ਮੋਗਾ: ਮੋਗਾ 'ਚ ਇਨ੍ਹੀਂ ਦਿਨੀਂ ਲੁੱਟ-ਖੋਹ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਮੋਗਾ ਵਾਸੀ ਖੌਫ ਨਾਲ ਰਹਿ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਚੁੰਗੀ ਨੰਬਰ-3 ਨੇੜੇ ਮਿਲਕ ਡਾਇਰੀ ਗਰੋਵਰ ਡੇਅਰੀ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਨੇ ਡੇਅਰੀ 'ਚੋਂ ਕਰੀਬ 25 ਤੋਂ 30 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।ਡੇਅਰੀ ਮਾਲਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਿੱਛਾ ਕੀਤਾ ਤਾਂ ਲੁਟੇਰਿਆਂ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਜ਼ਿਕਰਯੋਗ ਹੈ ਕਿ ਲੰਘੀ 10 ਅਕਤੂਬਰ ਨੂੰ ਮੋਗਾ ਦੀ ਪੌਸ਼ ਕਾਲੋਨੀ ਗ੍ਰੀਨ ਫੀਲਡ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਚੋਰ ਘਰ ਵਿੱਚੋਂ ਸਮਾਨ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ ਜਦੋਂਕਿ ਪਰਿਵਾਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਹੋਇਆ ਸੀ ਤਾਂ ਰਾਤ ਕਰੀਬ 3 ਤੋਂ 4 ਵਜੇ ਚੋਰ 5 ਤੋਂ 6 ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ। ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
- Seechewal Reaction on SYL issue: SYL ਦੇ ਮੁੱਦੇ 'ਤੇ ਰਾਜ ਸਭਾ ਮੈਂਬਰ ਬਲਬੀਰ ਸੀਚੇਵਾਲ ਦਾ ਬਿਆਨ, ਕਿਹਾ- ਜਿਹਦੇ ਘਰ 'ਚ ਹੀ ਪਾਣੀ ਨੀ ਤਾਂ ਉਹ ਹੋਰ ਨੂੰ ਕਿਵੇਂ ਦੇ ਦਵੇ ਪਾਣੀ
- Fish Farming In Barnala : ਮੱਛੀ ਪਾਲਣ ਦੇ ਧੰਦੇ ਨੇ ਉਦਮੀ ਕਿਸਾਨ ਦੀ ਬਦਲੀ ਜ਼ਿੰਦਗੀ, ਹੋਰਨਾਂ ਕਿਸਾਨਾਂ ਲਈ ਬਣਿਆ ਮਾਰਗਦਰਸ਼ਕ
- Gangster Arrested In AGTF From Mohali: ਮੁਹਾਲੀ 'ਚ AGTF ਨੇ ਗੈਂਗਸਟਰ ਕੀਤਾ ਕਾਬੂ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕਰਦਾ ਸੀ ਕੰਮ, ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ 'ਚ ਸੀ ਮੁਲਜ਼ਮ
ਲੱਖਾਂ ਰੁਪਏ ਦੇ ਗਹਿਣੇ ਹੋਏ ਚੋਰੀ : ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਉਹ ਘਰ 'ਚ ਦਰਜ਼ੀ ਦਾ ਕੰਮ ਕਰਦੀ ਹੈ ਅਤੇ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਈ ਹੋਈ ਸੀ ਅਤੇ ਉਸ ਦਾ ਪਤੀ ਆਪਣੀ ਡਿਊਟੀ 'ਤੇ ਗਿਆ ਹੋਇਆ ਸੀ। ਕਰੀਬ 3-4 ਵਜੇ ਦੇ ਕਰੀਬ ਚੋਰਾਂ ਨੇ ਉਨ੍ਹਾਂ ਦੇ ਘਰ 'ਚੋਂ ਚੂੜੀਆਂ ਸਮੇਤ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸਦੀ ਇੱਕ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਹੈ।