ETV Bharat / state

ਮੋਗਾ ਵਿੱਚ ਸੁਨਿਆਰੇ ਦਾ ਕਤਲ ਮਾਮਲੇ 'ਚ 5 ਮੁਲਜ਼ਮ ਗ੍ਰਿਫ਼ਤਾਰ

ਮੋਗਾ ਦੇ ਸੁਨਿਆਰੇ ਦੇ ਕਤਲ ਮਾਮਲੇ 'ਚ ਪੁਲਿਸ ਨੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਦੇ ਨਾਲ ਘਟਨਾ 'ਚ ਵਰਤੇ ਹਥਿਆਰ, ਨਗਦੀ ਅਤੇ ਲੁੱਟਿਆ ਗਿਆ ਸਮਾਨ ਬਰਾਮਦ ਕੀਤਾ ਹੈ।

12 ਜੂਨ ਨੂੰ ਮੋਗਾ ਦੇ ਸੁਨਿਆਰੇ ਦੇ ਕਤਲ ਮਾਮਲੇ 'ਚ 5 ਦੋਸ਼ੀ ਗ੍ਰਿਫ਼ਤਾਰ

author img

By

Published : Jun 22, 2023, 12:56 PM IST

ਮੋਗਾ ਦੇ ਸੁਨਿਆਰੇ ਦੇ ਕਤਲ ਮਾਮਲੇ 'ਚ 5 ਮੁਲਜ਼ਮ ਗ੍ਰਿਫ਼ਤਾਰ

ਮੋਗਾ: ਸੁਨਿਆਰੇ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਲਗਾਤਾਰ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਐਸ ਐਸ.ਪੀ ਮੋਗਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਲਗਾਤਾਰ ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚਣ 'ਚ ਲੱਗੀਆਂ ਹਨ।ਘਟਨਾ ਸਥਾਨ ਤੋਂ ਪ੍ਰਾਪਤ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਅਤੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਦੌਰਾਨ ਕਾਤਲਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਗਈਆਂ।

ਕਿੱਥੋਂ-ਕਿੱਥੋਂ ਹੋਈ ਗ੍ਰਿਫ਼ਤਾਰੀ: ਕਤਲ ਮਾਮਲੇ ਦੀ ਤਫਤੀਸ਼ ਤਕਨੀਕੀ ਅਤੇ ਵਿਿਗਆਨਕ ਤਰੀਕੇ ਨਾਲ ਦੋਸ਼ੀਆਂ ਦੀ ਸ਼ਨਾਖਤ ਕਰਦੇ ਹੋਏ ਮੋਗਾ ਪੁਲਿਸ ਵੱਲ ਦੋਸ਼ੀਆਂ ਦੀ ਸ਼ਨਾਖਤ ਕਰਨ ਲਈ ਇੱਕ ਟੀਮ ਸ਼੍ਰੀ ਨਾਂਦੇੜ ਸਾਹਿਬ (ਮਹਾਂਰਾਸ਼ਟਰ) ਅਤੇ ਇੱਕ ਟੀਮ ਸ਼੍ਰੀ ਪਟਨਾ ਸਾਹਿਬ (ਬਿਹਾਰ) ਭੇਜੀ ਗਈ। ਮੋਗਾ ਪੁਲਿਸ, ਏ.ਜੀ.ਟੀ.ਐਫ, ਪੰਜਾਬ ਦੀ ਟੀਮ ਅਤੇ ਪਟਨਾ ਸਾਹਿਬ (ਬਿਹਾਰ) ਪੁਲਿਸ ਦੀ ਮਦਦ ਨਾਲ ਦੋਸ਼ੀ ਰਾਜਵਿੰਦਰ ਸਿੰਘ ਉਰਫ ਹੰਸ, ਵਾਸੀ ਧੂੜਕੋਟ ਰੋਡ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ, ਵਰੁਣ ਉਰਫ ਵਣ ਵਾਸੀ ਸ਼ਿਵ ਨਗਰ ਜਲੰਧਰ ਅਤੇ ਰਣਜੀਤ ਉਰਫ ਰਾਣਾ ਉਰਫ ਰਾਜਵੀਰ ਵਾਸੀ ਸਿਵ ਨਗਰ ਜਲੰਧਰ ਨੂੰ ਪਟਨਾ ਸਾਹਿਬ ਬਿਹਾਰ, ਤੋਂ ਗ੍ਰਿਫਤਾਰ ਕੀਤਾ ਗਿਆ। ਮੋਗਾ ਪੁਲਿਸ ਵੱਲੋ ਗੁਰਪ੍ਰੀਤ ਸਿੰਘ ਉਰਫ ਸੋਨੂੰ ਵਾਸੀ ਗੁਮਟਾਲਾ ਅੰਮ੍ਰਿਤਸਰ ਨੂੰ ਨੰਦੇੜ ਸਾਹਿਬ (ਮਹਾਰਾਸ਼ਟਰ) ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸਦੇ ਨਾਲ ਹੀ ਇਹਨਾਂ ਦੋਸ਼ੀਆਂ ਨੂੰ ਘਟਨਾ ਤੋਂ ਬਾਅਦ ਭੱਜਣ ਵਿੱਚ ਮਦਦ ਕਰਨ ਵਾਲੇ ਅਮਰ ਮਿਸ਼ਰਾ ਵਾਸੀ ਸਿਵਪੁਰੀ ਜਲੰਧਰ ਨੂੰ ਇਸ ਮੁਕੱਦਮੇ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

ਕਿਵੇਂ ਕੀਤਾ ਸੀ ਕਤਲ: ਪਿਛਲੇ ਦਿਨੀ ਮੋਗਾ ਦੇ ਰਾਮ ਗੰਜ ਮੰਡੀ ਚ, ਸੁਨਿਆਰੇ ਦੀ ਦੁਕਾਨ 'ਚ ਪੰਜ ਲੁਟੇਰੇ ਲੁੱਟ ਦੀ ਨੀਅਤ ਨਾਲ ਦੁਕਾਨ ਅੰਦਰ ਦਾਖਲ ਹੋਏ ਲੁਟੇਰਿਆਂ ਨੇ ਦੁਕਾਨਦਾਰ ਨੂੰ ਗਹਿਣੇ ਦਿਖਾਉਣ ਲਈ ਕਿਹਾ ਤੇ ਗੱਲਾਂ ਕਰਨ ਲੱਗੇ। ਜਿਵੇਂ ਹੀ ਦੁਕਾਨਦਾਰ ਗਹਿਣੇ ਦਿਖਾਉਣ ਲੱਗਾ ਤਾਂ ਇੱਕ ਲੁਟੇਰੇ ਨੇ ਆਪਣਾ ਪਿਸਤੌਲ ਕੱਢ ਕੇ ਦੁਕਾਨਦਾਰ 'ਤੇ ਗੋਲੀ ਚਲਾ ਦਿੱਤੀ ਅਤੇ ਅੰਦਰ ਵੜ ਕੇ ਮੁੜ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਦੁਕਾਨਦਾਰ ਹੇਠਾਂ ਡਿੱਗੀਆ ਤਾਂ ਬਾਕੀ ਲੁਟੇਰੇ ਉਥੇ ਕੰਮ ਕਰਦੀ ਇਕ ਲੜਕੀ ਨੂੰ ਬੰਧਕ ਬਣਾ ਕੇ ਉਸ ਦੇ ਗਹਿਣੇ ਲੁੱਟ ਕੇ ਭੱਜ ਗਏ। ਗੋਲੀ ਲੱਗਣ ਕਾਰਨ ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਲਿਜਾਇਆ ਗਿਆ। ਜਿਥੇ ਇਲਾਜ ਦੌਰਾਨ ਮੌਤ ਹੋ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.