ਮੋਗਾ: ਪਿਛਲੇ ਦਿਨੀਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਇੱਕ ਪੱਤਰ ਜਾਰੀ ਕਰਕੇ ਬਾਘਾਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ 'ਤੇ ਪਾਰਟੀ ਵਿਰੋਧੀ ਦੋਸ਼ ਲਾਉਂਦਿਆਂ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਬਰਾੜ ਨੇ ਈਟੀਵੀ ਨਾਲ ਖਾਸ ਗੱਲਬਾਤ ਕੀਤੀ ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਉਨ੍ਹਾਂ ਨੂੰ ਪਾਰਟੀ ਚੋ ਬਾਹਰ ਕਿਉ ਕੱਢਿਆ ਗਿਆ ਹੈ ਤਾਂ ਇਸ ਦੇ ਜਵਾਬ ਵਿੱਚ ਬਰਾੜ ਨੇ ਕਿਹਾ ਕਿ ਇਹ ਤਾਂ ਰਾਜਾ ਵੜਿੰਗ ਦੱਸੇ ਕਿ ਮੈਂ ਕੀ ਗਲਤੀ ਕੀਤੀ ਹੈ। ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਕਰਨਾ, ਜੇਕਰ ਚੰਗੇ ਬੰਦੇ ਦਾ ਸਾਥ ਦੇਣਾ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋ ਕੱਢ ਦੇ ਗੁਰੂ ਦੇ ਨਾਲ ਜੋੜਨਾ ਗਲਤ ਹੈ ਤਾਂ ਬਰਾੜ ਹੀ ਕੰਮ ਹਮੇਸ਼ਾ ਹੀ ਕਰਦਾ ਰਹੇਗਾ।
ਵੜਿੰਗ ਨੂੰ ਖਤਮ ਕਰਕੇ ਅੱਗੇ ਜਾਣਾ: ਉਨ੍ਹਾਂ ਕਿਹਾ ਅੱਗੇ ਕਿਹਾ ਕਿ ਮੈਂ ਪੰਜਾਬ ਦੇ ਛੋਟੇ ਜਿਹੇ ਪਿੰਡ ਦਾ ਬਛਿੰਦਾ ਹਾਂ ਕਾਂਗਰਸ ਦੇ ਪ੍ਰਧਾਨ ਦੀਆਂ ਅੱਖਾਂ ਵਿੱਚ ਰੜਕਦਾਂ ਹਾਂ ਇਹ ਮੇਰਾ ਖੁਸ਼ਕਿਸਮਤੀ ਹੈ। ਉਨ੍ਹਾਂ ਕਿਹਾ ਕਿ ਵੜਿੰਗ ਨੂੰ ਮੇਰੇ ਅੱਗੇ ਵਧਣ ਦਾ ਡਰ ਹੈ ਪਰ ਅਸੀਂ ਅਜਿਹੇ ਲੋਕਾਂ ਨੂੰ ਦਰੜ ਕੇ ਅੱਗੇ ਵਧਾਗੇ। ਉਨ੍ਹਾਂ ਕਿਹਾ ਰਾਜੇ ਵੜਿੰਗ ਦੀ ਛੋਟੀ ਸੋਚ ਹੈ। ਉਨ੍ਹਾਂ ਕਿਹਾ ਕਿ ਵੜਿੰਗ ਨੂੰ ਲਗਦਾ ਹੈ ਕਿ ਮੈਂ ਹੀ ਕਾਂਗਰਸ ਹਾਂ ਇਹ ਵੀ ਕੈਪਟਨ ਅਮਰਿੰਦਰ ਸਿੰਘ ਵਾਂਗੂ ਸਿਆਸਤ ਚੋ ਖ਼ਤਮ ਹੋ ਜਾਵੇਗਾ।
ਅੰਮ੍ਰਿਤਪਾਲ ਚੰਗਾ ਬੰਦਾ: ਅੰਮ੍ਰਿਤਪਾਲ ਨੂੰ ਏਜੰਸੀਆਂ ਦਾ ਬੰਦਾ ਹੋਣ ਦੇ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਜੇਕਰ ਏਜੰਸੀਆਂ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਸਕਦੀਆਂ ਨਸ਼ਿਆਂ ਤੋਂ ਦੂਰ ਕਰ ਰਹੀਆਂ ਹਨ ਤਾਂ ਏਜੰਸੀਆਂ ਬਹੁਤ ਵਧਿਆ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਕਲੀਫ ਸਿਰਫ ਉਨ੍ਹਾਂ ਲੋਕਾਂ ਨੂੰ ਹੋ ਰਹੀ ਹੈ ਜਿਨ੍ਹਾਂ ਦੀਆਂ ਦੁਕਾਨਾਂ ਅੰਮ੍ਰਿਤਪਾਲ ਨੇ ਬੰਦ ਕਰਵਾ ਦਿੱਤੀਆਂ। ਉਨ੍ਹਾਂ ਭਾਜਪਾ, ਅਕਾਲੀ, ਅਤੇ aap ਉਤੇ ਨਿਸ਼ਾਨਾ ਵਿਨਦੇ ਹੋਏ ਕਿਹਾ ਕਿ ਇਹ ਲੋਕ ਸਿੱਖਾ ਦੇ ਖਿਲਾਫ ਬੋਲ ਸਕਦੇ ਹਨ। ਇਹ RSS ਨਾਲ ਜੁੜੇ ਹੋਏ ਹਨ ਪਰ ਕਾਂਗਰਸ ਸਿੱਖ ਆਗੂਆਂ ਦੇ ਖਿਲਾਫ ਬੋਲੇ ਇਹ ਵਧਿਆ ਗੱਲ ਨਹੀਂ ਹੈ ਸਿੱਖ ਆਗੂਆਂ ਨੇ ਕੁਝ ਵੀ ਗਲਤ ਨਹੀਂ ਕੀਤਾ।
ਸਿੱਧੂ ਦੇ ਇਨਸਾਫ ਲਈ ਲੜੇ ਰਾਜਾ ਵੜਿੰਗ: ਉਨ੍ਹਾਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਦੇ ਉਤੇ ਬੋਲਦਿਆਂ ਵੀ ਵੜਿੰਗ ਉਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਵੜਿੰਗ ਨੂੰ ਕਿਹਾ ਕਿ ਜਦੋਂ ਉਸ ਦੀ ਸਕਿਊਰਿਟੀ ਵਾਪਸ ਹੋਈ ਸੀ ਤਾਂ ਵੜਿੰਗ ਨੂੰ ਵੀ ਆਪਣੀ ਸਰੁੱਖਿਆ ਵਾਪਸ ਕਰਕੇ ਸਿੱਧੂ ਲੀ ਸਟੈਂਡ ਲੈਣਾ ਚਾਹੀਦਾ ਸੀ ਕਿਉਕਿ ਇਹ ਹੀ ਸਿੱਧੂ ਨੂੰ ਸਿਆਸਤ ਵਿੱਚ ਲੈ ਕੇ ਆਇਆ ਸੀ। ਹੁਣ ਵੀ ਉਸ ਦੇ ਮਾਪੇ ਇਨਸਾਫ ਲਈ ਹੋਰਾਂ ਦੇਸ਼ਾਂ ਦਾ ਦਰਵਾਜ਼ਾ ਖੜਕਾ ਰਹੇ ਹਨ। ਵੜਿੰਗ ਅੰਮ੍ਰਿਤਪਾਲ ਦੇ ਖਿਲਾਫ ਬੋਲ ਰਿਹਾ ਹੈ ਉਹ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਮੁੱਖ ਮੰਤਰੀ ਨੂੰ ਕਿਉ ਨਹੀਂ ਕਹਿੰਦਾ। ਉਨ੍ਹਾਂ ਰਾਜਾ ਵੜਿੰਗ ਉਤੇ ਇਲਜਾਮ ਲਗਾਉਦੇ ਹੋਏ ਕਿਹਾ ਕਿ ਭਗਵੰਤ ਮਾਨ ਅਤੇ ਕੈਪਟਨ ਮਿਲ ਕੇ ਚਲ ਰਹੇ ਹਨ।
ਇਹ ਵੀ ਪੜ੍ਹੋ:- ਸਕੂਲ ਜਾ ਰਹੇ 2 ਨਾਬਾਲਿਗ ਬੱਚੇ ਹੋਏ ਗਾਇਬ, 4 ਦਿਨਾਂ ਤੋਂ ਭਾਲ ਜਾਰੀ