ਮੋਗਾ: ਮੋਗਾ ਦੇ ਬੇਦੀ ਨਗਰ 'ਚ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਚਪੇਟ 'ਚ ਆਉਣ ਨਾਲ 10 ਸਾਲਾ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਲਿਜਾਇਆ ਗਿਆ। ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਆਪਣੇ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਬੱਚਾ: ਇਸ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ 10 ਸਾਲਾ ਲਵਿਸ਼ ਆਪਣੇ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਤਾਂ ਉਸ ਦੀ ਡੋਰ ਜੋ ਕਿ ਪਲਾਸਟਿਕ ਦੀ ਦੱਸੀ ਜਾਂਦੀ ਹੈ, ਹਾਈ ਵੋਲਟੇਜ ਤਾਰਾਂ 'ਚ ਫਸ ਗਈ। ਜਦੋਂ ਲਵਿਸ਼ ਨੇ ਡੋਰ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਰਵਿਸ਼ ਨੂੰ ਕਰੰਟ ਲੱਗ ਗਿਆ। ਗੰਭੀਰ ਤੌਰ 'ਤੇ ਝੁਲਸ ਗਿਆ।
ਮੋਗਾ ਦੇ ਸਰਕਾਰੀ ਹਸਪਤਾਲ 'ਚ ਫਰੀਦਕੋਟ ਕੀਤਾ ਰੈਫਰ: ਜਿਸ ਨੂੰ ਇਲਾਜ ਲਈ ਤੁਰੰਤ ਮੋਗਾ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ। ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰ ਨੇ ਫਰੀਦਕੋਟ ਰੈਫਰ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਹਾਈ ਵੋਲਟੇਜ ਤਾਰਾਂ ਬਾਰੇ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਉਨ੍ਹਾਂ ਦਾ ਕੋਈ ਹੱਲ ਨਹੀਂ ਹੋਇਆ। ਹਾਈ ਵੋਲਟੇਜ ਅਤੇ ਦੂਜੇ ਪਾਸਿਓਂ ਕਰੰਟ ਆਉਣ ਕਾਰਨ ਕਰੀਬ 20 ਘਰਾਂ ਦੀ ਬਿਜਲੀ ਸਪਲਾਈ ਬੰਦ ਹੋਣ ਦੇ ਨਾਲ-ਨਾਲ ਘਰਾਂ ਦਾ ਸਾਮਾਨ ਅਤੇ ਫਿਟਿੰਗਾਂ ਸੜ ਗਈਆਂ ਹਨ।
ਇਹ ਵੀ ਪੜ੍ਹੋ: YPSS ਦੇ ਵਲੰਟੀਅਰਾਂ ਨੇ ਅਸ਼ਲੀਲਤਾ ਤੇ ਗੈਂਗਸਟਰਵਾਦ ਖ਼ਿਲਾਫ਼ ਕੱਢਿਆ ਜਾਗਰੂਕਤਾ ਮਾਰਚ