ਮੋਗਾ : ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਮਾਮਲੇ 'ਚ ਐਕਸ਼ਨ ਲੈਂਦਿਆਂ ਪੁਲਿਸ ਨੇ ਦੋਸ਼ੀ ਵਿਕਅਤੀਆਂ ਖ਼ਿਲਾਫ਼ ਬਾਇਨੇਮ ਪਰਚੇ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਇਹ ਮਾਮਲਾ ਮੋਗਾ ਦੇ ਬਾਘਾ ਪੁਰਾਣਾ ’ਚ ਪੈਂਦੇ ਪਿੰਡ ਗੁਰੂਸਰ ਮਾੜੀ ਮੁਸਤਫ਼ਾ ਦਾ ਹੈ ਜਿਥੇ ਕੁਝ ਦਿਨ ਪਹਿਲਾਂ ਪਿੰਡ ਵਾਲਿਆਂ ਨੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ। ਜੋ ਕਿ ਹੁਣ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਵਾਲਿਆਂ ਦੇ ਤਸ਼ੱਦਦ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਹੈ।
ਗੁਰਦੁਆਰਾ ਸਾਹਿਬ ’ਚ ਚੋਰੀ ਦੇ ਸਨ ਇਲਜ਼ਾਮ : ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਉਜਾਗਰ ਸਿੰਘ ਉੱਤੇ ਇਲਜ਼ਾਮ ਸਨ ਕਿ ਇਹ ਗੁਰਦੁਆਰਾ ਗੁਰੂ-ਪੁਰੀ ’ਚ ਦਾਖ਼ਲ ਹੋਇਆ ਸੀ। ਇਸ ਦੌਰਾਨ ਉਸਨੇ ਦਰਵਾਜ਼ਾ ਤੋੜ ਗੋਲਕ ’ਚੋਂ ਪੈਸੇ ਚੋਰੀ ਕਰ ਲਏ। ਇਸ ਘਟਨਾ ਸਬੰਧੀ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਉਕਤ ਨੌਜਵਾਨ ਨੂੰ ਖਿੜਕੀ ਨਾਲ ਬੰਨ੍ਹ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ਨੌਜਵਾਨ ਦਾ ਇਰਾਦਾ ਬੇਅਦਬੀ ਕਰਨ ਦਾ ਸੀ। ਜਿਸ ਤੋਂ ਲੋਕਾਂ ਨੇ ਗੁੱਸੇ ਵਿਚ ਆਕੇ ਨੌਜਵਾਨ ਨਾਲ ਇਹ ਤਸ਼ੱਦਦ ਢਾਇਆ ਗਿਆ। ਬਾਅਦ ’ਚ ਜਖ਼ਮਾਂ ਦੀ ਤਾਬ ਨਾ ਝਲਦਿਆਂ ਹਸਪਤਾਲ ’ਚ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਮਾਂ ਦੇ ਬਿਆਨ ਦੇ ਅਧਾਰ ’ਤੇ 6 ਬਾਏ ਨੇਮ ਅਤੇ 15 ਅਣ-ਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁੱਤਰ ਦੀ ਲਾਸ਼ ਬਦਲੇ ਕੋਰੇ ਕਾਗਜ਼ਾਂ 'ਤੇ ਲਗਵਾਏ ਅੰਗੁਠੇ : ਮ੍ਰਿਤਕ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਲੋਕਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਸਾਨੂੰ ਫੋਨ ਕਰਕੇ ਬੁਲਾਇਆ ਅਤੇ ਪੁੱਤਰ ਦੀ ਲਾਸ਼ ਸਾਹਮਣੇ ਰੱਖ ਕੇ ਕਿਹਾ ਕਿ ਉਦੋਂ ਤੱਕ ਲਾਸ਼ ਨਹੀਂ ਦਿੱਟੀ ਜਾਵੇਗੀ ਜਦੋਂ ਤੱਕ ਖਾਲੀ ਕਾਗਜ਼ਾ 'ਤੇ ਦਸਤਖਤ ਨਹੀਂ ਕੀਤੇ। ਪਰਿਵਾਰ ਨੇ ਕਿਹਾ ਕਿ ਸਾਡੇ ਤੋਂ ਖਾਲੀ ਕਾਗਜ਼ਾਂ ਉੱਤੇ ਅੰਗੂਠੇ ਲਗਵਾ ਕੇ ਪੁੱਤ ਦੀ ਲਾਸ਼ ਦਿੱਤੀ ਅਤੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ! ਪਰਿਵਾਰਿਕ ਮੈਂਬਰਾਂ ਨੇ ਰੋ ਰੋ ਕੇ ਕਿਹਾ ਕਿ ਕੀ ਅਸੀਂ ਵੀ ਤਾਲਿਬਾਨ ਬਣ ਚੁੱਕੇ ਹਾਂ, ਉਹ ਤਾਂ ਚੋਰੀ ਲਈ ਹੱਥ ਕੱਟਦੇ ਤੇ ਅਸੀਂ ਮਨੁੱਖੀ ਬੱਚੇ ਦੀ ਕੁੱਟ ਕੁੱਟ ਕੇ ਜਾਨ ਲੈ ਲਈ।
- PAK vs SA Match Preview: ਦੱਖਣੀ ਅਫ਼ਰੀਕਾ ਨਾਲ ਮੈਚ 'ਚ ਪਾਕਿਸਤਾਨ ਲਈ ਕਰੋ ਜਾਂ ਮਰੋ ਦੀ ਸਥਿਤੀ, ਜਾਣੋ ਚੇਨਈ 'ਚ ਕਿਵੇਂ ਦਾ ਰਹੇਗਾ ਪਿਚ ਅਤੇ ਮੌਸਮ ਦਾ ਮਿਜਾਜ?
- Murder in Aligarh: ਪ੍ਰੇਮਿਕਾ ਦਾ ਵਿਆਹ ਤੈਅ ਹੋਣ 'ਤੇ ਗੁੱਸੇ 'ਚ ਆ ਗਿਆ ਪ੍ਰੇਮੀ, ਕਤਲ ਕਰਕੇ ਲਾਸ਼ ਲਗਾਈ ਠਿਕਾਣੇ
- Stubble Burning Cases in Punjab: ਧੂੰਆਂ ਹੋ ਰਹੇ ਸਰਕਾਰੀ ਦਾਅਵੇ, ਧੜਾਧੜ ਲੱਗ ਰਹੀਆਂ ਹਨ ਪੰਜਾਬ 'ਚ ਪਰਾਲੀ ਨੂੰ ਅੱਗਾਂ
ਉਧਰ ਪੁਲਿਸ ਹੁਣ ਇਸ ਪੁਰੇ ਮਾਮਲੇ ਦੀ ਪੜਤਾਲ ਵਿੱਚ ਜੁਟੀ ਹੋਈ ਹੈ। ਜਿਨਾਂ ਲੋਕਾਂ ਦੇ ਨਾਮ ਐਫ ਆਈ ਆਰ ਵਿੱਚ ਦਰਜ ਹੈ, ਉਨ੍ਹਾਂ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਹੈ।