ਮਾਨਸਾ : ਮਜ਼ਦੂਰ ਮੁਕਤੀ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਾਨਸਾ ਸ਼ਹਿਰ ਦੇ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਕਚਹਿਰੀ ਦਾ ਘਿਰਾਓ ਕੀਤਾ ਗਿਆ ਇਸ ਦੌਰਾਨ ਜਿਲ੍ਹਾ ਕਚਿਹਰੀ ਦੇ ਦੋਨੋਂ ਗੇਟ ਬੰਦ ਕਰ ਕਿਸੇ ਵੀ ਅਧਿਕਾਰੀ ਕਰਮਚਾਰੀ ਇੱਥੋਂ ਤੱਕ ਕੇ ਆਮ ਪਬਲਿਕ ਦਾ ਵੀ ਜ਼ਿਲ੍ਹਾ ਕਚਹਿਰੀ ਦੇ ਵਿਚੋਂ ਬਾਹਰ ਨਹੀਂ ਆਉਣ ਦਿੱਤਾ ਗਿਆ।
ਮਜ਼ਦੂਰ ਮੁਕਤੀ ਮੋਰਚਾ ਵੱਲੋਂ ਏਡੀਸੀ ਵਿਕਾਸ ਦਫਤਰ ਦੇ ਬਾਹਰ ਪਿਛਲੇ 89 ਦਿਨਾਂ ਤੋਂ ਦਿਨ ਰਾਤ ਦਾ ਧਰਨਾ ਲਗਾਇਆ ਹੋਇਆ ਹੈ। ਭਾਰਤ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਅਤੇ ਏਡੀਸੀ ਵਿਕਾਸ ਵੱਲੋਂ ਮਜ਼ਦੂਰਾਂ ਦਾ ਧਰਨਾ ਜਬਰੀ ਚੁਕਾਉਣ ਦੀ ਦਿੱਤੀ ਸ਼ਿਕਾਇਤ ਦੇ ਰੋਸ ਵਜੋਂ ਮਜ਼ਦੂਰਾਂ ਵੱਲੋਂ ਮਾਨਸਾ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਕੇ ਜ਼ਿਲ੍ਹਾ ਕਚਹਿਰੀ ਦਾ ਘਿਰਾਓ ਕਰ ਦਿੱਤਾ ਗਿਆ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਮਾਨਸਾ ਦੇ ਡੀਸੀ ਅਤੇ ਪੰਜਾਬ ਦੀ ਮਾਨ ਸਰਕਾਰ ਨੇ ਮਜ਼ਦੂਰਾਂ ਵੱਲ ਝਾਕਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਗੱਲ ਕੀਤੀ ਹੈ ਉਲਟਾ ਪਰਸੋਂ ਸਾਡਾ ਧਰਨਾ ਸ਼ਾਂਤਮਈ ਚੱਲ ਰਿਹਾ ਹੈ ਕਿਸੇ ਦਾ ਰਸਤਾ ਨਹੀਂ ਰੋਕਿਆ। ਧਰਨਾ ਪੁਲਿਸ ਜਬਰੀ ਚੁਕਵਾਉਣ ਦੇ ਲਈ ਆਈ ਕਿ ਡੀਸੀ ਨੇ ਦਰਖਾਸਤ ਦਿੱਤੀ ਹੈ ਕਿ ਇੱਥੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ।
ਇਸ ਲਈ ਅੱਜ ਮਾਨਸਾ ਦੇ ਵਿੱਚ ਜ਼ਿਲ੍ਹਾ ਪੱਧਰ ਦੇ ਮਜ਼ਦੂਰਾਂ ਨੂੰ ਇਕੱਠੇ ਕਰਕੇ ਵੰਗਾਰ ਰੈਲੀ ਕੀਤੀ ਹੈ ਅਤੇ ਪੂਰੀ ਕਚਹਿਰੀ ਦਾ ਘਿਰਾਓ ਕੀਤਾ ਗਿਆ ਹੈ ਪੂਰੀ ਕਚਹਿਰੀ ਦੇ ਦਿੱਤੇ ਐਸਐਫਸੀ ਤੋਂ ਲੈ ਕੇ ਡੀਸੀ ਐੱਸਡੀਐੱਮ ਅਤੇ ਜੱਜ ਦਾ ਵੀ ਘਿਰਾਓ ਕੀਤਾ ਹੈ ਕਿ ਜੇਕਰ ਮਜ਼ਦੂਰਾਂ ਨੂੰ ਹੱਕੀ ਮੰਗਾਂ ਮੰਗਣ ਦਾ ਅਧਿਕਾਰ ਨਹੀਂ ਤਾਂ ਤੁਹਾਨੂੰ ਵੀ ਇਨ੍ਹਾਂ ਦਫਤਰਾਂ ਦੇ ਵਿੱਚ ਚੈਨ ਨਾਲ ਨਹੀਂ ਬੈਠਣ ਦੇਵਾਂਗੇ। ਪੂਰੀ ਕਚਹਿਰੀ ਦਾ ਘਿਰਾਓ ਕੀਤਾ ਹੈ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਜੋ 7 ਮਹੀਨੇ ਪਹਿਲਾਂ ਸੜਕਾਂ 'ਤੇ ਆ ਕੇ ਇਹ ਗੱਲਾਂ ਕਰਦੀ ਸੀ ਕਿ ਜੇਕਰ ਸਾਡੀ ਸਰਕਾਰ ਆ ਗਈ ਤਾਂ ਮਜ਼ਦੂਰੋ ਕਿਸਾਨੋ ਤੇ ਨੌਜਵਾਨੋ ਮੈਂ ਹਰੇ ਪੈੱਨ ਨਾਲ ਤੁਹਾਡੇ ਕੰਮ ਕਰ ਦੇਵਾਂਗਾ ਸੀ।
ਇਹ ਵੀ ਪੜ੍ਹੋ:- ਲੁਧਿਆਣਾ ਵਿੱਚ ਕਾਰਬਨ ਡਾਈ ਆਕਸਾਈਡ ਗੈਸ ਹੋਈ ਲੀਕ, ਇਲਾਕੇ ਵਿੱਚ ਸਹਿਮ ਦਾ ਮਾਹੌਲ