ਮਾਨਸਾ: ਮਾਨਸਾ ਸ਼ਹਿਰ 'ਚ ਬੀਤੇ ਲੰਮੇ ਸਮੇਂ ਤੋਂ ਨਸ਼ੇ ਦੀ ਵਿਕਰੀ ਖਿਲਾਫ ਸੰਘਰਸ਼ ਵਿੱਢਿਆ ਗਿਆ ਹੈ। ਨੌਜਵਾਨਾਂ ਵੱਲੋਂ ਮੈਡੀਕਲ ਸਟੋਰਾਂ 'ਤੇ ਨਸ਼ੇ ਦੇ ਰੂਪ ਵਿੱਚ ਵਿਕਣ ਵਾਲੀਆਂ ਦਵਾਈਆਂ ਨੂੰ ਬੰਦ ਕਰਵਾਉਣ ਦੇ ਲਈ ਚਲ ਰਿਆ ਰੋਸ ਪ੍ਰਦਰਸ਼ਨ ਅੱਜ ਹੋਰ ਵੱਧ ਗਿਆ ਜਿਥੇ ਧਰਨਾਕਾਰੀਆਂ ਵੱਲੋਂ ਪੁਤਲੇ ਫੂਕ ਕੇ ਰੋਸ ਜਤਾਇਆ ਗਿਆ। ਮਾਨਸਾ ਸ਼ਹਿਰ ਦੇ ਵਿੱਚ ਨੌਜਵਾਨਾਂ ਵੱਲੋਂ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੇ ਲਈ ਕਿਹਾ ਤਾਂ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇ।
ਸ਼ਹਿਰ ਵਿੱਚ ਰੋਸ ਰੈਲੀ ਕਰਕੇ ਬੰਦ ਕਰਨ ਦੀ ਅਪੀਲ ਕੀਤੀ: ਮਾਨਸਾ ਸ਼ਹਿਰ ਦੇ ਇਕ ਨੌਜਵਾਨ ਵੱਲੋਂ ਮੈਡੀਕਲ ਸਟੋਰਾਂ ਅਤੇ ਸ਼ਹਿਰ ਦੇ ਵਿੱਚ ਆਮ ਵਿਕਣ ਵਾਲੇ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਉਣ ਤੋਂ ਬਾਅਦ ਹੁਣ ਨਸ਼ੇ ਦੇ ਖਿਲਾਫ ਕਾਫਲਾ ਤੇਜ਼ ਹੋ ਗਿਆ ਹੈ ਮਾਨਸਾ ਸ਼ਹਿਰ ਦੇ ਵਿੱਚ ਨੌਜਵਾਨਾਂ ਅਤੇ ਸ਼ਹਿਰ ਦੇ ਵੱਖ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹਿਰ ਵਿੱਚ ਰੋਸ ਰੈਲੀ ਕਰਕੇ ਬੰਦ ਕਰਨ ਦੀ ਅਪੀਲ ਕੀਤੀ ਗਈ ਨਸ਼ੇ ਦੇ ਖਿਲਾਫ਼ ਗੁਰਦਵਾਰਾ ਚੌਂਕ ਤੋਂ ਬੱਸ ਸਟੈਂਡ ਜਾਗਰੂਕਤਾ ਰੈਲੀ ਕਰਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਨੌਜਵਾਨਾਂ ਵੱਲੋਂ ਨਸ਼ੇ ਦੇ ਖਿਲਾਫ਼ ਉਠਾਈ ਗਈ ਆਵਾਜ਼ ਦੇ ਲਈ ਇਸ ਕਾਫ਼ਲੇ ਵਿਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਹੀ ਛੋਟੇ ਪੱਧਰ ਦੀ ਲੜਾਈ ਨਹੀਂ ਅਤੇ ਨਸ਼ੇ ਦੇ ਛੋਟੇ ਪੱਧਰ ਤੋਂ ਲੈ ਕੇ ਜੇਲਾਂ ਤੱਕ ਤਾਰ ਜੁੜੇ ਹੋਏ ਹਨ।
ਨਸ਼ਾ ਉਦੋਂ ਤੱਕ ਬੰਦ ਨਹੀਂ ਹੋਣੇ ਜਦੋਂ ਤੱਕ: ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਅਤੇ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹਨ ਅਤੇ ਇਸ ਤਰ੍ਹਾਂ ਇਹ ਨਸ਼ਾ ਬੰਦ ਨਹੀਂ ਹੋ ਰਿਹਾ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਕਹਿ ਰਿਹਾ ਸੀ ਕਿ ਨਸ਼ਾ ਬੰਦ ਕਰ ਦੇਣਗੇ ਪਰ ਪੰਜਾਬ ਵਿਚ ਅੱਜ ਨਸ਼ਾ ਹੈ ਉਹਨਾਂ ਤਾਂ ਕਿਹਾ ਕਿ ਇਹ ਨਸ਼ਾ ਉਦੋਂ ਤੱਕ ਬੰਦ ਨਹੀਂ ਹੋਣੇ ਜਦੋਂ ਤੱਕ ਇਸ ਲਹਿਰ ਦੇ ਵਿੱਚ ਘਰ-ਘਰ ਦਾ ਬੰਦਾ ਸ਼ਾਮਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਅੱਗ ਹਰ ਘਰ ਦੇ ਵਿੱਚ ਲੱਗੀ ਹੋਈ ਹੈ।ਪਰ ਕੁਝ ਲੋਕ ਸਮਝਦੇ ਹਨ ਕਿ ਸਾਡੇ ਘਰ ਤੱਕ ਨਸ਼ੇ ਦੀ ਅੱਗ ਨਹੀਂ ਪਹੁੰਚੀ ਪਰ ਜੇਕਰ ਇਨ੍ਹਾਂ ਹਾਲਾਤਾਂ ਨੂੰ ਕਾਬੂ ਨਾ ਕੀਤਾ ਤਾਂ ਇਹ ਅੱਗ ਹਰ ਘਰ ਦੇ ਵਿੱਚ ਪਹੁੰਚੇਗੀ ਉਨ੍ਹਾਂ ਕਿਹਾ ਕਿ ਮਾਨਸਾ ਦਾ ਇਹ ਨੌਜਵਾਨ ਇਕੱਲਾ ਇਹ ਦੋ ਮਹੀਨੇ ਤੋਂ ਨਸ਼ੇ ਦੇ ਖਿਲਾਫ ਰੌਲਾ ਪਾ ਰਿਹਾ ਹੈ।
- Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
- ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ ਸਿੱਧਵਾ ਕਨਾਲ ਵਾਟਰ ਫਰੰਟ ਦਾ ਉਦਘਾਟਨ, ਵਿਕਾਸ ਕਾਰਜ ਕਰਦੇ ਰਹਿਣ ਦਾ ਦਿੱਤਾ ਭਰੋਸਾ
- ਜੇਲ੍ਹਾਂ 'ਚ ਬੰਦ ਗੈਂਗਸਟਰਾਂ ਦੇ ਇਸ਼ਾਰੇ 'ਤੇ ਅਸਲੇ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ
ਸਰਕਾਰਾਂ ਮੁੱਦੇ ਭੁੱਲ ਜਾਂਦੀਆਂ ਹਨ: ਪਰ ਇਹ ਉਸ ਇਕੱਲੇ ਦਾ ਕੰਮ ਨਹੀਂ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਸ ਲਹਿਰ ਨੂੰ ਅੱਗੇ ਤੱਕ ਲੈਕੇ ਜਾਈਏ ਤਾਂ ਕਿ ਸਰਕਾਰਾਂ ਤੱਕ ਆਵਾਜ਼ ਪਹੁੰਚਾ ਅਤੇ ਨਸ਼ੇ ਨੂੰ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਦੂਸਰੀਆਂ ਪਾਰਟੀਆਂ ਨੂੰ ਵੀ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜੋ ਪਾਰਟੀਆਂ ਸੱਤਾ ਤੋਂ ਬਾਹਰ ਹੁੰਦੀਆਂ ਹਨ। ਉਦੋਂ ਨਸ਼ੇ ਦਾ ਰੌਲਾ ਪਾਉਂਦੀਆਂ ਹਨ, ਪਰ ਖ਼ੁਦ ਸੱਤਾ ਦੇ ਵਿੱਚ ਆ ਕੇ ਇਹ ਸਰਕਾਰਾਂ ਇਸ ਮੁੱਦੇ ਨੂੰ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਹਰ ਪਾਰਟੀ ਦੇ ਆਗੂ ਨੂੰ ਨਸ਼ੇ ਦੇ ਖਿਲਾਫ਼ ਬੋਲਣ ਦੀ ਲੋੜ ਹੈ ,ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਐਡਵੋਕੇਟ ਲਖਨਪਾਲ ਸਿੰਘ ਨੇ ਵੀ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਮਾਨਸਾ ਸ਼ਹਿਰ ਦੇ ਵਿੱਚ ਇਹ ਨਸ਼ੇ ਦੀਆ ਵੀਡੀਓ ਹੋਈ ਵਾਇਰਲ ਹੋ ਰਹੀਆਂ ਹਨ ਪਰ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।