ਮੋਗਾ: ਵਿਜੀਲੈਂਸ ਵਿਭਾਗ ਵੱਲੋਂ ਚੌਕਸੀ ਹਫਤਾ ਮਨਾਇਆ ਜਾ ਰਿਹਾ ਹੈ ਜਿਸ 'ਚ ਲੋਕਾਂ ਨੂੰ ਰਿਸ਼ਵਤ ਲੈਣ ਅਤੇ ਦੇਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਵਿੱਚ ਡੀਐਸਪੀ ਵਿਜੀਲੈਂਸ ਅਤੇ ਐਨਜੀਓ ਦੇ ਮੈਂਬਰਾਂ ਨੇ ਹਿੱਸਾ ਲਿਆ।
ਜਾਣਕਾਰੀ ਦਿੰਦੇ ਹੋਏ ਭਾਵਨਾ ਬਾਂਸਲ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਜੋ ਸੈਮੀਨਰ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਲੋਕਾਂ ਨੂੰ ਰਿਸ਼ਵਤ ਨਾ ਲੈਣ ਅਤੇ ਦੇਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਡੀਐਸਪੀ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਲੋਕਾਂ ਦੀ ਮਦਦ ਲਈ ਕਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਸ 'ਤੇ ਲੋਕ ਕਾਲ ਕਰ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਨ।
ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਹਰ ਸਾਲ 31 ਅਕਤੂਬਰ ਨੂੰ ਸਰਦਾਰ ਬਲੱਭ ਭਾਈ ਪਟੇਲ ਦੇ ਜਨਮ ਮੌਕੇ ਇਹ ਹਫ਼ਤਾ ਮਨਾਇਆ ਜਾਂਦਾ ਹੈ।
ਭਾਵਨਾ ਬਾਂਸਲ ਨੇ ਈਚ ਵਨ ਸ਼ੁਡ ਟੀਚ ਵਨ ਦਾ ਨਾਅਰਾ (each one should teach one) ਦਿੱਤਾ ਅਤੇ ਕਿਹਾ ਕਿ ਇੱਕ ਵਿਅਕਤੀ ਜੇਕਰ ਰਿਸ਼ਵਤ ਨਹੀਂ ਲਵੇਗਾ ਅਤੇ ਨਾ ਦਵੇਗਾ ਤਾਂ ਇਸ ਨਾਲ ਹੋਰ ਲੋਕ ਸਿੱਖਣਗੇ ਅਤੇ ਜਾਗਰੂਕ ਹੋਣਗੇ। ਉਨ੍ਹਾਂ ਇਹ ਵੀ ਕਿਹਾ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਇੱਕ ਵਾਰ ਵਿਜੀਲੈਂਸ ਵਿਭਾਗ ਆ ਕੇ ਜ਼ਰੂਰ ਮਿਲਣ।ਉਨ੍ਹਾਂ ਲੋਕਾਂ ਦੀ ਸਮੱਸਿਆ ਦੇ ਹਲ ਦਾ ਭਰੋਸਾ ਵੀ ਦਵਾਇਆ ਹੈ।