ETV Bharat / state

ਘੱਗਰ ਦਰਿਆ 'ਚ ਵਧਿਆ ਪਾਣੀ, ਪੁਲ ਡਿੱਗਣ ਦਾ ਖਤਰਾ - ਪੁਲ ਡਿੱਗਣ ਦਾ ਖਤਰਾ

ਇਸ ਨੂੰ ਲੈ ਕੇ ਹਲਕਾ ਸਰਦੂਲਗੜ ਦੇ ਵਿਧਾਇਕ ਦਿਲਰਾਜ ਭੂੰਦੜ ਦੇ ਨਾਲ ਈ.ਟੀ.ਵੀ ਭਾਰਤ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਗਰ 'ਤੇ ਕੋਈ ਵੀ ਇੰਤਜ਼ਾਮ ਨਹੀਂ ਕੀਤੇ ਗਏ। ਕਿਨਾਰੇ ਕੱਚੇ ਹਨ ਨਾ ਹੀ ਬੋਰੀਆਂ ਦਾ ਕੋਈ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਟੁੱਟਣ ਦੇ ਸਮੇਂ ਗੱਟਿਆਂ ਦੇ ਨਾਲ ਬੰਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮੇਂ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਘੱਗਰ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਵੀ ਇੰਤਜ਼ਾਮ ਨਜ਼ਰ ਨਹੀਂ ਆ ਰਹੇ।

ਘੱਗਰ ਦਰਿਆ 'ਚ ਪਾਣੀ 20 ਫੁੱਟ ਤੋਂ ਪਾਰ, ਖਤਰੇ ਦੇ ਨਿਸ਼ਾਨ

author img

By

Published : Aug 1, 2021, 6:05 PM IST

Updated : Aug 1, 2021, 6:55 PM IST

ਮਾਨਸਾ : ਹਲਕਾ ਸਰਦੂਲਗੜ ਦੇ ਵਿੱਚੋਂ ਲੰਘਣ ਵਾਲੇ ਘੱਗਰ ਦਰਿਆ ਦੀ ਸਥਿਤੀ ਇਸ ਸਮੇਂ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਘੱਗਰ ਦੇ ਵਿੱਚ 20 ਫੁੱਟ 'ਤੇ ਪਾਣੀ ਵਗ ਰਿਹਾ ਹੈ ਅਤੇ ਖ਼ਤਰੇ ਦਾ ਨਿਸ਼ਾਨ 21ਫੁੱਟ ਹੈ। ਈ.ਟੀ.ਵੀ ਭਾਰਤ ਵੱਲੋਂ ਲਗਾਤਾਰ ਘੱਗਰ ਦੇ ਸੰਬੰਧੀ ਅਪਡੇਟ ਕੀਤਾ ਜਾ ਰਿਹਾ ਹੈ।

ਇਸ ਨੂੰ ਲੈ ਕੇ ਹਲਕਾ ਸਰਦੂਲਗੜ ਦੇ ਵਿਧਾਇਕ ਦਿਲਰਾਜ ਭੂੰਦੜ ਦੇ ਨਾਲ ਈ.ਟੀ.ਵੀ ਭਾਰਤ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਗਰ 'ਤੇ ਕੋਈ ਵੀ ਇੰਤਜ਼ਾਮ ਨਹੀਂ ਕੀਤੇ ਗਏ। ਕਿਨਾਰੇ ਕੱਚੇ ਹਨ ਨਾ ਹੀ ਬੋਰੀਆਂ ਦਾ ਕੋਈ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਟੁੱਟਣ ਦੇ ਸਮੇਂ ਗੱਟਿਆਂ ਦੇ ਨਾਲ ਬੰਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮੇਂ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਘੱਗਰ ਤੋਂ ਲੋਕਾਂ ਨੂੰ ਬਚਾਉਣ ਲਈ ਕੋਈ ਵੀ ਇੰਤਜ਼ਾਮ ਨਜ਼ਰ ਨਹੀਂ ਆ ਰਹੇ।

ਘੱਗਰ ਦਰਿਆ 'ਚ ਪਾਣੀ 20 ਫੁੱਟ ਤੋਂ ਪਾਰ, ਖਤਰੇ ਦੇ ਨਿਸ਼ਾਨ

ਸਾਲ 2010 ਦੇ ਵਿੱਚ ਜਦੋਂ ਘੱਗਰ ਟੁੱਟਿਆ ਸੀ ਤਾਂ ਉਸ ਸਮੇਂ ਅਕਾਲੀ ਸਰਕਾਰ ਸੀ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਘੱਗਰ ਦਾ ਦੌਰਾ ਕੀਤਾ ਸੀ। ਜਦੋਂ ਇਸ ਸੰਬੰਧੀ ਈ.ਟੀ.ਵੀ ਭਾਰਤ ਵੱਲੋਂ ਵਿਧਾਇਕ ਦਿਲਰਾਜ ਭੂੰਦੜ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਸ ਦਾ ਜਵਾਬ ਦੇਣ ਤੋਂ ਵੀ ਟਾਲ-ਮਟੋਲ ਕਰ ਦਿੱਤੀ ਅਤੇ ਗੱਲ ਨੂੰ ਕਿਸੇ ਹੋਰ ਪਾਸੇ ਹੀ ਘੁਮਾ ਕੇ ਲੈ ਗਏ।

ਇਹ ਵੀ ਪੜ੍ਹੋ:ਮੀਂਹ ਤੋਂ ਦੇਸ਼ ਦੀ ਰਾਜਧਾਨੀ ਨੇ ਧਾਰਿਆ ਛੱਪੜ ਦਾ ਰੂਪ, ਦੇਖੋ ਵੀਡੀਓ

ਸਰਦੂਲਗੜ ਦੇ ਆਮ ਲੋਕਾਂ ਨੇ ਵੀ ਇਹ ਅਪੀਲ ਕੀਤੀ ਕਿ ਪ੍ਰਸ਼ਾਸਨ ਤੁਰੰਤ ਇੱਥੇ ਪ੍ਰਬੰਧ ਪੁਖਤਾ ਕਰੇ ਕਿਉਂਕਿ ਕਿਸੇ ਸਮੇਂ ਵੀ ਘੱਗਰ ਟੁੱਟ ਕੇ ਵੱਡਾ ਨੁਕਸਾਨ ਕਰ ਸਕਦਾ ਹੈ।

Last Updated : Aug 1, 2021, 6:55 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.