ਬੁਢਲਾਡਾ: ਬੁਢਲਾਡਾ ਤੋਂ ਆਪਣੇ ਘਰ ਦਾ ਸਮਾਨ ਲੈਕੇ ਵਾਪਸ ਆ ਰਿਹਾ ਪਿੰਡ ਬਰ੍ਹੇ ਦਾ 26 ਸਾਲਾ ਨੌਜਵਾਨ ਜਗਤਾਰ ਸਿੰਘ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਦਸੇ ਸਮੇਂ ਮ੍ਰਿਤਕ ਦਾ ਦੋਸਤ ਗੁਰਸੇਵਕ ਸਿੰਘ ਵੀ ਨਾਲ ਸੀ, ਪਰ ਗਨੀਮਤ ਰਹੀ ਕਿ ਉਸ ਦਾ ਬਚਾਅ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੁਢਲਾਡੇ ਤੋਂ ਵਾਪਸ ਆ ਰਹੇ ਸੀ ਤਾਂ ਰਸਤੇ 'ਚ ਆਉਂਦੇ ਸਮੇਂ ਜਗਤਾਰ ਸਿੰਘ ਦੇ ਗਲ 'ਚ ਚਾਈਨਾ ਡੋਰ ਫਸ ਗਈ। ਜਿਸ ਕਾਰਨ ਉਹ ਦੋਵੇਂ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਏ ਅਤੇ ਜਗਤਾਰ ਸਿੰਘ ਦੀ ਮੌਤ ਹੋ ਗਈ।
ਇਸ ਸਬੰਧੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ। ਪਿੰਡ ਵਾਸੀਆਂ ਦਾ ਕਹਿਣਾ ਕਿ ਮ੍ਰਿਤਕ ਨੌਜਵਾਨ ਘਰਦਿਆਂ ਦਾ ਇਕੱਲਾ ਪੁੱਤਰ ਸੀ।
ਮਾਮਲੇ ਨੂੰ ਲੈਕੇ ਪੁਲਿਸ ਦਾ ਕਹਿਣਾ ਕਿ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:ਪਿਛਲੇ 24 ਘੰਟਿਆ 'ਚ ਮਿਲੇ 1 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ, 478 ਮੌਤਾਂ