ਮੋਗਾ: ਸਥਾਨਕ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਤਹਿਤ ਉਨ੍ਹਾਂ ਨੇ ਇੱਕ ਵੇਟਰ ਨੂੰ ਕਾਬੂ ਕੀਤਾ ਹੈ ਜੋ ਜਾਅਲੀ ਨੋਟ ਛਾਪਦਾ ਸੀ। ਉਕਤ ਮੁਲਜ਼ਮ ਕੋਲੋਂ 50 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ।
ਦੋਸ਼ੀ ਦਾ ਕਬੂਲਨਾਮਾ
ਉਕਤ ਦੋਸ਼ੀ ਨੇ ਛਾਣਬੀਣ ਦੇ ਦੌਰਾਨ ਇਹ ਕਬੂਲ ਕੀਤਾ ਕਿ ਉਹ ਬੀਤੇ ਢਾਈ ਸਾਲਾਂ ਤੋਂ ਜਾਅਲੀ ਨੋਟ ਬਣਾਉਣ ਦਾ ਕੰਮ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਉਹ ਸਿਰਫ਼ 100 ਤੇ 200 ਦੇ ਨੋਟ ਛਾਪਦਾ ਸੀ ਤੇ ਉਸ ਨੂੰ ਬਾਜ਼ਾਰ 'ਚ ਚੱਲਾਉਂਦਾ ਸੀ। ਦੋਸ਼ੀ ਨੇ ਇਸ ਬਾਬਤ ਗੱਲ ਕਰਦੇ ਕਿਹਾ ਕਿ ਉਹ ਇੱਕਲਾ ਹੀ ਇਹ ਕੰਮ ਕਰਦਾ ਸੀ ਤੇ ਉਹ ਅਸ਼ਟਮੀ ਕਾਗਜ਼ ਰਾਹੀਂ ਨਕਲੀ ਨੋਟ ਬਣਾਉਂਦਾ ਸੀ।ਉਨ੍ਹਾਂ ਨੇ ਦੱਸਿਆ ਕਿ ਉਹ ਬੀਤੇ ਸਮੇਂ 'ਚ ਢਾਈ ਲੱਖ ਦੇ ਕਰੀਬ ਜਾਅਲੀ ਕਰੰਸੀ ਛਾਪ ਚੁੱਕਿਆ ਹੈ।
ਡੀਐੱਸਪੀ ਨੇ ਦਿੱਤੀ ਜਾਣਕਾਰੀ
ਡੀਐੱਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਸ਼ੀ ਤੋਂ ਪ੍ਰਿੰਟਰ ਸਣੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ 150 ਲੀਟਰ ਦੇਸੀ ਲਾਹਣ ਵੀ ਬਰਾਮਦ ਹੋਈ ਹੈ। ਜਾਅਲੀ ਨੋਟਾਂ ਦੀ ਕਰੰਸੀ ਦੇ 50 ਹਜ਼ਾਰ ਵੀ ਕਬਜ਼ੇ 'ਚ ਲਏ ਗਏ ਹਨ।