ETV Bharat / state

ਨੌਜਵਾਨ ਲੜਕੀ ਨੂੰ ਕੀਤਾ ਅਗਵਾ, ਘਟਨਾ ਸੀਸੀਟੀਵੀ 'ਚ ਕੈਦ - CRIME NEWS

ਮੋਗਾ ਦੇ ਲਾਲ ਸਿੰਘ ਰੋਡ 'ਤੇ ਇੱਕ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਬੈਠੀ ਇੱਕ ਲੜਕੀ ਨੂੰ ਚਾਰ ਵਿਅਕਤੀਆਂ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਇੱਕ ਸਫੇਦ ਰੰਗ ਦੀ ਹਰਿਆਣਾ ਨੰਬਰ ਦੀ ਕਾਰ ਵਿੱਚ ਸਵਾਰ ਸਨ।

ਨੌਜਵਾਨ ਲੜਕੀ ਨੂੰ ਕੀਤਾ ਅਗਵਾ
ਨੌਜਵਾਨ ਲੜਕੀ ਨੂੰ ਕੀਤਾ ਅਗਵਾ
author img

By

Published : Feb 23, 2022, 9:34 PM IST

ਮੋਗਾ: ਅੱਜ ਸਵੇਰੇ ਕਰੀਬ 10 ਵਜੇ ਮੋਗਾ ਦੇ ਲਾਲ ਸਿੰਘ ਰੋਡ 'ਤੇ ਇੱਕ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਬੈਠੀ ਇੱਕ ਔਰਤ ਨੂੰ ਚਾਰ ਵਿਅਕਤੀਆਂ ਵੱਲੋਂ ਅਗਵਾ (girl kidnapped) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ ਇੱਕ ਸਫੇਦ ਰੰਗ ਦੀ ਹਰਿਆਣਾ ਨੰਬਰ ਦੀ ਕਾਰ ਵਿੱਚ ਸਵਾਰ ਸਨ।

ਜਿਨ੍ਹਾਂ ਵਿੱਚ ਇੱਕ ਔਰਤ ਅਤੇ ਤਿੰਨ ਪੁਰਸ਼ ਸਨ, ਇਨ੍ਹਾਂ ਵਿੱਚੋਂ ਇੱਕ ਨੇ ਉਸ ਔਰਤ ਨੂੰ ਜ਼ਬਰਦਸਤੀ ਚੁੱਕ ਕੇ ਕਾਰ ਵਿੱਚ ਬਿਠਾ ਲਿਆ ਅਤੇ ਕਾਰ ਵਿੱਚ ਬੈਠੀ ਔਰਤ ਨੇ ਲੜਕੀ ਦੀ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਕਾਰ ਵਿੱਚ ਲੈ ਗਏ।

ਨੌਜਵਾਨ ਲੜਕੀ ਨੂੰ ਕੀਤਾ ਅਗਵਾ

ਘਟਨਾ ਲਾਲ ਸਿੰਘ ਰੋਡ ’ਤੇ ਵਾਪਰੀ ਜਿੱਥੇ ਨੇੜਲੇ ਪਿੰਡ ਤੋਂ ਆਈ ਇਕ ਕੁੜੀ ਆਪਣੇ ਭਰਾ ਦਾ ਇਕ ਕੋਠੀ ਦੇ ਬਾਹਰ ਖੜ੍ਹ ਕੇ ਇੰਤਜ਼ਾਰ ਕਰ ਰਹੀ ਸੀ। ਇਸੇ ਦੌਰਾਨ ਇਕ ਆਲਟੋ ਕਾਰ ਉਸਦੇ ਸਾਹਮਣੇ ਆ ਕੇ ਰੁਕੀ ਅਤੇ ਉਸ ਵਿੱਚੋਂ ਦੋ ਲੰਬੇ ਉੱਚੇ ਨੌਜਵਾਨ ਬਾਹਰ ਆ ਕੇ ਕੁੜੀ ਨੂੰ ਧੱਕੇ ਨਾਲ ਕਾਰ ਵਿੱਚ ਸੁੱਟਦੇ ਹਨ ਅਤੇ ਲੋਕਾਂ ਦੇ ਵੇਖਦੇ ਹੋਏ ਕਾਰ ਲੈ ਕੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।

ਜਿਸ ਤੋਂ ਬਾਅਦ ਲੜਕੀ ਨੇ ਅਪਣਾ ਮੋਬਾਈਲ ਫ਼ੋਨ ਵੀ ਸੁੱਟ ਦਿੱਤਾ ਸੀ ਪਰ ਕਾਰ ਸਵਾਰ ਮੋਬਾਈਲ ਫ਼ੋਨ ਚੁੱਕ ਕੇ ਚਲੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਥਾਣਾ ਸਿਟੀ 2 ਦੇ ਐੱਸ.ਐੱਚ.ਓ ਲਛਮਣ ਜੀਤ ਸਿੰਘ (SHO Lachhman Jeet Singh) ਨੇ ਦੱਸਿਆ ਕਿ ਅਗਵਾ ਹੋਈ ਲੜਕੀ ਦਾ ਨਾਮ ਕੁਲਦੀਪ ਕੌਰ ਹੈ, ਜੋ ਕਿ ਜੋ ਕਿ ਜੀਰਾ ਦੀ ਰਹਿਣ ਵਾਲੀ ਹੈ। ਉਨ੍ਹਾਂ ਕਿਹਾ ਕਿ ਲੜਕੀ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਇਸ ਵਿੱਚ ਸਫ਼ਲਤਾ ਹਾਸਿਲ ਕੀਤੀ ਜਾਵੇਗੀ।

ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ, ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਲੜਕੀ ਦਾ ਪਤਾ ਲੱਗ ਜਾਵੇਗਾ।

ਇਹ ਵੀ ਪੜ੍ਹੋ: ਇਕਤਰਫ਼ਾ ਪਿਆਰ 'ਚ ਲੜਕੇ ਨੇ ਲੜਕੀ 'ਤੇ ਕੀਤਾ ਹਮਲਾ, ਫਿਰ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.