ETV Bharat / state

Murder In Moga: 70 ਸਾਲਾ ਬਜ਼ੁਰਗ ਦਾ ਕਤਲ, ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ - Murder In Moga

ਪਿੰਡ ਸ਼ੇਖ ਕਲਾਂ 'ਚ ਸ਼ਰਾਬ ਚੜਾਵੇ ਵਾਲੇ ਬਾਬੇ ਦੇ ਸਥਾਨ 'ਤੇ ਹੋਏ ਬਜ਼ੁਰਗ ਦੇ ਕਤਲ ਨੇ ਸਭ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ।

ਸ਼ਰਾਬ ਵਾਲੇ ਬਾਬੇ ਰੁੱਖੜ ਦਾਸ ਦੇ ਸਥਾਨ 'ਤੇ  ਹੋਇਆ 70 ਸਾਲਾ ਬਜ਼ੁਰਗ ਦਾ ਕਤਲ

author img

By

Published : May 12, 2023, 12:43 PM IST

ਮੋਗਾ : ਪੰਜਾਬ 'ਚ ਲਗਾਤਾਰ ਕਤਲ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ । ਆਏ ਦਿਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ । ੳੇਧਰ ਦੂਜੇ ਪਾਸੇ ਮੋਗਾ ਦੇ ਪਿੰਡ ਸੇਖ ਕਲਾਂ 'ਚ 70 ਸਾਲਾ ਬਜ਼ੁਰਗ ਦੇ ਕਤਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਾਬਲੇਜ਼ਿਕਰ ਹੈ ਕਿ ਇਸ ਬਜੁਰਗ ਦੀ ਪਹਿਲਾ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਸ਼ੱਕੀ ਹਾਲਾਤਾਂ 'ਚ ਇਸ ਦਾ ਕਤਲ ਕਰ ਦਿੱਤਾ ਗਿਆ ਹੈ।

ਬਾਬਾ ਰੁੱਖੜ ਦਾਸ ਦੇ ਸਥਾਨ 'ਤੇ ਕੁੱਟਮਾਰ: ਬਾਬਾ ਰੁੱਖੜ ਦਾਸ ਦੇ ਸਥਾਨ 'ਤੇ ਹੋਏ ਕਤਲ ਨਾਲ ਹਰ ਪਾਸੇ ਸਨਸਨੀ ਫੈਲ ਗਈ ਹੈ। ਗੌਰਤਲਬ ਹੈ ਕਿ ਮਿਰਤਕ ਬਜ਼ੁਰਗ ਸਾਧੂ ਸਿੰਘ ਅਕਸਰ ਹੀ ਬਾਬਾ ਰੁੱਖੜ ਦਾਸ ਦੇ ਸਥਾਨ 'ਤੇ ਸੇਵਾ ਕਰਿਆ ਕਰਦਾ ਸੀ। ਬੀਤੀ ਰਾਤ ਵੀ ਬਜ਼ੁਰਗ ਸਾਧੂ ਸਿੰਘ ਸੇਵਾ ਕਰਨ ਆਇਆ ਸੀ। ਇਸ ਸੇਵਾ ਸਥਾਨ 'ਤੇ ਹੀ ਕੁੱਝ ਲੋਕਾਂ ਵੱਲੋਂ ਸਾਧੂ ਸਿੰਘ ਨਾਲ ਬਹੁਤ ਬੁਰੀ ਤਰਹਾਂ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਕੁੱਟਮਾਰ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਹਨ।

ਪੁਲਿਸ ਵੱਲੋਂ ਜਾਂਚ: ਇਸ ਕਤਲ ਤੋਂ ਬਾਅਦ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ 'ਚ ਕੁੱਟਮਾਰ ਕਰਨ ਵਾਲੇ ਦੋਸ਼ੀ ਸਾਫ਼ ਨਜ਼ਰ ਆ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਕੁੱਟਮਾਰ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਨਾਲ ਹੀ ਜਲਦੀ ਹੀ ਇਹ ਪਤਾ ਲਗਾ ਲਿਆ ਜਾਵੇਗਾ ਕਿ ਆਖਰਕਾਰ ਸਾਧੂ ਸਿੰਘ ਦਾ ਕਤਲ ਕਿਸ ਨੇ ਅਤੇ ਕਿਉਂ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.