ETV Bharat / state

ਕਿਸਾਨ ਆਗੂ ਨੂੰ ਬਿਜਲੀ ਬੋਰਡ ਨੇ ਭੇਜਿਆ 6 ਲੱਖ ਤੋਂ ਵੱਧ ਦਾ ਬਿਜਲੀ ਬਿੱਲ - ਮੋਗਾ ਦੇ ਪਿੰਡ ਬੁੱਟਰ

ਮੋਗਾ ਦੇ ਪਿੰਡ ਬੁੱਟਰ ਦੇ ਕਿਸਾਨ ਆਗੂ ਨੂੰ ਬਿਜਲੀ ਬੋਰਡ ਨੇ 6 ਲੱਖ ਤੋਂ ਵੱਧ ਦਾ ਬਿਜਲੀ ਬਿੱਲ ਭੇਜ ਕੂਨੈਕਸ਼ਨ ਕੱਟ ਦਿੱਤਾ ਗਿਆ। ਇਸ ਦੇ ਵਿਰੋਧ ਵੱਜੋਂ ਕਿਸਾਨਾਂ ਨੇ ਬਿਜਲੀ ਘਰ ਦਾ ਘਿਰਾਓ ਕੀਤਾ ਤੇ ਇਨਸਾਫ ਦੀ ਮੰਗ ਕੀਤੀ ਹੈ।

ਕਿਸਾਨ ਆਗੂ ਨੂੰ ਬਿਜਲੀ ਬੋਰਡ ਨੇ ਭੇਜਿਆ 6 ਲੱਖ ਤੋਂ ਵੱਧ ਦਾ ਬਿਜਲੀ ਬਿੱਲ

author img

By

Published : Jul 14, 2022, 11:51 AM IST

ਮੋਗਾ: ਜ਼ਿਲ੍ਹਾ ਦੇ ਅਧੀਨ ਪੈਂਦੇ ਪਿੰਡ ਬੁੱਟਰ ਕਲਾਂ ਦੀ ਭੁੱਲਰ ਪੱਤੀ ਦੇ ਕਿਸਾਨ ਰਣਜੀਤ ਸਿੰਘ ਵੱਲੋਂ ਕਿੱਤਾ ਮੁਖੀ ਧੰਦਿਆਂ ਦੇ ਤੌਰ ‘ਤੇ ਆਟਾ ਪੀਹਣ ਵਾਲੀ ਚੱਕੀ ਲਗਾਈ ਗਈ ਸੀ, ਰਣਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਦਿੱਲੀ ਸੀ ਤਾਂ ਮੀਟਰ ਦੀ ਰੀਡਿੰਗ ਲੈਣ ਲਈ ਅਧਿਕਾਰੀ ਆਏ ਤੇ ਉਨ੍ਹਾਂ ਕਿਹਾ ਕਿ ਮੀਟਰ ਦੀ ਡਿਸਪਲੇਅ ਸਾਫ਼ ਨਹੀਂ ਦਿਸ ਰਹੀ ਤਾਂ ਉਨ੍ਹਾਂ ਨੂੰ ਮੇਜ਼ ਲਾ ਕੇ ਮੀਟਰ ਦੀ ਰੀਡਿੰਗ ਦਿਖਾ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਮੀਟਰ ਬਦਲਣਾ ਪਵੇਗਾ ਤਾਂ ਅਸੀਂ ਕਿਹਾ ਕਿ ਮੀਟਰ ਦੀ ਕੋਈ ਵੀ ਸੀਲ ਨਹੀਂ ਪੱਟਣੀ ਇੱਥੋਂ ਤੱਕ ਕਿ ਮੀਟਰ ਦੇ ਬਕਸੇ ਨੂੰ ਵੀ ਸੀਲ ਲੱਗੀ ਹੋਈ ਸੀ ਤਾਂ ਅਸੀਂ ਨਵਾਂ ਮੀਟਰ ਲਾਉਣ ਲਈ ਕਿਹਾ ਤਿੰਨ ਮਹੀਨੇ 12 ਤੋਂ 14 ਤੋ ਲੈਕੇ 18 ਹਜ਼ਾਰ ਤਕ ਅੰਦਾਜ਼ਨ ਬਿਜਲੀ ਦਾ ਬਿੱਲ ਭੇਜਿਆ ਗਿਆ ਅਤੇ ਤਿੰਨ ਮਹੀਨਿਆਂ ਬਾਅਦ ਜੋ ਮੀਟਰ ਲਗਾਇਆ ਗਿਆ ਉਸ ਨੇ ਪਹਿਲੇ ਮਹੀਨੇ 12 ਹਜ਼ਾਰ ਅਤੇ ਦੂਸਰੇ ਮਹੀਨੇ 74 ਹਜ਼ਾਰ ਦਾ ਵੱਡਾ ਬਿਲ ਕੱਢ ਦਿੱਤਾ।

ਇਹ ਵੀ ਪੜੋ: ਵਿਜੀਲੈਂਸ ਦੀ ਟੀਮ ਵੱਲੋਂ ਇੰਪਰੂਵਮੈਂਟ ਟਰੱਸਟ ਚ ਛਾਪੇਮਾਰੀ, ਟਰੱਸਟ ਦੇ ਈਓ ਨੂੰ ਕੀਤਾ ਗ੍ਰਿਫਤਾਰ

ਪੀੜਤ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਅਸੀਂ ਤੁਰੰਤ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਐਸਡੀਓ ਬੱਧਨੀ ਕਲਾਂ ਨੂੰ ਦਿੱਤੀ ਤਾਂ ਜੇਈ ਨੇ ਮੀਟਰ ਦੀ ਇੱਕ ਹਫ਼ਤਾ ਰੀਡਿੰਗ ਚੈੱਕ ਕਰਨ ਲਈ ਡਿਊਟੀ ਲਗਾਈ ਤਾਂ ਉਨ੍ਹਾਂ ਦੁਬਾਰੇ ਢਾਈ ਲੱਖ ਅਤੇ ਹੁਣ 6 ਲੱਖ ਦੇ ਕਰੀਬ ਬਿੱਲ ਭੇਜ ਕੇ ਮੀਟਰ ਦੀਆਂ ਤਾਰਾਂ ਕੱਟ ਦਿੱਤੀਆਂ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡੇ ਤੋ ਬਣਦਾ ਬਿੱਲ ਭਰਾ ਕੇ ਮੀਟਰ ਚਾਲੂ ਕੀਤਾ ਜਾਵੇ ਨਹੀ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਗੁਰਬਚਨ ਕੌਰ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਨੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਪਰ ਇਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਹੁਣ ਮਜਬੂਰਨ ਸਾਨੂੰ ਸੰਘਰਸ਼ ਦਾ ਰਾਹ ਹੀ ਅਪਨਾਉਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਤੁਰੰਤ ਮਹਿਕਮੇ ਨੇ ਭਾਈ ਰਣਜੀਤ ਸਿੰਘ ਤੋਂ ਬਣਦਾ ਬਿੱਲ ਭਰਾ ਕੇ ਮੀਟਰ ਚਾਲੂ ਨਾ ਕੀਤਾ ਤਾਂ ਅਸੀਂ ਦਿਨ ਰਾਤ ਦਾ ਧਰਨਾ ਜਾਰੀ ਰੱਖਾਂਗੇ ਅਸੀਂ ਘਬਰਾਵਾਂਗਾ ਨਹੀਂ ਡੋਲਾਂਗੇ ਨਹੀਂ ਕੜਕਦੀ ਧੁੱਪ ਵਿੱਚ ਕੱਢਾਂਗੇ ਅਧਿਕਾਰੀਆ ਦੇ ਵੱਟ ਇਨਸਾਫ਼ ਲਈ ਹਰ ਹੀਲਾ ਵਰਤਾਗੇ।

ਕਿਸਾਨ ਆਗੂ ਨੂੰ ਬਿਜਲੀ ਬੋਰਡ ਨੇ ਭੇਜਿਆ 6 ਲੱਖ ਤੋਂ ਵੱਧ ਦਾ ਬਿਜਲੀ ਬਿੱਲ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਗਾ ਬਲਾਕ ਵਨ ਦੇ ਜਨਰਲ ਸਕੱਤਰ ਨਛੱਤਰ ਸਿੰਘ ਹੇਰ ਨੇ ਕਿਹਾ ਕੇ ਭਾਈ ਰਣਜੀਤ ਸਿੰਘ ਦਿੱਲੀ ਧਰਨੇ ਵਿੱਚ ਸਾਡੇ ਕੋਲ ਸੀ ਜਦ ਮੀਟਰ ਦੀ ਰੀਡਿੰਗ ਲੈਣ ਇਨ੍ਹਾਂ ਦੇ ਘਰ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਕਿਹਾ ਡਿਸਪਲੇਅ ਖ਼ਰਾਬ ਹੈ ਤਾਂ ਅਸੀਂ ਕਿਹਾ ਬਿਨਾਂ ਸੀਲ ਦੇ ਤੋੜਿਆ ਰੀਡਗ ਲੈ ਲਵੋ ਤਾਂ ਉਨ੍ਹਾਂ ਰੀਡਿੰਗ ਲੈ ਕੇ ਕਿਹਾ ਕਿ ਮੀਟਰ ਬਦਲਣਾ ਪਵੇਗਾ ਇਹਦੀ ਡਿਸਪਲੇਅ ਸਾਫ਼ ਨਹੀਂ ਦਿਸਦੀ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਤਿੰਨ ਮਹੀਨੇ ਅੰਦਾਜ਼ਨ ਬਿੱਲ ਪਾਇਆ ਉਸ ਤੋਂ ਬਾਅਦ ਨਵਾਂ ਮੀਟਰ ਜੋ ਬਹੁਤ ਤੇਜ ਚਲਦਾ ਸੀ ਉਹ ਲਗਾ ਦਿੱਤਾ ਜਿਸ ਨੇ 74 ਹਜ਼ਾਰ ਦਾ ਵੱਡਾ ਬਿਲ ਕੱਢ ਦਿੱਤਾ ਅਤੇ ਉਸ ਤੋਂ ਬਾਅਦ ਖ਼ਰਚੇ ਪਾ ਕੇ ਤੀਜਾ ਬਿਲ ਢਾਈ ਲੱਖ ਰੁਪਏ ਦਾ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਅਸੀਂ ਐਸਡੀਓ ਤੋਂ ਬਾਅਦ ਉਸ ਸਮੇਂ ਦੇ ਐਕਸੀਐਨ ਕਮਲਜੀਤ ਸਿੰਘ ਮੋਗਾ ਨੂੰ ਮਿਲੇ ਜਿਨ੍ਹਾਂ ਕਿਹਾ ਕਿ ਇਹ ਅਮਾਊਂਟ ਬਹੁਤ ਜ਼ਿਆਦਾ ਹੈ ਜਿਸ ਨੂੰ ਅਸੀਂ ਠੀਕ ਨਹੀਂ ਕਰ ਸਕਦੇ ਤੁਹਾਨੂੰ ਬਠਿੰਡੇ ਜਾਣਾ ਪਵੇਗਾ ਤਾਂ ਅਸੀਂ ਐਡਵੋਕੇਟ ਰਵਿੰਦਰ ਕੌਰ ਤੋਂ ਐਪਲੀਕੇਸ਼ਨ ਲਿਖਵਾਈ ਤੇ ਇਨ੍ਹਾਂ ਨੂੰ ਕਿਹਾ ਮਾਰਕਿਗ ਕਰ ਕੇ ਦਿਓ ਅਸੀਂ ਹੁਣੇ ਬਠਿੰਡੇ ਚਲੇ ਜਾਂਦੇ ਹਾਂ, ਪਰ ਐਕਸੀਅਨ ਨੇ ਕਿਹਾ ਕਿ ਅਸੀਂ ਖ਼ੁਦ ਹੀ ਇਹ ਤੁਹਾਡੀ ਰਿਪੋਰਟ ਬਠਿੰਡੇ ਭੇਜ ਦੇਵਾਂਗੇ ਤਾਂ ਅਸੀਂ ਮੀਟਰ ਤੇਜ ਚਲਦਾ ਹੋਣ ਕਰਕੇ ਚੈਲੇਂਜ ਦੇ ਪੈਸੇ ਵੀ 1370 ਰੁਪਏ ਭਰੇ ਜਿਸ ਦੀ ਰਸੀਦ ਸਾਨੂੰ ਨਹੀਂ ਦਿੱਤੀ ਇੱਕ ਮਹੀਨਾ ਦਫਤਰ ਦੇ ਚੱਕਰ ਲਾਉਣ ਤੋਂ ਬਾਅਦ ਰਸੀਦ ਦਿੱਤੀ ਜਦ ਤੱਕ ਅਧਿਕਾਰੀਆਂ ਨੇ ਮੀਟਰ ਦਾ ਕੁਨੈਕਸ਼ਨ ਕੱਟ ਕੇ ਤਾਰਾਂ ਵੀ ਲਾਹ ਲਈਆਂ ਅਸੀਂ ਐਕਸੀਐਨ ਮੋਗਾ ਜੋ ਕਿ ਹੁਣ ਜਸਵੀਰ ਸਿੰਘ ਹਨ, ਉਨ੍ਹਾਂ ਕੋਲ ਗਏ ਤਾਂ ਉਨ੍ਹਾਂ ਮੈਡਮ ਰੀਡਰ ਨੂੰ ਬੁਲਾਇਆ ਅਤੇ ਮੈਡਮ ਨੇ ਕਿਹਾ ਕਿ ਇਹ ਸਾਡੇ ਕੋਲ ਕੇਸ ਆਇਆ ਹੀ ਨਹੀਂ ਅਸੀਂ ਤੁਹਾਨੂੰ ਬਠਿੰਡੇ ਭੇਜ ਦਿੱਤਾ ਸੀ ਤਾਂ ਐਡਵੋਕੇਟ ਨੇ ਕਿਹਾ ਕਿ ਉਹ ਨੰਬਰ ਦਿਓ ਜੋ ਤੁਸੀਂ ਲਾ ਕੇ ਦਿੱਤਾ ਸੀ ਤਾਂ ਰੀਡਰ ਮੈਡਮ ਨੇ ਕਿਹਾ ਕਿ ਸਾਡੇ ਕੋਲੋਂ ਮਿਸਟੇਕ ਹੋ ਗਈ ਹੈ ਅਸੀਂ ਕੇਸ ਤੁਹਾਡਾ ਨਹੀਂ ਭੇਜਿਆ।

ਇਹ ਵੀ ਪੜੋ: ਅੰਮ੍ਰਿਤਸਰ ਹਵਾਈ ਅੱਡੇ ’ਤੇ 2 ਘੰਟੇ ਦੇਰੀ ਨਾਲ ਪਹੁੰਚਿਆ ਜਹਾਜ਼, 50 ਯਾਤਰੀਆਂ ਦਾ ਸਮਾਨ ਗਾਇਬ, ਏਅਰਪੋਰਟ ’ਤੇ ਹੰਗਾਮਾ

ਉਨ੍ਹਾਂ ਕਿਹਾ ਕਿ ਜਦ ਮਹਿਕਮੇ ਦੀ ਮਿਸਟੇਕ ਹੈ ਤਾਂ ਮੀਟਰ ਦਾ ਕੁਨੈਕਸ਼ਨ ਕਿਉਂ ਕੱਟਿਆ ਗਿਆ ਸਾਡੀ ਕੋਈ ਸੁਣਵਾਈ ਨਾ ਹੁੰਦੇ ਦੇਖ ਕੇ ਅਸੀਂ ਅੱਜ ਮਜਬੂਰਨ ਦਿਨਪੁਰ ਰਾਤ ਦਾ ਧਰਨਾ ਸ਼ੁਰੂ ਕਰਨ ਲੱਗੇ ਹਾਂ ਜੋ ਕਿ 14 ਤਰੀਕ ਤੋਂ ਦਿਨਪੁਰ ਰਾਤ ਲਗਾਤਾਰ ਧਰਨਾ ਚੱਲੇਗਾ ਅਤੇ ਦਫਤਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ ਨਹੀਂ ਤਾਂ ਮਹਿਕਮਾ ਸਾਡੇ ਨਾਲ ਗੱਲ ਕਰਕੇ ਬਾਜ਼ਵ ਬਣਦੇ ਪੈਸੇ ਭਰਾ ਕੇ ਮੀਟਰ ਕੁਨੈਕਸ਼ਨ ਚਾਲੂ ਕਰੇ ਤਾਂ ਜੋ ਗ਼ਰੀਬ ਕਿਸਾਨ ਦਾ ਕੋਈ ਵੀ ਨੁਕਸਾਨ ਨਾ ਹੋਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.