ਮੋਗਾ: ਜ਼ਿਲ੍ਹਾ ਮੋਗਾ ਵਿਖੇ ਇੱਕ ਸਾਬਕਾ ਸਰਪੰਚ ਨੇ ਖ਼ੁਦ ਨੂੰ ਗੋਲੀ ਮਾਰ ਲਈ (The former sarpanch shot himself) ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਰੁਪਿੰਦਰ ਸਿੰਘ ਨੇ ਆਪਣੇ ਘਰ ਵਿੱਚ ਹੀ ਗੋਲ਼ੀ ਮਾਰ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਸਾਬਕਾ ਸਰਪੰਚ ਰੁਪਿੰਦਰ ਸਿੰਘ ਦੇ ਘਰ ਅੰਦਰ ਕਲੇਸ਼ ਚੱਲ (Conflict is going on in the house) ਰਿਹਾ ਸੀ ਜਿਸ ਕਾਰਣ ਉਹ ਕਲੇਸ਼ ਤੋਂ ਲਗਾਤਾਰ ਪਰੇਸ਼ਾਨ ਸੀ। ਕਲੇਸ਼ ਤੋਂ ਤੰਗ ਆਕੇ ਸਾਬਕਾ ਸਰਪੰਚ ਨੇ ਘਰ ਵਿੱਚ ਹੀ ਖੁੱਦ ਨੂੰ ਗੋਲੀ ਮਾਰ ਲਈ ਅਤੇ ਉਸ ਦੀ ਮੌਕੇ ਉੱਤੇ ਮੌਤ ਹੋ ਗਈ।
ਇਹ ਵੀ ਪੜ੍ਹੋ: ਮਰੀਜ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਡਾਕਟਰ ਦੀ ਕੀਤੀ ਕੁੱਟਮਾਰ