ਮਾਨਸਾ: ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਲਾਜ ਲਈ ਜਿੱਥੇ ਵਿਸ਼ਵ ਦੇ ਕਈ ਦੇਸ਼ ਵਿੱਚ ਕੋਰੋਨਾ ਬਿਮਾਰੀ ਦੀ ਵੈਕਸੀਨ ਤਿਆਰ ਕਰਨ ਲਈ ਰਿਸਰਚ ਕੀਤੀ ਜਾ ਰਹੀ ਹੈ। ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਦੇ ਨੌਜਵਾਨ ਨੇ ਆਪਣਾ ਜੀਵਤ ਸਰੀਰ ਨੂੰ ਕੋਰੋਨਾ ਮਹਾਂਮਾਰੀ ਦੇ ਇਲਾਜ ਲਈ ਰਿਸਰਚ ਨੂੰ ਦਾਨ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਹੈ। ਇਸ ਦੌਰਾਨ ਹਰਬੰਸ ਸਿੰਘ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਪੱਤਰ ਲਿਖਿਆ ਹੈ।
ਪਿੰਡ ਉੱਭਾ ਦੇ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਸਾਂਝੇ ਪਰਿਵਾਰ ਤੋਂ ਹਨ ਤੇ ਉਹ ਆਪਣੇ ਮਾਂ ਪਿਊ ਦੇ ਇਕਲੌਤੇ ਪੁੱਤਰ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂ ਮਾਰੀ ਦਿਨ-ਬ-ਦਿਨ ਵੱਧਦੀ ਹੀ ਜਾ ਰਹੀ ਹੈ। ਜਿੱਥੇ ਕੋਰੋਨਾ ਪੀੜਤਾਂ ਦਾ ਆਂਕੜਾ ਵੱਧ ਰਿਹਾ ਹੈ, ਉੱਥੇ ਹੀ ਮਰਨ ਵਾਲਾ ਦਾ ਵੀ ਆਂਕੜਾ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਲਾਜ ਸਬੰਧੀ ਵੈਕਸੀਨ ਬਣਾਉਣ ਲਈ ਰਿਸਰਚ ਕੀਤੀ ਜਾ ਰਹੀ ਹੈ। ਜਿਸ ਨਾਲ ਕੋਰੋਨਾ ਬਿਮਾਰੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਉਸ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਉਹ ਕੋਰੋਨਾ ਦੀ ਵੈਕੀਸਨ ਬਣਾਉਣ ਲਈ ਆਪਣੀ ਜੀਵਤ ਦੇਹ ਰਿਸਰਚ ਲਈ ਦੇਣਗੇ।
ਇਹ ਵੀ ਪੜ੍ਹੋ:ਕੋਰੋਨਾ ਵਾਇਰਸ ਦੇ ਡਰ ਤੋਂ ਪੁਲਿਸ ਨੇ ਗੁਰਦਾਸਪੁਰ ਨੂੰ ਕੀਤਾ ਸੀਲ
ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਵੈਕਸੀਨ ਬਣਾਉਣ ਚ ਉਸ ਦੀ ਜਾਨ ਚਲੀ ਜਾਦੀ ਹੈ ਤਾਂ ਇਸ ਦੇ ਉਹ ਖੁਦ ਜਿੰਮ੍ਹੇਵਾਰ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇ ਸਰੀਰ ਨੂੰ ਕੁਝ ਵੀ ਹੋਵੇਗਾ ਉਸ ਦਾ ਸਾਰਾ ਖਰਚਾ ਉਹ ਆਪ ਦੇਣਗੇ। ਹਰਬੰਸ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਜਾਨ ਚਲੀ ਜਾਣ ਨਾਲ ਲੱਖਾਂ ਜਾਨਾਂ ਬਚਦੀਆਂ ਨੇ ਤਾਂ ਉਸ ਨੂੰ ਆਪਣੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ।
ਨੌਜਵਾਨ ਹਰਬੰਸ ਸਿੰਘ ਦੇ ਪਿਤਾ ਜਗਰੂਪ ਸਿੰਘ ਨੇ ਕਿਹਾ ਕਿ ਹਰਬੰਸ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ ਜੋ ਕਿ ਉਨ੍ਹਾਂ ਦੀ ਸਹਿਮਤੀ ਨਾਲ ਹੀ ਕੋਰੋਨਾ ਵਾਰਿਸ ਦੀ ਬੀਮਾਰੀ 'ਤੇ ਰਿਸਰਚ ਕਰਨ ਲਈ ਆਪਣਾ ਜੀਵਤ ਸਰੀਰ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਸਰਕਾਰ ਨੂੰ ਦਾਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ ਸਗੋਂ ਆਪਣੇ ਪੁੱਤਰ 'ਤੇ ਮਾਣ ਹੈ ਜੋ ਕਿ ਇੰਨੀ ਬਹਾਦਰੀ ਦਿਖਾ ਰਿਹਾ ਹੈ।