ETV Bharat / state

ਖਜ਼ਾਨਾਂ ਮੰਤਰੀ ਚੀਮਾ ਨੂੰ ਮਿਲੀ ਜ਼ਮਾਨਤ, ਹਰਜੋਤ ਕਮਲ ਉੱਤੇ ਲਾਏ ਸੀ ਘਪਲੇ ਦੇ ਇਲਜ਼ਾਮ - Harjot Kamal was accused of fraud

ਖਜ਼ਾਨਾ ਮੰਤਰੀ ਹਰਪਾਲ ਚੀਮਾ ਨੂੰ ਮੋਗਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਵਿਧਾਨ ਸਭਾ ਹਲਕਾ ਮੋਗਾ ਤੋਂ ਸਾਬਾਕਾ ਵਿਧਾਇਕ ਡਾ ਹਰਜੋਤ ਕਮਲ ਉੱਤੇ ਬਿਨਾਂ ਤੱਥਾਂ ਤੋਂ ਪ੍ਰੈਸ ਕਾਨਫਰੰਸ ਕਰਕੇ ਗਬਨ ਦੇ ਗੰਭੀਰ ਇਲਜ਼ਾਮ ਲਾਏ ਗਏ ਸਨ। ਇਸ ਮਾਮਲੇ ਵਿੱਚ ਚੀਮਾ ਅੱਜ ਮੋਗਾ ਦੀ ਅਦਾਲਤ ਵਿੱਚ ਪੇਸ਼ ਹੋਏ ਸਨ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਫਰਵਰੀ ਤੈਅ ਕੀਤੀ ਗਈ ਹੈ।

http://10.10.50.70:6060///finalout1/punjab-nle/finalout/17-January-2023/17506150_hrpl_aspera.jpg
ਖਜ਼ਾਨਾਂ ਮੰਤਰੀ ਚੀਮਾ ਨੂੰ ਮਿਲੀ ਜ਼ਮਾਨਤ, ਹਰਜੋਤ ਕਮਲ ਉੱਤੇ ਲਾਏ ਸੀ ਘਪਲੇ ਦੇ ਇਲਜ਼ਾਮ
author img

By

Published : Jan 17, 2023, 3:03 PM IST

ਖਜ਼ਾਨਾਂ ਮੰਤਰੀ ਚੀਮਾ ਨੂੰ ਮਿਲੀ ਜ਼ਮਾਨਤ, ਹਰਜੋਤ ਕਮਲ ਉੱਤੇ ਲਾਏ ਸੀ ਘਪਲੇ ਦੇ ਇਲਜ਼ਾਮ

ਮੋਗਾ: ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਮੰਗਲਵਾਰ ਨੂੰ ਮੋਗਾ ਦੀ ਸੀਜੇਐਮ ਪ੍ਰੀਤੀ ਸੁਖੀਜਾ ਦੀ ਅਦਾਲਤ ਵਿੱਚ ਪੇਸ਼ ਹੋਏ। ਇੱਥੇ ਹਰਪਾਲ ਸੀਮਾ ਵਲੋਂ ਜ਼ਮਾਨਤ ਬਾਂਡ ਭਰਿਆ ਗਿਆ। ਇਸ ਦੇ ਆਧਾਰ 'ਤੇ ਚੀਮਾ ਨੂੰ ਮਾਨਯੋਗ ਅਦਾਲਤ ਤੋਂ ਜ਼ਮਾਨਤ ਮਿਲ ਗਈ ਅਤੇ ਅਗਲੀ ਤਰੀਕ 4 ਫਰਵਰੀ ਤੈਅ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਜੂਨ 2020 ਵਿੱਚ ਜਦੋਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ, ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਵਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਵਿਧਾਨ ਸਭਾ ਹਲਕਾ ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ 'ਤੇ 100 ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਲਗਾਏ ਸੀ। ਜਿਸ ਤੋਂ ਬਾਅਦ ਹਰਜੋਤ ਕਮਲ ਵਲੋਂ ਮਾਨਯੋਗ ਅਦਾਲਤ ਵਿੱਚ ਸ਼ਿਕਾਇਤ ਦਾਇਰ ਕੀਤੀ ਗਈ। ਇਸ ਵਿੱਚ ਪੇਸ਼ ਹੋਣ ਲਈ ਅੱਜ ਕੈਬਨਿਟ ਮੰਤਰੀ ਹਰਪਾਲ ਚੀਮਾ ਮੋਗਾ ਪੁੱਜੇ ਸਨ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ। ਇਸ ਕਾਰਨ ਉਹ ਅੱਜ ਅਦਾਲਤ ਵਿੱਚ ਪੇਸ਼ ਹੋਏ ਹਨ। ਜਦੋਂ ਉਨ੍ਹਾਂ ਨੂੰ ਮਾਮਲੇ ਦੀ ਸੱਚਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਮਾਮਲਾ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਰੀ, ਲਗਾਤਾਰ ਵਾਪਰੀਆਂ ਦੋ ਘਟਨਾਵਾਂ

ਮਾਮਲੇ ਵਿੱਚ ਸ਼ਿਕਾਇਤਕਰਤਾ ਹਨ ਸਬਾਕਾ ਵਿਧਾਇਕ ਕਮਲ: ਹਰਜੋਤ ਕਮਲ ਦੇ ਵਕੀਲ ਹਰਦੀਪ ਲੋਧੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਪਾਲ ਚੀਮਾ ਦੇ ਵਲੋਂ ਜੂਨ 2020 ਵਿੱਚ ਉਨ੍ਹਾਂ ਦੇ ਕਲਾਇੰਟ ਸਾਬਕਾ ਵਿਧਾਇਕ ਹਰਜੋਤ ਕਮਲ ਦੇ ਖਿਲਾਫ ਪ੍ਰੈੱਸ ਕਾਨਫਰੰਸ ਕਰਕੇ, ਮੋਗਾ ਤੋਂ ਨਿਕਲਣ ਵਾਲੇ ਰਾਸ਼ਟਰੀ ਰਾਜ ਮਾਰਗ 'ਤੇ 100 ਕਰੋੜ ਰੁਪਏ ਦੇ ਗਬਨ ਦੇ ਦੋਸ਼ ਲਗਾਈ ਸੀ। ਇਸ ਤੋਂ ਬਾਅਦ ਹਰਜੋਤ ਕਮਲ ਵਲੋਂ ਹਰਪਾਲ ਚੀਮਾ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਸੀ। ਪਰ ਹਰਪਾਲ ਚੀਮਾ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਮਲਾ ਅਦਾਲਤ ਵਿੱਚ ਚੁੱਕਿਆ ਗਿਆ। ਇਸ ਵਿੱਚ ਚੀਮਾ ਪੇਸ਼ੀ ਭੁਗਤਨ ਮੋਗਾ ਪਹੁੰਚੇ ਸਨ। ਐਡਵੋਕੇਟ ਹਰਦੀਪ ਲੋਧੀ ਨੇ ਦੱਸਿਆ ਕਿ ਅਦਾਲਤ ਵੱਲੋਂ ਹਰਪਾਲ ਸੀਮਾ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਕੇਸ ਦੀ ਅਗਲੀ ਤਰੀਕ 4 ਫਰਵਰੀ ਤੈਅ ਕੀਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.