ਮਾਨਸਾ : ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ (World Food Day) ਮਨਾਇਆ ਜਾਂਦਾ ਹੈ। ਵਿਸ਼ਵ ਭੋਜਨ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਭੁੱਖਮਰੀ ਤੇ ਗਰੀਬੀ ਦੇ ਪਿਛੇ ਅਸਲ ਸਮੱਸਿਆਵਾਂ , ਫੂਡ ਸੇਫਟੀ ਤੇ ਚੰਗੀ ਸਿਹਤ ਲਈ ਚੰਗੇ ਭੋਜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਵਿਸ਼ਵ ਭੋਜਨ ਦਿਵਸ(World Food Day)
ਵਿਸ਼ਵ ਭੋਜਨ ਦਿਵਸ ਹਰ ਸਾਲ 16 ਅਕਤੂਬਰ ਨੂੰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਮਨਾਇਆ ਜਾਂਦਾ ਹੈ, ਜੋ ਭੋਜਨ ਸੁਰੱਖਿਆ ਨਾਲ ਸਬੰਧਤ ਹਨ, ਜਿਵੇਂ ਕਿ ਖੇਤੀਬਾੜੀ ਵਿਕਾਸ ਲਈ ਅੰਤਰਰਾਸ਼ਟਰੀ ਫੰਡ, ਵਿਸ਼ਵ ਭੋਜਨ ਪ੍ਰੋਗਰਾਮ। ਇਹ ਦਿਨ ਭੁੱਖ ਨਾਲ ਪੀੜਤ ਲੋਕਾਂ ਲਈ ਜਾਗਰੂਕਤਾ ਫੈਲਾਉਣ ਅਤੇ ਭੋਜਨ ਸੁਰੱਖਿਆ ਅਤੇ ਸਾਰਿਆਂ ਲਈ ਪੌਸ਼ਟਿਕ ਆਹਾਰ ਦੀ ਜ਼ਰੂਰਤ ਨੂੰ ਯਕੀਨੀ ਬਣਾਉਣ ਲਈ ਮਨਾਇਆ ਜਾਂਦਾ ਹੈ। ਵਿਸ਼ਵ ਭੋਜਨ ਦਿਵਸ ਦਾ ਮੁੱਖ ਉਦੇਸ਼ ਇਹ ਹੈ ਕਿ ਭੋਜਨ ਇੱਕ ਬੁਨਿਆਦੀ ਲੋੜ ਅਤੇ ਬੁਨਿਆਦੀ ਮਨੁੱਖੀ ਅਧਿਕਾਰ ਹੈ। ਅਜਿਹੇ ਹਲਾਤਾਂ 'ਚ, ਆਓ ਜਾਣਦੇ ਹਾਂ ਕਿ ਅਸੀਂ ਇਸ ਦਿਨ ਨੂੰ ਕਿਉਂ ਮਨਾਉਂਦੇ ਹਾਂ ਅਤੇ ਇਸ ਦਾ ਇਤਿਹਾਸ ਕੀ ਹੈ.
ਵਿਸ਼ਵ ਭੋਜਨ ਦਿਵਸ ਦਾ ਇਤਿਹਾਸ (history of world food day)
ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਮੈਂਬਰ ਦੇਸ਼ਾਂ ਨੇ ਨਵੰਬਰ 1979 ਵਿੱਚ 20 ਵੇਂ ਸੰਮੇਲਨ ਵਿੱਚ ਵਿਸ਼ਵ ਭੋਜਨ ਦਿਵਸ ਮਨਾਉਣ ਦਾ ਐਲਾਨ ਕੀਤਾ ਅਤੇ 16 ਅਕਤੂਬਰ 1981 ਨੂੰ ਵਿਸ਼ਵ ਭੋਜਨ ਦਿਵਸ ਮਨਾਉਣਾ ਸ਼ੁਰੂ ਕੀਤਾ। 1981 ਤੋਂ, ਵਿਸ਼ਵ ਭੋਜਨ ਦਿਵਸ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ।
ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਭੋਜਨ ਦਿਵਸ
ਵਿਸ਼ਵ ਭੋਜਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਭੁੱਖ ਨੂੰ ਖ਼ਤਮ ਕਰਨਾ ਸੀ, ਜੋ ਪੂਰੀ ਦੁਨੀਆ 'ਚ ਲਗਾਤਾਰ ਫੈਲ ਰਹੀ ਹੈ। ਫੂਡ ਐਂਡ ਐਗਰੀਕਲਚ ਆਰਗਨਾਈਜ਼ੇਸ਼ਨ (FAQ) ਵੱਲੋਂ ਭੁੱਖਮਰੀ ਨੂੰ ਖ਼ਤਮ ਕਰਨ ਲਈ ਲੋੜੀਂਦੇ ਕਦਮ ਚੁੱਕ ਰਿਹਾ ਹੈ ਤੇ ਕਈ ਪ੍ਰੋਗਰਾਮ ਵੀ ਕਰਵਾ ਰਿਹਾ ਹੈ। ਵਿਸ਼ਵ ਭੋਜਨ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਭੁੱਖਮਰੀ ਤੇ ਗਰੀਬੀ ਦੇ ਪਿਛੇ ਅਸਲ ਸਮੱਸਿਆਵਾਂ , ਫੂਡ ਸੇਫਟੀ ਤੇ ਚੰਗੀ ਸਿਹਤ ਲਈ ਚੰਗੇ ਭੋਜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਚੰਗੀ ਸਿਹਤ ਲਈ ਕਿਉਂ ਜ਼ਰੂਰੀ ਹੈ ਪੌਸ਼ਟਿਕ ਭੋਜਨ ਜ਼ੂਰਰੀ
ਮੌਜੂਦਾ ਸਮੇਂ 'ਚ ਰੋਜ਼ਾਨਾਂ ਭੱਜਦੋੜ ਵਾਲੀ ਜ਼ਿੰਦਗੀ ਲੋਕ ਫਾਸਟ ਫੂਡ ਅਤੇ ਪੈਕਡ ਫੂਡ ਖਾਣ ਨੂੰ ਤਰਜੀਹ ਦੇ ਰਹੇ ਹਨ, ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਰੀਰ ਲਈ ਹਾਨੀਕਾਰਕ ਹਨ। ਇਨ੍ਹਾਂ ਚੀਜ਼ਾਂ ਦੀ ਬਜਾਏ, ਤੁਹਾਨੂੰ ਤਾਜ਼ੇ ਫਲ ਅਤੇ ਸਬਜ਼ੀਆਂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਸਿਹਤ ਲਈ ਲਾਭਦਾਇਕ ਮੰਨੇ ਜਾਂਦੇ ਹਨ। ਚੰਗੀ ਸਿਹਤ ਲਈ ਕਿਉਂ ਜ਼ਰੂਰੀ ਹੈ ਪੌਸ਼ਟਿਕ ਭੋਜਨ ਜ਼ੂਰਰੀ ਹੈ।
ਪੰਜਾਬੀਆਂ ਦੀ ਚੰਗੀ ਸਿਹਤ ਦਾ ਰਾਜ- ਮੱਕੀ ਦੀ ਰੋਟੀ, ਸਰਸੋਂ ਦਾ ਸਾਗ
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਇੱਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਵੀ ਘਰ ਦਾ ਬਣਿਆ ਖਾਣਾ ਹੀ ਖਾਂਦੇ ਹਨ। ਘਰ ਦੀਆਂ ਔਰਤਾਂ ਪੁਰਾਣੇ ਸਮੇਂ ਵਾਂਗ ਮਿੱਟੀ ਦੇ ਚੁੱਲ੍ਹੇ 'ਤੇ ਹੀ ਰੋਟੀ ਤੇ ਖਾਣਾ ਤਿਆਰ ਕਰਦੀਆਂ ਹਨ। ਦੁੱਧ, ਦਹੀ ਤੇ ਮੱਖਣ ਆਦਿ ਲਈ ਉਨ੍ਹਾਂ ਘਰ ਵਿੱਚ ਮੱਝਾਂ ਪਾਲੀਆਂ ਹਨ ਤੇ ਭੋਜਨ ਲਈ ਉਨ੍ਹਾਂ ਨੇ ਜੈਵਿਕ ਖੇਤੀ ਰਾਹੀਂ ਘਰ ਵਿੱਚ ਹੀ ਸਬਜ਼ੀਆਂ ਉਗਾਈਆਂ ਹਨ। ਕਿਸਾਨ ਦੇ ਪਰਿਵਾਰ ਨੇ ਦੱਸਿਆ ਕਿ ਉਹ ਖ਼ੁਦ ਨੂੰ ਤੰਦਰੁਸਤ ਰੱਖਣ ਲਈ ਘਰ ਦਾ ਬਣਿਆ, ਤੇ ਹੱਥੀ ਕੰਮ ਕਰਨ ਨੂੰ ਬੇਹਦ ਤਰਜੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲਈ ਘਰ ਦੇ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਚੰਗੀ ਸਿਹਤ ਦਾ ਰਾਜ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਹੈ। ਕਿਉਂਕਿ ਇਹ ਸਾਗ ਤੇ ਮੱਕੀ ਕੁਦਰਤੀ ਤੌਰ 'ਤੇ ਅਸਾਨੀ ਨਾਲ ਮਿਲਣ ਵਾਲੇ ਖਾਧ ਪਦਾਰਥ ਹਨ।
150 ਦੇਸ਼ ਲੈਂਦੇ ਹਨ ਹਿੱਸਾ
ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (FAO) ਦੀ ਸਥਾਪਨਾ ਦਾ ਜਸ਼ਨ ਮਨਾਉਣ ਲਈ ਵਿਸ਼ਵ ਦੇ 150 ਤੋਂ ਵੱਧ ਦੇਸ਼ਾਂ ਵਿੱਚ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਲਈ ਵਿਸ਼ਵਵਿਆਪੀ ਜਾਗਰੂਕਤਾ ਪੈਦਾ ਕਰਦੇ ਹਨ ਜੋ ਭੁੱਖ ਨਾਲ ਪੀੜਤ ਹਨ ਅਤੇ ਸਾਰਿਆਂ ਲਈ ਭੋਜਨ ਸੁਰੱਖਿਆ ਅਤੇ ਪੌਸ਼ਟਿਕ ਆਹਾਰ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਦਿਨ ਨੂੰ ਮਨਾਉਣ ਦਾ ਇੱਕ ਉਦੇਸ਼ ਇਹ ਹੈ ਕਿ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭੋਜਨ ਇੱਕ ਬੁਨਿਆਦੀ ਲੋੜ ਅਤੇ ਬੁਨਿਆਦੀ ਮਨੁੱਖੀ ਅਧਿਕਾਰ ਹੈ।
ਵਿਸ਼ਵ ਭੋਜਨ ਦਿਵਸ 2021 ਦਾ ਥੀਮ
ਵਿਸ਼ਵ ਫੂਡ ਦਿਵਸ ਲਈ ਇਸ ਸਾਲ ਦਾ ਥੀਮ 'ਅੱਜ ਦੇ ਦਿਨ ਇੱਕ ਸਿਹਤਮੰਦ ਕੱਲ ਲਈ ਸੁਰੱਖਿਅਤ ਖਾਣਾ' ਹੈ ,ਜੋ ਸੁਰੱਖਿਅਤ ਭੋਜਨ ਖਾਣ ਅਤੇ ਪੈਦਾ ਕਰਨ 'ਤੇ ਕੇਂਦਰਤ ਹੈ। ਭੋਜਨ ਸੁਰੱਖਿਅਤ ਹੋਣ ਨਾਲ ਲੋਕਾਂ, ਗ੍ਰਹਿ ਅਤੇ ਅਰਥਚਾਰੇ ਨੂੰ ਤਤਕਾਲ ਅਤੇ ਲੰਬੇ ਸਮੇਂ ਵਿੱਚ ਲਾਭ ਹੁੰਦਾ ਹੈ।
ਇਹ ਵੀ ਪੜ੍ਹੋ : ਸਿਰਫ਼ ਪਾਚਨ ਹੀ ਨਹੀਂ, ਸਮੁੱਚੀ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ ਓਟਸ