ETV Bharat / state

ਮਰੂਡਾ ਵੇਚਣ ਵਾਲੇ ਨੇ ਘਰ ਵਿੱਚ ਬਣਾਇਆ ਸੰਗੀਤ ਮਹਿਲ - moga update news

ਰਵੀ ਨੇ ਆਪਣੇ ਘਰ ਵਿੱਚ ਕਮਰੇ ਵਿੱਚ ਵੰਨ ਸੁਵੰਨੀਆਂ ਚੀਜ਼ਾਂ ਜਿਵੇਂ ਕਿ ਪੁਰਾਣੇ ਟੇਪ ਰਿਕਾਰਡ,ਪੁਰਾਣੇ ਵੀਸੀਆਰ, ਪੁਰਾਣੇ ਟੈਲੀਵਿਜ਼ਨ, ਗ੍ਰਾਮੋਫੋਨ, ਪੁਰਾਣੀਆਂ ਕੈਸੇਟਾਂ (ਰੀਲਾਂ) ਵੀਸੀਆਰ ਦੀਆਂ ਕੈਸਟਾਂ, ਪੇਜਰ, ਪੁਰਾਣੇ ਫੋਟੋ ਵਾਲੇ ਕੈਮਰੇ, ਪੱਥਰ ਦੇ ਰਿਕਾਰਡ, ਫ਼ਿਲਮ ਬਣਾਉਣ ਵਾਲੀ ਸਪੂਲ ਮਸ਼ੀਨ,ਪੁਰਾਣੇ ਟੈਲੀਫੋਨ, ਪੁਰਾਣਾ ਟਾਈਮਪੀਸ, ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਰੱਖਿਆ ਹੋਈਆਂ ਹਨ।

built a Sagita mahila in Moga
built a Sagita mahila in Moga
author img

By

Published : Nov 2, 2022, 7:29 PM IST

ਮੋਗਾ: ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ,ਕਿਸੇ ਨੂੰ ਸ਼ੌਂਕ ਹੁੰਦਾ ਮਹਿੰਗੀਆਂ ਕਾਰਾਂ ਰੱਖਣ ਦਾ, ਕਿਸੇ ਨੂੰ ਸ਼ੌਂਕ ਹੁੰਦਾ ਹੈ ਜਾਨਵਰ ਰੱਖਣ ਦਾਮੋਗਾ ਦੇ ਰਹਿਣ ਵਾਲੇ ਰਵੀ ਦਾ ਕੁਝ ਵੱਖਰਾ ਹੀ ਸ਼ੌਂਕ ਹੈ। ਰਵੀ ਨੇ ਆਪਣੇ ਘਰ ਵਿੱਚ ਕਮਰੇ ਵਿੱਚ ਵੰਨ ਸੁਵੰਨੀਆਂ ਚੀਜ਼ਾਂ ਜਿਵੇਂ ਕਿ ਪੁਰਾਣੇ ਟੇਪ ਰਿਕਾਰਡ,ਪੁਰਾਣੇ ਵੀਸੀਆਰ, ਪੁਰਾਣੇ ਟੈਲੀਵਿਜ਼ਨ, ਗ੍ਰਾਮੋਫੋਨ, ਪੁਰਾਣੀਆਂ ਕੈਸੇਟਾਂ (ਰੀਲਾਂ) ਵੀਸੀਆਰ ਦੀਆਂ ਕੈਸਟਾਂ, ਪੇਜਰ, ਪੁਰਾਣੇ ਫੋਟੋ ਵਾਲੇ ਕੈਮਰੇ, ਪੱਥਰ ਦੇ ਰਿਕਾਰਡ, ਫ਼ਿਲਮ ਬਣਾਉਣ ਵਾਲੀ ਸਪੂਲ ਮਸ਼ੀਨ,ਪੁਰਾਣੇ ਟੈਲੀਫੋਨ, ਪੁਰਾਣਾ ਟਾਈਮਪੀਸ, ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਰੱਖਿਆ ਹੋਈਆਂ ਹਨ। fondness for keeping antiques related to music

built a Sagita mahila in Moga

ਗੱਲਬਾਤ ਕਰਦਿਆਂ ਰਵੀ ਨੇ ਕਿਹਾ ਕਿ ਸ਼ੌਕ ਦਾ ਕੀੜਾ ਤਾਂ ਮੈਨੂੰ ਜਨਮ ਤੋਂ ਹੀ ਹੈ। ਕਿਉਂਕਿ ਮੇਰੇ ਡੈਡੀ ਹਰਮੋਨੀਅਮ ਵਜਾਉਂਦੇ ਹੁੰਦੇ ਸੀ ਤਾਂ ਮੈਂ ਉਨ੍ਹਾਂ ਕੋਲ ਰਿੜ੍ਹਦਾ ਰਿੜ੍ਹਦਾ ਚਲਾ ਜਾਂਦਾ ਸੀ ਅਤੇ ਮੈਂ ਉਨ੍ਹਾਂ ਨੂੰ ਕਹਿਣਾ ਕਿ ਪਾਪਾ ਜੀ ਬੰਗਲਾ ਲਗਾਓ ਅਤੇ ਜਿਸ ਤੋਂ ਬਾਅਦ ਜਿਹੜਾ ਵੀ ਗਾਣਾ ਸੁਣਨਾ ਅੱਛਾ ਲੱਗਣਾ ਅਤੇ ਬਾਅਦ ਵਿੱਚ ਉਸ ਨੂੰ ਗੁਣਗੁਣਾਉਣ ਲੱਗ ਜਾਣਾ ਅਤੇ ਜਿਸ ਤੋਂ ਬਾਅਦ ਵਿਚ ਸ਼ੌਕ ਵਧਦਾ ਹੀ ਚਲਾ ਗਿਆ ।

built a Sagita mahila in Moga

ਉਸ ਤੋਂ ਬਾਅਦ ਰਿਕਾਰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇੱਟ ਵਾਲੀ ਟੇਪ ਕਾਰਡ ਲਿਆਂਦੀ ਅਤੇ ਇਕ ਰੀਲ ਲਿਆਂਦੀ ਸੀ ਜਿਸ ਵਿੱਚ ਲਾਵਾਰਿਸ ਫਿਲਮ ਦੇ ਗਾਣੇ ਬਹੁਤ ਹੀ ਅੱਛੇ ਸੀ। ਜਿਸ ਤੋਂ ਬਾਅਦ ਮੈਂ ਇੱਧਰ ਹੀ ਮੁੜ ਗਿਆ। ਉਨ੍ਹਾਂ ਕਿਹਾ ਕਿ ਅੱਜ ਮੇਰੇ ਕੋਲ 20 ਤੋਂ 22 ਹਜ਼ਾਰ ਆਡੀਓ ਕੈਸਿਟਾਂ ਹਨ। ਜਿਵੇਂ ਸੰਗੀਤ ਨਾਲ ਤਾਲੁਕ ਵਧਦਾ ਗਿਆ ਉਵੇਂ ਉਵੇਂ ਏਪੀ ਰਿਕਾਰਡ ਜਾਂ ਹੋਰ ਕਈ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਬਲੂ ਰੇਲ ਦਾ ਜਦੋਂ ਜ਼ਮਾਨਾ ਹੁੰਦਾ ਸੀ ਉਸ ਟਾਈਮ ਦੀਆਂ ਬਲੂ ਰੇਂਜ ਦੀਆਂ 1080 ਪ੍ਰਿੰਟ ਦੀਆਂ ਵੀ ਮੇਰੇ ਕੋਲ ਸੀਡੀਆ ਹਾਜ਼ਰ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਿੰਟਾਂ ਨੂੰ ਚਲਾਉਣ ਲਈ ਮੇਰੇ ਕੋਲ ਪਲੇਅਰ ਵੀ ਹਾਜ਼ਰ ਸਨ। ਜੋ ਕਿ ਕਾਫੀ ਮਹਿੰਗੇ ਹਨ ਉਨ੍ਹਾਂ ਕਿਹਾ ਕਿ ਮੈਂ ਪਿਛਲੇ 40 ਸਾਲ ਤੋਂ ਇਹ ਸਾਮਾਨ ਇਕੱਠਾ ਕਰ ਰਿਹਾ ਹਾਂ ਉਨ੍ਹਾਂ ਕਿਹਾ ਕਿ ਜਦੋਂ ਮਨ ਵਿੱਚ ਖਿਆਲ ਆ ਜਾਂਦਾ ਸੀ ਚੀਜ਼ ਲੈ ਕੇ ਆਉਣੀ ਹੈ ਤਾਂ ਉਹ ਮਿਹਨਤ ਕਰਕੇ ਲੈ ਕੇ ਹੀ ਹਟਣਾ। ਘਰ ਵਿੱਚ ਖਰਚਾ ਦੇਵਾ ਜਾਂ ਨਾ ਦੇਵਾਂ ਇਹ ਬਾਅਦ ਦੀ ਗੱਲ ਹੁੰਦੀ ਸੀ। ਨਾ ਹੀ ਕਦੇ ਮੇਰੇ ਡੈਡੀ ਨੇ ਮੈਨੂੰ ਕਿਹਾ ਕਿ ਬੇਟਾ ਘਰੇ ਖ਼ਰਚਾ ਦਿਆ ਕਰ। ਉਨ੍ਹਾਂ ਕਿਹਾ ਕਿ ਅੱਜ ਮੈਂ ਮਰੂੰਡਾ ਬਣਾ ਕੇ ਬਾਜ਼ਾਰਾਂ ਵਿੱਚ ਵੇਚਦਾ ਹਾਂ ਤੇ ਘਰ ਦਾ ਗੁਜ਼ਾਰਾ ਕਰਦਾ ਹਾਂ। ਜਦੋਂ ਮੈਂ ਆ ਕੇ ਆਪਣੀ ਥਕਾਨ ਦੂਰ ਕਰਦਾ ਹਾਂ ਤਾਂ ਸੰਗੀਤ ਸੁਣ ਕੇ ਹੀ ਦੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਇਕ ਸਪੁਲ ਮਸ਼ੀਨ ਹੈ ਜੋ ਕਿ 1972 ਮਾਡਲ ਦੀ ਹੈ। ਜੋ ਬਿਲਕੁਲ ਸਹੀ ਚੱਲ ਰਹੀ ਹੈ।

Sagita mahila in Moga
Sagita mahila in Moga

ਮੇਰਾ ਸੁਪਨਾ ਹੈ ਕਿ ਮੈਂ ਇਸ ਵਿੱਚ ਸਿੱਧੂ ਮੂਸੇ ਵਾਲੇ ਦੇ ਗਾਣੇ ਹੀ ਪਾਵਾਂ ਅਤੇ ਪਾ ਕੇ ਹੀ ਰਹਾਂਗਾ ਤਾਂ ਜੋ ਅੱਜਕੱਲ੍ਹ ਦੀ ਪੀੜ੍ਹੀ ਨੂੰ ਇਹ ਵੀ ਪਤਾ ਚੱਲ ਸਕੇ ਕਿ ਇਸ ਦੇ ਵਿੱਚ ਵੀ ਗਾਣੇ ਚੱਲਦੇ ਹੁੰਦੇ ਸੀ ਅਤੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਇਕ ਹਰਮੋਨੀਅਮ ਹੈ। ਜੋ ਕਿ 70 ਸਾਲ ਪੁਰਾਣਾ ਹੈ ਉਨ੍ਹਾਂ ਕਿਹਾ ਕਿ ਮੇਰੇ ਕੋਲ ਇਕ ਸਪੀਕਰ ਹੈ ਜੋ ਕਿ ਜੇਬੀਐੱਲ ਕੰਪਨੀ ਦੇ ਹਨ। ਹਿੰਦੁਸਤਾਨ ਦੇ ਵਿੱਚ ਦੋ ਹੀ ਸੈੱਟ ਹਨ ਇਕ ਮੇਰੇ ਕੋਲ ਹੈ। ਇੱਕ ਰਾਜਸਥਾਨ ਦੇ ਵਿੱਚ ਕਿਸੇ ਦੇ ਘਰ ਵਿੱਚ ਚਲਦਾ ਹੈ।

Sagita mahila in Moga
Sagita mahila in Moga

ਉਨ੍ਹਾਂ ਕਿਹਾ ਕਿ ਇਨ੍ਹਾਂ ਸਪੀਕਰਾਂ ਵਿਚ ਖਾਸ ਇਹ ਹੈ। ਕਿ ਇਹ 200- 200 ਵਾਟ ਦੇ ਲੈਫਟ ਰਾਈਟ ਦੇ ਸਪੀਕਰ ਹਨ ਉਨ੍ਹਾਂ ਕਿਹਾ ਕਿ ਏਨੀ ਜ਼ਿਆਦਾ ਆਵਾਜ਼ ਵਾਲੇ ਸਪੀਕਰ ਕੋਈ ਘਰੇ ਰੱਖ ਨਹੀਂ ਸਕਦਾ। ਕਿਉਂਕਿ ਇਨ੍ਹਾਂ ਨੂੰ ਚਲਾਉਣ ਵਾਸਤੇ ਵੀ ਐਮਪ ਚਾਹੀਦੇ ਹਨ ਜੋ ਬਹੁਤ ਹੀ ਮਹਿੰਗੇ ਹੁੰਦੇ ਹਨ। ਪਰ ਉਹ ਮੇਰੇ ਕੋਲ ਅੱਜ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਇਕ ਬਲੈਕ ਐਂਡ ਵਾਈਟ ਟੀਵੀ ਹੈ। ਜੋ ਟੈਕਸਲਾ ਕੰਪਨੀ ਦਾ ਹੈ ਅੱਜ ਵੀ ਚਾਲੂ ਹਾਲਤ ਵਿਚ ਹੈ। ਦਿਲ ਵਿੱਚ ਇੱਕ ਸੁਪਨਾ ਲੈ ਕੇ ਹੀ ਆਇਆ ਹਾਂ ਕਿ ਮੇਰੇ ਘਰ ਵਿੱਚ ਇੱਕ ਮਿਊਜ਼ੀਅਮ ਬਣਾਉਣਾ ਹੈ।

Sagita mahila in Moga
Sagita mahila in Moga

ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਪੁਰਾਣੀਆਂ ਚੀਜ਼ਾਂ ਵੀ ਹੁੰਦੀਆਂ ਸਨ ਉਨ੍ਹਾਂ ਕਿਹਾ ਕਿ ਅੱਜਕੱਲ੍ਹ ਦੀ ਪੀੜ੍ਹੀ ਨੂੰ ਸਿਰਫ਼ ਤਾਂ ਸਿਰਫ਼ ਮੋਬਾਈਲ ਦਾ ਹੀ ਗਿਆਨ ਹੈ। ਕਿਉਂਕਿ ਅੱਜਕੱਲ੍ਹ ਦੀ ਪੀੜ੍ਹੀ ਨੂੰ ਤਾਂ ਇਹ ਪਤਾ ਹੀ ਨਹੀਂ ਕਿ ਪੁਰਾਣੀਆਂ ਚੀਜ਼ਾਂ ਦਾ ਜਨਮ ਕਦੋਂ ਹੋਇਆ ਸੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਇੱਕ ਦਸ ਬੈਂਡ ਦਾ ਰੇਡੀਓ ਵੀ ਕਿਉਂ ਹੈ। ਜਿਸ ਉਪਰ ਬਾਹਰਲੇ ਚੈਨਲ ਚਲਦੇ ਹਨ।

Sagita mahila in Moga
Sagita mahila in Moga

ਉਨ੍ਹਾਂ ਕਿਹਾ ਕਿ ਮੇਰੇ ਕੋਲ ਕੈਮਰਾ ਵੀ ਹੈ ਕੋਡਕ ਕੰਪਨੀ ਦਾ ਜੋ ਕਿ ਰਾਮ ਤੇਰੀ ਗੰਗਾ ਮੈਲੀ ਫ਼ਿਲਮ ਵਿੱਚ ਹੁੰਦਾ ਸੀ। ਜਿਸ ਵਿਚ ਫੋਟੋ ਖਿੱਚੋ ਅਤੇ ਨਾਲ ਹੀ ਪ੍ਰਿੰਟ ਬਾਹਰ ਆ ਜਾਂਦਾ ਸੀ। ਜੋ ਕਿ ਪੇਪਰ ਦੀ ਕਮੀ ਹੋਣ ਕਾਰਨ ਚਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਇਕ ਦੂਰਬੀਨ ਵੀ ਹੈ ਜੋ ਕਿ 1885 ਸੰਨ੍ਹ ਦੀ ਹੈ ਅੰਗਰੇਜ਼ਾਂ ਵੇਲੇ ਦੀ ਹੈ ਜੋ ਕਿ ਸਮੁੰਦਰੀ ਜਹਾਜ਼ਾਂ ਵਿੱਚ ਸਫ਼ਰ ਕਰਨ ਦੌਰਾਨ ਵਰਤੀਆਂ ਜਾਂਦੀਆਂ ਸਨl ਉਨ੍ਹਾਂ ਕਿਹਾ ਕਿ ਮੇਰੇ ਕੋਲ ਇੱਕ ਟਾਈਮਪੀਸ ਵੀ ਹੈ ਜੋ ਕਿ ਰਨਬੈਕਸੀ ਕੰਪਨੀ ਦਾ ਹੈl ਅੱਜ ਤੋਂ ਪੰਜਾਹ ਸਾਲ ਪੁਰਾਣਾ ਹੈ ਜਿਸ ਵਿੱਚ ਖ਼ਾਸ ਗੱਲ ਇਹ ਹੈ lਕਿ ਜਿਨ੍ਹਾਂ ਟਾਇਮ ਹੋਏਗਾ ਓਨੇ ਹੀ ਘੰਟੇ ਵਜਾਏਗਾ।

ਇਹ ਵੀ ਪੜ੍ਹੋ :- ਪਰਾਲੀ ਪ੍ਰਦੂਸ਼ਨ ਦੇ ਮੁੱਦੇ 'ਤੇ ਮੀਤ ਹੇਅਰ ਦਾ ਵਿਰੋਧੀਆਂ ਨੂੰ ਤਿੱਖਾ ਜਵਾਬ

ETV Bharat Logo

Copyright © 2025 Ushodaya Enterprises Pvt. Ltd., All Rights Reserved.