ਮਾਨਸਾ:ਨਗਰ ਕੌਂਸਲ ਚੋਣਾਂ ਮਾਨਸਾ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਮਾਨਸਾ ਦੀਆਂ 4 ਸੀਟਾਂ ਉੱਤੇ ਕਾਂਗਰਸ ਜੇਤੂ ਰਹੀ, 01 ਸੀਟ 'ਤੇ ਆਮ ਆਦਮੀ,01ਸ਼੍ਰੋਮਣੀ ਅਕਾਲੀ ਦਲ , 01 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਕਾਂਗਰਸ ਦੀ ਜੇਤੂ ਉਮੀਦਵਾਰ ਕੁਲਵਿੰਦਰ ਕੌਰ ਮਹਿਤਾ ਤੇ ਰਾਮਪਾਲ ਸਿੰਘ ਨੇ ਆਪਣੀ ਜਿੱਤ ਲਈ ਵੋਟਰਾਂ ਨੂੰ ਧੰਨਵਾਦ ਕਿਹਾ। ਜੇਤੂ ਉਮੀਦਵਾਰਾਂ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ, ਉਥੇ ਹੀ ਆਪਣੇ ਵਾਰਡ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਦੱਸਣਯੋਗ ਹੈ ਕਿ 14 ਫਰਵਰੀ ਨੂੰ ਪੰਜਾਬ ਦੀਆਂ 7 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਿੰਗ ਹੋਈ ਸੀ। ਵੋਟਾਂ ਦੇ ਨਤੀਜੇ ਅੱਜ ਦੁਪਹਿਰ ਤੱਕ ਆਉਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋ ਚੁੱਕੀ ਹੈ ਤੇ ਅਤੇ ਵੋਟਾਂ ਦੇ ਨਤੀਜੇ ਸ਼ਾਮ ਪੰਜ ਵਜੇ ਐਲਾਨੇ ਜਾਣਗੇ।