਤਰੀ ਆਉਂਦੇ ਹਨ ਅਤੇ ਆ ਕੇ ਵੱਡੇ ਵੱਡੇ ਵਾਅਦੇ ਕਰ ਜਾਂਦੇ ਹਨ ਪਰ ਕੋਈ ਇਹ ਵਾਅਦੇ ਪੂਰੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੀਣ ਲਈ ਪਾਣੀ ਵੀ ਸਾਨੂੰ ਘਰੋਂ ਲੈ ਕੇ ਆਉਣਾ ਪੈਂਦਾ ਹੈ ਕਿਉਂਕਿ ਜੇ ਅਸੀਂ ਇਥੋਂ ਪੀਣ ਲਈ ਪਾਣੀ ਗੇਟ ਤੱਕ ਲੈਣ ਜਾਵਾਂਗੇ ਤਾਂ ਪਿੱਛੋਂ ਸਾਡਾ ਝੋਨਾ ਚੋਰ ਚੋਰੀ ਕਰਕੇ ਲੈ ਜਾਂਦੇ ਹਨ ਉਨ੍ਹਾਂ ਕਿਹਾ ਕਿ ਇੱਥੇ ਸਭ ਤੋਂ ਵੱਡੀ ਸਮੱਸਿਆ ਅਵਾਰਾ ਪਸ਼ੂਆਂ (The big problem is stray animals) ਦੀ ਹੈ ।
ਮਾਮਲੇ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਯੁੱਧਵੀਰ ਨੇ ਕਿਹਾ ਕਿ ਮਾਮਲਾ ਸਾਡੇ ਧਿਆਨ ਵਿਚ ਅੱਜ ਹੀ ਆਇਆ ਹੈ ਅਤੇ ਜਲਦ ਹੀ ਇਸ ਸਮੱਸਿਆ ਦਾ ਸਮਾਧਾਨ ਕੀਤਾ (The problem will be solved) ਜਾਵੇਗਾ । ਉਨ੍ਹਾਂ ਕਿਹਾ ਕਿ ਮੰਡੀ ਦੇ ਵਿੱਚ ਵੈਸੇ ਤਾਂ ਪਹਿਲਾਂ ਤੋਂ ਹੀ ਪਖਾਨੇ ਬਣੇ ਹੋਏ ਹਨ,ਪਰ ਫਿਰ ਵੀ ਜੇ ਕੋਈ ਸਮੱਸਿਆ ਹੈ ਤਾਂ ਅੱਜ ਹੀ ਜਾ ਕੇ ਚੈੱਕ ਕਰਦੇ ਹਾਂ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ।
ਇਹ ਵੀ ਪੜ੍ਹੋ: ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਕਾਬੂ ਕੀਤੇ ਹੈਰੋਇਨ ਤਸਕਰ