ਮੋਗਾ: ਇੱਕ ਪਾਸੇ ਜਿਥੇ ਪੰਜਾਬ ਪੁਲਿਸ ਤੇ ਸਰਕਾਰ ਨਸ਼ੇ ਦਾ ਲੱਕ ਤੋੜਨ ਦੀਆਂ ਗੱਲਾਂ ਕਰ ਰਹੇ ਹਨ ਤਾਂ ਦੂਜੇ ਪਾਸੇ ਨਿੱਤ ਦਿਨ ਨਸ਼ੇ ਦੀ ਓਵਰਡੋਜ ਨਾਲ ਹੋ ਰਹੀਆਂ ਮੌਤਾਂ ਉਨ੍ਹਾਂ ਦਾਅਵਿਆਂ ਦਾ ਨੱਕ ਚਿੜਾ ਰਹੀਆਂ ਹਨ। ਇਸ ਨਸ਼ੇ ਨੇ ਪੰਜਾਬ ਦੇ ਕਈ ਹੱਸਦੇ ਵੱਸਦੇ ਘਰਾਂ 'ਚ ਸੱਥਰ ਤੱਕ ਵਿਛਾ ਦਿੱਤੇ ਹਨ। ਮਾਂਵਾਂ ਦੇ ਜਵਾਨ ਪੁੱਤ ਇਸ ਦੁਨੀਆ ਤੋਂ ਨਸ਼ੇ ਦੀ ਭੇਟ ਚੜ੍ਹ ਗਏ ਹਨ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਬੁੱਘੀਪਰੇ ਦਾ ਹੈ, ਜਿਥੋਂ ਦਾ 25 ਸਾਲਾ ਨੌਜਵਾਨ ਅਮਨਦੀਪ ਨਸ਼ੇ ਦੀ ਓਵਰਡੋਜ ਨਾਲ ਆਪਣੀ ਜਾਨ ਗੁਆ ਬੈਠਾ। (Drug overdose death)
ਤਿੰਨ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ: ਦੱਸਿਆ ਜਾ ਰਿਹਾ ਕਿ ਮ੍ਰਿਤਕ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਥੇ ਹੀ ਇਕੱਲੇ ਮੋਗੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 15 ਦਿਨਾਂ 'ਚ ਇਹ ਪੰਜਵਾਂ ਨੌਜਵਾਨ ਜੋ ਨਸ਼ੇ ਦੀ ਭੇਟ ਚੜਿਆ ਹੈ। ਇਸ ਤੋਂ ਪਹਿਲਾਂ ਵੀ ਚਾਰ ਨੌਜਵਾਨ ਨਸ਼ੇ ਨਾਲ ਆਪਣੀ ਜਾਨ ਗੁਆ ਚੁੱਕੇ ਹਨ।
ਵਿਦੇਸ਼ ਤੋਂ ਖਿੱਚ ਲਿਆਈ ਮੌਤ: ਇਸ ਸਬੰਧੀ ਮ੍ਰਿਤਕ ਦੇ ਚਾਚੇ ਦਾ ਕਹਿਣਾ ਕਿ ਸਰਕਾਰ ਤੇ ਪੁਲਿਸ ਨਸ਼ਾ ਰੋਕਣ ਲਈ ਕੁਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਾਡਾ ਜਵਾਨ ਪੁੱਤ ਇਸ ਨਸ਼ੇ ਦੀ ਭੇਟ ਚੜ ਗਿਆ ਤੇ ਪੁਲਿਸ ਨਸ਼ਾ ਤਸਕਰਾਂ 'ਤੇ ਕੋਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪੰਜਾਬ ਆਇਆ ਸੀ ਤੇ ਇਥੇ ਨਸ਼ੇ ਕਰਨ ਲੱਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੋਰ ਵੀ ਨੌਜਵਾਨ ਸੀ ਜੋ ਨਸ਼ਾ ਕਰਦੇ ਸਨ, ਜਿੰਨ੍ਹਾਂ ਕਬੂਲ ਵੀ ਕੀਤਾ ਕਿ ਅਸੀਂ ਨਸ਼ਾ ਕੀਤਾ ਹੈ।
'ਦੋਵਾਂ ਦੋਸਤਾਂ ਨੇ ਮਿਲ ਕੇ ਲਾਇਆ ਟੀਕਾ': ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਆਪਣੇ ਮਾਂ ਬਾਪ ਦਾ ਇਕੱਲਾ ਪੁੱਤ ਸੀ ਤੇ ਨਾ ਹੀ ਕੋਈ ਭੈਣ ਜਾਂ ਕੋਈ ਹੋਰ ਭਰਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਬੰਦ ਕਰਨ ਦੀਆਂ ਗੱਲਾਂ ਤਾਂ ਕਰਦੀ ਪਰ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਉਥੇ ਹੀ ਮ੍ਰਿਤਕ ਦੇ ਸਾਥੀ ਨੇ ਵੀ ਦੱਸਿਆ ਕਿ ਉਹ ਚਿੱਟਾ ਲੈਕੇ ਆਏ ਸੀ ਤੇ ਦੋਵਾਂ ਨੇ ਇਕੱਠਿਆਂ ਹੀ ਨਸ਼ਾ ਕੀਤਾ ਸੀ। ਜਿਸ ਤੋਂ ਬਾਅਦ ਦੋਵੇਂ ਬੇਸੁਧ ਹੋ ਗਏ ਸੀ। ਉਸ ਦਾ ਕਹਿਣਾ ਕਿ ਚਿੱਟੇ ਦਾ ਟੀਕਾ ਲਾਉਣ ਤੋਂ ਬਾਅਦ ਉਹ ਦੋਵੇਂ ਖਾਲੀ ਪਲਾਟ 'ਚ ਉਥੇ ਹੀ ਸੌ ਗਏ ਤੇ ਜਦ ਉਸ ਨੂੰ ਹੋਸ਼ ਆਇਆ ਤਾਂ ਦੇਖਿਆ ਕਿ ਉਸ ਦਾ ਦੋਸਤ ਬੇਸੁਧ ਹੈ ਅਤੇ ਮੌਤ ਹੋ ਚੁੱਕੀ ਹੈ। ਜਿਸ ਦੀ ਸੂਚਨਾ ਪਿੰਡ ਜਾ ਕੇ ਦਿੱਤੀ।
- People beat Thief Video: ਕਪੂਰਥਲਾ 'ਚ ATM ਚੋਰ ਆਇਆ ਲੋਕਾਂ ਦੇ ਹੱਥ, ਪਹਿਲਾਂ ਚੋਰ ਦਾ ਚਾੜ੍ਹਿਆ ਕੁਟਾਪਾ ਫਿਰ ਕੀਤਾ ਪੁਲਿਸ ਹਵਾਲੇ
- Raod Accident CCTV: ਤੇਜ਼ ਰਫ਼ਤਾਰ ਦਾ ਕਹਿਰ, ਕਾਰ ਚਾਲਕ ਨੇ ਜਗਾੜੂ ਰੇਹੜੀ ਨੂੰ ਮਾਰੀ ਜ਼ਬਰਦਸਤ ਟੱਕਰ, ਦੇਖੋ ਭਿਆਨਕ ਵੀਡੀਓ
- Mobile Impacts on child: ਮੋਬਾਈਲ ਫੋਨ ਨੇ ਖੋਹੀ ਦਾਦਾ-ਦਾਦੀ ਦੀ ਥਾਂ, ਬਜ਼ੁਰਗਾਂ ਦੀਆਂ ਬਾਤਾਂ ਤੇ ਪਿਆਰ ਨੂੰ ਭੁੱਲਦੇ ਜਾ ਰਹੇ ਨੇ ਬੱਚੇ, ਦੇਖੋ ਖ਼ਾਸ ਰਿਪੋਰਟ
ਨਸ਼ੇ ਰੋਕਣ ਦੀ ਕੀਤੀ ਕੋਸ਼ਿਸ਼ ਤਾਂ ਪਏ ਪਰਚੇ: ਉਥੇ ਹੀ ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਸ਼ਰੇਆਮ ਮੋਗੇ 'ਚ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਨਸ਼ਾ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਲਟਾ ਸਾਡੇ 'ਤੇ ਹੀ ਪਰਚੇ ਪੈ ਗਏ। ਨੌਜਵਾਨ ਨੇ ਦੱਸਿਆ ਕਿ ਮ੍ਰਿਤਕ ਨੂੰ ਅਸੀਂ ਕਈ ਵਾਰ ਨਸ਼ਾ ਕਰਨ ਤੋਂ ਰੋਕਿਆ ਪਰ ਉਹ ਨਹੀਂ ਹਟਿਆ, ਜਿਸ ਦਾ ਨਤੀਜਾ ਕਿ ਓਵਰਡੋਜ ਨਾਲ ਉਸ ਦੀ ਮੌਤ ਹੋ ਗਈ। ਉਧਰ ਗੁੱਸੇ 'ਚ ਆਏ ਪਰਿਵਾਰ ਤੇ ਪਿੰਡ ਵਾਸੀਆਂ ਨੇ ਧਰਨਾ ਵੀ ਲਗਾ ਦਿੱਤਾ, ਜਿਸ ਨੂੰ ਪੁਲਿਸ ਦੇ ਭਰੋਸੇ ਤੋਂ ਬਾਅਦ ਉਥੋਂ ਚੁਕਵਾਇਆ ਗਿਆ। ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ।