ETV Bharat / state

Cabinet Minister Meet Hayer : ਮੋਗਾ ਦੇ ਪਿੰਡ ਸੇਖਾਂ ਕਲਾਂ ਵਿਖੇ ਸਿਵੀਆਂ ਰਜਬਾਹੇ ਦਾ ਕੈਬਨਿਟ ਮੰਤਰੀ ਨੇ ਰੱਖਿਆ ਨੀਂਹ ਪੱਥਰ

author img

By

Published : Mar 5, 2023, 1:52 PM IST

ਮੋਗਾ ਦੇ ਪਿੰਡ ਸੇਖਾਂ ਕਲਾਂ ਵਿਖੇ 13 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਸਿਵੀਆਂ ਰਜਬਾਹਾ ਪੱਕਾ ਕਰਨ ਦਾ ਨੀਂਹ ਪੱਥਰ ਰੱਖਿਆ ਹੈ। ਇਥੇ ਉਚੇਚੇ ਤੌਰ ਉੱਤੇ ਕੈਬਨਿਟ ਮੰਤਰੀ ਗੁਰਮੀਤ ਸਿਘ ਮੀਤ ਹੇਅਰ ਪਹੁੰਚੇ ਹਨ।

Cabinet minister laid the foundation stone of Sivian Rajbahe at Moga
Cabinet Minister Meet Hayer : ਮੋਗਾ ਦੇ ਪਿੰਡ ਸੇਖਾਂ ਕਲਾਂ ਵਿਖੇ ਸਿਵੀਆਂ ਰਜਬਾਹੇ ਦਾ ਕੈਬਨਿਟ ਮੰਤਰੀ ਨੇ ਰੱਖਿਆ ਨੀਂਹ ਪੱਥਰ

Cabinet Minister Meet Hayer : ਮੋਗਾ ਦੇ ਪਿੰਡ ਸੇਖਾਂ ਕਲਾਂ ਵਿਖੇ ਸਿਵੀਆਂ ਰਜਬਾਹੇ ਦਾ ਕੈਬਨਿਟ ਮੰਤਰੀ ਨੇ ਰੱਖਿਆ ਨੀਂਹ ਪੱਥਰ

ਮੋਗਾ: ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਲਦ ਹੀ ਸੂਬੇ ਦੀਆਂ 100 ਕਮਰਸ਼ੀਅਲ ਖੱਡਾਂ ਵਿੱਚੋਂ ਵੀ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਵਿੱਚ ਸਾਰੀਆਂ ਖੱਡਾਂ ਦੇ ਟੈਂਡਰ ਨਵੇਂ ਸਿਰੇ ਤੋਂ ਕੀਤੇ ਜਾ ਰਹੇ ਹਨ। ਮੰਤਰੀ ਪਿੰਡ ਸੇਖਾ ਕਲਾਂ ਵਿਖੇ 13.50 ਕਰੋੜ ਰੁਪਏ ਦੀ ਲਾਗਤ ਨਾਲ ਸਿਵੀਆਂ ਰਜਬਾਹਾ ਪੱਕਾ ਕਰਨ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

16 ਸਰਕਾਰੀ ਖੱਡਾਂ ਚਾਲੂ ਕਰ ਦਿੱਤੀਆਂ ਗਈਆਂ: ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਇਸੇ ਸਾਲ ਜੁਲਾਈ ਮਹੀਨੇ ਤੱਕ 250 ਖੱਡਾਂ ਚਾਲੂ ਕਰ ਦਿੱਤੀਆਂ ਜਾਣਗੀਆਂ, ਜਿਹਨਾਂ ਵਿੱਚ 100 ਖੱਡਾਂ ਕਮਰਸ਼ੀਆਲ ਅਤੇ 150 ਖੱਡਾਂ ਜਨਤਕ ਵਰਗ ਨਾਲ ਸਬੰਧਤ ਹੋਣਗੀਆਂ। ਉਹਨਾਂ ਕਿਹਾ ਕਿ ਫਿਲਹਾਲ ਸੂਬੇ ਭਰ ਵਿੱਚ 16 ਸਰਕਾਰੀ ਖੱਡਾਂ ਚਾਲੂ ਕਰ ਦਿੱਤੀਆਂ ਹਨ। ਮਾਰਚ ਮਹੀਨੇ ਤੱਕ 32 ਹੋਰ ਖੱਡਾਂ ਚਾਲੂ ਹੋ ਜਾਣਗੀਆਂ। ਉਹਨਾਂ ਕਿ ਰੇਤੇ ਦੀ ਚੋਰ ਬਾਜ਼ਾਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੂਬੇ ਨੂੰ 7 ਬਲਾਕਾਂ ਵਿੱਚੋਂ ਤੋੜ ਕੇ 100 ਬਲਾਕਾਂ ਵਿੱਚ ਵੰਡ ਦਿੱਤਾ ਹੈ।

ਕਿਸਾਨਾਂ ਦੀ ਸਲਾਹ ਨਾਲ ਖੇਤੀ ਨੀਤੀ: ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨਾ ਅਤੇ ਹਰੇਕ ਖੇਤ ਤੱਕ ਪਾਣੀ ਪਹੁੰਚਾਉਣਾ ਪ੍ਰਮੁੱਖ ਤਰਜੀਹ ਹੈ। ਉਹਨਾਂ ਕਿਹਾ ਕਿ ਸੂਬੇ ਭਰ ਵਿੱਚ 500 ਕਰੋੜ ਰੁਪਏ ਨਾਲ ਲਾਈਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਕੰਮ ਲਈ 10 ਫੀਸਦੀ ਕਿਸਾਨ ਨੂੰ ਪਾਉਣਾ ਪੈਂਦਾ ਸੀ ਪਰ ਹੁਣ ਇਹ ਸਾਰਾ 100 ਫੀਸਦੀ ਖਰਚਾ ਸਰਕਾਰ ਦੇਵੇਗੀ। ਉਹਨਾਂ ਐਲਾਨ ਕੀਤਾ ਕਿ ਬਾਘਾ ਰਜਬਾਹਾ ਦਾ ਕੰਮ ਵੀ ਅਗਲੇ ਸਾਲ ਚੱਲ ਪਵੇਗਾ। ਇਸ ਤੋਂ ਇਲਾਵਾ ਉਹਨਾਂ ਬਾਘਾਪੁਰਾਣਾ ਵਿੱਚ ਨਵਾਂ ਸੁਵਿਧਾ ਕੇਂਦਰ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਦੀ ਨਵੀਂ ਖੇਤੀ ਨੀਤੀ ਬਣਾਉਣ ਲਈ ਕਿਸਾਨਾਂ ਦੀ ਰਾਇ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ: Hola Mohalla 2023: ਹੋਲੇ ਮੁਹੱਲੇ ਦਾ ਅੱਜ ਤੀਜਾ ਦਿਨ, ਰੁਸ਼ਨਾਈ ਗੁਰੂ ਨਗਰੀ, ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਇਹ ਲੋਕਾਂ ਦੀ ਚਿਰੋਕਣੀ ਮੰਗ ਸੀ, ਜੋ ਕਿ ਅੱਜ ਪੂਰੀ ਹੋ ਗਈ ਹੈ। ਇਸ ਕੰਮ ਲਈ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਨਾਲ ਇਲਾਕੇ ਦੇ 18 ਪਿੰਡਾਂ ਨੂੰ ਖਾਸ ਤੌਰ ਉੱਤੇ ਲਾਭ ਪਹੁੰਚੇਗਾ। ਇਸ ਤੋਂ ਇਲ਼ਾਵਾ 21 ਹਜ਼ਾਰ ਏਕੜ ਰਕਬੇ ਨੂੰ ਪਾਣੀ ਦੀ ਸੁਵਿਧਾ ਵੀ ਮਿਲੇਗੀ। ਹਾਲਾਂਕਿ ਇਹ ਸਹੂਲਤ ਪਹਿਲਾਂ 14 ਹਜ਼ਾਰ ਨੂੰ ਨਸੀਬ ਹੁੰਦੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.