ETV Bharat / state

ਵੱਡੀ ਖ਼ਬਰ: ਹੈਂਡ ਗ੍ਰਨੇਡ ਸਮੇਤ 3 ਨੌਜਵਾਨ ਗ੍ਰਿਫਤਾਰ, ਗੈਂਗਸਟਰ ਨਾਲ ਜੁੜੇ ਮੁਲਜ਼ਮਾਂ ਦੇ ਤਾਰ ! - ਧਾਰਮਿਕ ਸਥਾਨ ਨੂੰ ਬਣਾਇਆ ਜਾ ਸਕਦਾ ਸੀ ਨਿਸ਼ਾਨਾ

ਮੋਗਾ ਵਿੱਚ ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ (3 youths arrested with hand grenade) ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ 2 ਹੈਂਡ ਗ੍ਰਨੇਡ, 2 ਪਿਸਟਲ 9 ਐਮ.ਐਮ , 1 ਹੋਰ ਮੈਗਜ਼ੀਨ ਅਤੇ 18 ਜ਼ਿੰਦਾ ਰੌਂਦ 9 ਐਮ.ਐਮ ਬਰਾਮਦ ਕੀਤੇ ਗਏ ਹਨ।

ਹੈਂਡ ਗ੍ਰਨੇਡ ਸਮੇਤ 3 ਨੌਜਵਾਨ ਗ੍ਰਿਫਤਾਰ
ਹੈਂਡ ਗ੍ਰਨੇਡ ਸਮੇਤ 3 ਨੌਜਵਾਨ ਗ੍ਰਿਫਤਾਰ
author img

By

Published : Jan 7, 2022, 7:04 PM IST

Updated : Jan 7, 2022, 10:36 PM IST

ਮੋਗਾ: ਜ਼ਿਲ੍ਹੇ ’ਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ (3 youths arrested with hand grenade) ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ 2 ਹੈਂਡ ਗ੍ਰਨੇਡ, 2 ਪਿਸਟਲ 9 ਐਮ.ਐਮ , 1 ਹੋਰ ਮੈਗਜ਼ੀਨ ਅਤੇ 18 ਜ਼ਿੰਦਾ ਰੋਂਦ 9 ਐਮ.ਐਮ ਬਰਾਮਦ ਕੀਤੇ ਗਏ ਹਨ। ਇੰਨ੍ਹਾਂ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਤਾਰ ਪੰਜਾਬ ਦੇ ਏ ਕੈਟਾਗਰੀ ਦੇ ਗੈਂਗਸਟਰ ਅਰਸ਼ਦੀਪ ਡੱਲਾ ਨਾਲ ਜੁੜੇ ਹਨ। ਜਾਣਕਾਰੀ ਅਨੁਸਾਰ ਮੁਲਜ਼ਮ ਅਰਸ਼ਦੀਪ ਡੱਲਾ ਦੇ ਕਹਿਣੇ ’ਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।

ਮੋਗਾ ਚ ਹੈਂਡ ਗ੍ਰਨੇਡ ਸਮੇਤ 3 ਨੌਜਵਾਨ ਗ੍ਰਿਫਤਾਰ

ਮੁਲਜ਼ਮਾਂ ਦੇ ਗੈਂਗਸਟਰ ਅਰਸ਼ਦੀਪ ਡੱਲਾ ਨਾਲ ਜੁੜੇ ਤਾਰ

ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ , ਵਰਿੰਦਰ ਸਿੰਘ ਵਿੰਦਾ ਅਤੇ ਬਲਜੀਤ ਸਿੰਘ ਦੀ ਪੁਛਗਿੱਛ ਦੌਰਾਨ ਇਹ ਅਹਿਮ ਤੱਥ ਸਾਹਮਣੇ ਆਇਆ ਹੈ ਕਿ ਇੰਨ੍ਹਾਂ ਦੀ ਲਗਾਤਾਰ ਕੈਨੇਡਾ ਬੈਠੇ ਪੰਜਾਬ ਦੇ ' ਏ ' ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਨਾਲ ਫੋਨ ’ਤੇ ਗੱਲਬਾਤ ਹੁੰਦੀ ਸੀ ਅਤੇ ਉਸਦੇ ਕਹਿਣ ਉੱਤੇ ਹੀ ਮੁਲਜ਼ਮ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਰਸ਼ ਤੋਂ ਪੈਸੇ ਲੈ ਕੇ ਕੰਮ ਕਰਦੇ ਸਨ।

ਧਾਰਮਿਕ ਸਥਾਨ ਨੂੰ ਬਣਾਇਆ ਜਾ ਸਕਦਾ ਸੀ ਨਿਸ਼ਾਨਾ

ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਰਸ਼ਦੀਪ ਵੱਲੋਂ ਇਹ ਗ੍ਰਨੇਡ ਬੰਬ ਧਾਰਮਿਕ ਸਥਾਨ ਉੱਪਰ ਸੁੱਟਣ ਲਈ ਦਿੱਤੇ ਗਏ ਸਨ ਤਾਂ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਇਸ ਦੌਰਾਨ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਪਿਛਲੇ ਸਾਲ ਭਿੱਖੀਵਿੰਡ ਵਿਖੇ ਟਿਫਿਨ ਬੰਦ ਦੀ ਘਟਨਾ ਵਾਪਰੀ ਸੀ ਉਸ ਮਾਮਲੇ ਵਿੱਚ ਵੀ ਉਸ ਖਿਲਾਫ਼ ਮਾਮਲਾ ਦਰਜ ਸੀ।ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਉਸ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤੈਅ ਤੱਕ ਪਹੁੰਚਣ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

ਨਾਕੇਬੰਦੀ ਦੌਰਾਨ ਮੁਲਜ਼ਮ ਕੀਤੇ ਕਾਬੂ

ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਨਾਕੇਬੰਦੀ ਦੌਰਾਨ ਪਿੰਡ ਚੁਗਾਵਾਂ ਤਰਫੋਂ ਇੱਕ ਪਿੱਕ ਅੱਪ ਗੱਡੀ ਵਿੱਚ ਹਥਿਆਰਾਂ ਸਮੇਤ ਨੌਜਵਾਨ ਆ ਰਹੇ ਸਨ ਜਿੰਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਚੈਕਿੰਗ ਦੇ ਲਈ ਰੋਕਿਆ ਗਿਆ। ਜਾਣਕਾਰੀ ਅਨੁਸਾਰ ਮੁਲਜ਼ਮਾਂ ਵੱਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਉਨ੍ਹਾਂ ਰੋਕ ਲਿਆ ਗਿਆ।

ਹੈਂਡ ਗ੍ਰਨੇਡ ਸਮੇਤ ਹੋਰ ਵੀ ਹਥਿਆਰ ਬਰਾਮਦ

ਘਟਨਾ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਕੋਲੋਂ ਇੱਕ ਪਿਸਟਲ 9 ਐਮ.ਐਮ ਸਮੇਤ 06 ਜ਼ਿੰਦਾ ਰੌਂਦ , ਮੁਲਜ਼ਮ ਵਰਿੰਦਰ ਸਿੰਘ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਉਸ ਕੋਲੋਂ ਇੱਕ ਪਿਸਟਲ ( 9 ਐਮ.ਐਮ ) ਸਮੇਤ ਇੱਕ ਹੋਰ ਮੈਗਜੀਨ ਅਤੇ 12 ਰੌਂਦ ਜ਼ਿੰਦਾ ( 9 ਐਮ.ਐਮ ) ਇਸਦੇ ਨਾਲ ਹੀ ਮੁਲਜ਼ਮ ਬਲਜੀਤ ਸਿੰਘ ਥਾਣਾ ਫਹਿਗੜ੍ਹ ਪੰਜਤੂਰ ਪਾਸੋਂ ਦੋ ਹੈੱਡ ਗ੍ਰਨੇਡ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ: ਸਤਲੁਜ 'ਚ ਕਿਸ਼ਤੀ: ਜਿੱਥੇ ਮੋਦੀ ਦਾ ਕਾਫ਼ਲਾ ਫ਼ਸਿਆ, ਓਥੋਂ 50 ਕਿੱਲੋਮੀਟਰ ਦੂਰ ਮਿਲੀ

Last Updated : Jan 7, 2022, 10:36 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.