ਮੋਗਾ: ਕਹਿੰਦੇ ਹਨ ਕਿ ਅੱਜ-ਕੱਲ ਦੇ ਮਾਡਰਨ ਜ਼ਮਾਨੇ ਵਿੱਚ ਬੱਚਿਆਂ ਦਾ ਦਿਮਾਗ ਕੰਪਿਊਟਰ ਦੀ ਤਰ੍ਹਾਂ ਤੇਜ਼ ਹੈ ਅਤੇ ਇਸ ਕਥਨ ਨੂੰ ਮੋਗਾ ਦੇ 6ਵੀਂ ਜਮਾਤ ਵਿੱਚ ਪੜ੍ਹਨ ਵਾਲੇ ਆਰੀਅਨ ਨੇ ਸੱਚ ਕਰਕੇ ਵਿਖਾਇਆ ਹੈ। ਮੋਗਾ ਦੇ ਹੋਣਹਾਰ ਵਿਦਿਆਰਥੀ ਆਰੀਅਨ ਨੇ ਇੱਕ ਮਿੰਟ ਵਿੱਚ 63 ਰਕਮਾਂ ਹੱਲ ਕੀਤੀਆਂ ਜੋ ਕਿ ਇੱਕ ਨਵਾਂ ਵਿਸ਼ਵ ਰਿਕਾਰਡ ਹੈ ਅਤੇ ਇਸ ਤੋਂ ਪਹਿਲਾਂ ਰਿਕਾਰਡ ਇੱਕ ਮਿੰਟ ਵਿੱਚ 28 ਰਕਮਾਂ ਹੱਲ ਕਰਨ ਦਾ ਸੀ, ਪਰ ਆਰੀਅਨ ਨੇ ਇਸ ਰਿਕਾਰਡ ਨੂੰ ਤੋੜ ਦਿੱਤਾ ਜਿਸ ਕਾਰਨ ਉਸ ਨੂੰ ਵਰਲਡ ਬੁੱਕ ਆਫ ਰਿਕਾਰਡ ਹੋਲਡਰ ਦਾ ਖਿਤਾਬ ਮਿਲਿਆ। ਇਹ ਐਵਾਰਡ ਮਿਲਣ ਤੋਂ ਬਾਅਦ ਜਿੱਥੇ ਆਰੀਅਨ ਦੇ ਸਿਖਲਾਈ ਸੈਂਟਰ ਵਿੱਚ ਉਸ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਨਵਾਂ ਰਿਕਾਰਡ ਬਣਾਉਣ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ।
ਸਭ ਦੇ ਸਾਹਮਣੇ ਦਿੱਤਾ ਹੁਨਰ ਦਾ ਸਬੂਤ: ਦੂਜੇ ਪਾਸੇ ਇਸ ਮੌਕੇ ਉਸ ਦੇ ਅਧਿਆਪਕ ਅਤੇ ਮਾਤਾ-ਪਿਤਾ ਨੇ ਆਰੀਅਨ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਆਰੀਅਨ ਦੀ ਅਧਿਆਪਕ ਅਲਕਾ ਗਰਗ ਦਾ ਕਹਿਣਾ ਹੈ ਕਿ ਹੁਣ ਉਹ ਆਰੀਅਨ ਨੂੰ ਗਿਨੀਜ਼ ਬੁੱਕ ਆਫ ਰਿਕਾਰਡ ਲਈ ਤਿਆਰ ਕਰਨਗੇ। ਇਸ ਮੌਕੇ ਹੋਣਹਾਰ ਵਿਦਿਆਰਥੀ ਆਰੀਅਨ ਨੇ ਕਿਹਾ ਕਿ ਉਸ ਦਾ ਵੀ ਸੁਪਨਾ ਹੈ ਗਿਨੀਜ਼ ਬੁੱਕ ਆਫ਼ ਰਿਕਾਰਡ ਵਿੱਚ ਉਹ ਆਪਣਾ ਨਾਂਅ ਦਰਜ ਕਰਵਾਏ । ਇਸ ਦੌਰਾਨ ਆਰੀਅਨ ਦੇ ਹੁਨਰ ਦਾ ਸਬੂਤ ਦਿੰਦਆਂ ਉਸ ਦੀ ਅਧਿਆਪਕਾ ਨੇ ਲੈਪਟਾਪ ਉੱਤੇ ਆਰੀਅਨ ਨੂੰ ਲਗਾਤਾਰ ਰਕਮਾਂ ਦਿੱਤੀਆਂ ਜਿਸ ਦਾ ਆਰੀਅਨ ਬਿਲਕੁਲ ਸਹੀ ਉੱਤਰ ਦਿੱਤਾ ਅਤੇ ਸਾਰੇ ਆਰੀਅਨ ਦੀ ਇਸ ਕਲਾ ਦੇ ਮੁਰੀਦ ਹੋ ਗਏ।
ਗਿਨੀਜ਼ ਵਰਲਡ ਰਿਕਾਰਡ ਦੀ ਤਿਆਰੀ: ਆਰੀਅਨ ਦੀ ਅਧਿਆਪਕਾ ਅਲਕਾ ਨੇ ਦੱਸਿਆ ਕਿ ਆਰੀਅਨ 4 ਸਾਲਾਂ ਤੋਂ ਉਸ ਦੇ ਕੋਲ ਤਿਆਰੀ ਕਰ ਰਿਹਾ ਹੈ। ਅੱਜ ਉਹ ਬਹੁਤ ਖੁਸ਼ ਹੈ ਕਿ ਉਸ ਦੇ ਵਿਦਿਆਰਥੀ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਉਹ ਕਹਿੰਦੇ ਹਨ ਕਿ ਹੁਣ ਅਸੀਂ ਗਿਨੀਜ਼ ਵਰਲਡ ਰਿਕਾਰਡ ਦੀ ਤਿਆਰੀ ਕਰਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਬੱਚਿਆਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਉਹ ਕੈਲਕੁਲੇਟਰ ਦੀ ਤਰ੍ਹਾਂ ਆਪਣੇ ਦਿਮਾਗ ਨਾਲ ਬਹੁਤ ਜਲਦੀ ਰਕਮਾ ਹੱਲ ਕਰ ਸਕਦੇ ਹਨ ਅਤੇ ਜੋੜ,ਘਟਾਓ ਕਰ ਸਕਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਜਿੱਤੇ ਕੈਲਕੁਲੇਟਰ ਦੀ ਵਰਤੋਂ ਕਰਕੇ ਵੀ ਹਿਸਾਬ ਨਹੀਂ ਲਗਾ ਸਕਦੇ ਉੱਥੇ ਇਹ ਬੱਚੇ ਕੈਲਕੁਲੇਟਰ ਤੋਂ ਵੀ ਤੇਜ਼ ਉਲਗਾਂ ਉੱਤੇ ਹਿਸਾਬ ਕਰ ਸਕਦੇ ਨੇ।
ਦੂਜੇ ਪਾਸੇ ਇਸ ਮੌਕੇ ਬੱਚੇ ਆਰੀਅਨ ਨੇ ਦੱਸਿਆ ਕਿ ਉਸ ਦੇ ਅਧਿਆਪਿਕਾ ਨੇ ਉਸ ਨੂੰ ਤਿਆਰ ਕਰਵਾਇਆ ਅਤੇ ਅੱਜ ਉਸ ਨੇ ਵੱਡਾ ਮੁਕਾਮ ਹਾਸਿਲ ਕੀਤਾ ਹੈ। ਆਰੀਅਨ ਨੇ ਦੱਸਿਆ ਕਿ ਉਹ 4 ਸਾਲਾਂ ਤੋਂ ਅਧਿਆਪਕ ਕੋਲ ਇਹ ਪ੍ਰੈਕਟਿਸ ਕਰ ਰਿਹਾ ਹੈ ਅਤੇ ਉਹ ਬਹੁਤ ਖੁਸ਼ ਹੈ ਕਿ ਉਸ ਨੇ ਇਹ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਉਹ ਕਹਿੰਦਾ ਹੈ ਕਿ ਹੁਣ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਲਈ ਤਿਆਰੀ ਕਰੇਗਾ। ਆਰੀਅਨ ਦੀ ਮਾਂ ਪ੍ਰੀਤੀ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹੈ ਕਿ ਉਸਦੇ ਬੇਟੇ ਦਾ ਨਾਮ ਦੁਨੀਆ ਵਿੱਚ ਹੈ ਪਹੁੰਚਿਆ ਹੈ। ਉਸ ਨੇ ਆਪਣੀ ਮਿਹਨਤ ਨਾਲ ਇਹ ਰਿਕਾਰਡ ਬਣਾਇਆ ਹੈ। ਪ੍ਰੀਤੀ ਨੇ ਕਿਹਾ ਕਿ ਉਹ ਖੁਦ ਇੱਕ ਅਧਿਆਪਕ ਹੈ ਪਰ ਜਿਸ ਤਰ੍ਹਾਂ ਉਹ ਇੰਨੀ ਤੇਜ਼ੀ ਨਾਲ ਹਿਸਾਬ ਕਰਦਾ ਹੈ, ਉਸ ਨੂੰ ਵੀ ਨਹੀਂ ਪਤਾ ਕਿ ਇਹ ਕਿਵੇਂ ਸੰਭਵ ਹੋਇਆ।
ਇਹ ਵੀ ਪੜ੍ਹੋ: ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 1 ਆਈਐੱਫਐੱਸ ਤੇ 12 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ