ETV Bharat / state

ਸ਼ਹੀਦ ਗੁਰਤੇਜ ਸਿੰਘ ਦਾ ਪਿੰਡ ਸਹੂਲਤਾਂ ਤੋਂ ਵਾਂਝਾ, 10 ਸਾਲ ਤੋਂ ਬੱਸ ਸਰਵਿਸ ਲਈ ਤਰਸ ਰਹੇ ਪਿੰਡ ਵਾਸੀ - ਸ਼ਹੀਦ ਗੁਰਤੇਜ ਸਿੰਘ

ਸ਼ਹੀਦ ਹੋਏ ਗੁਰਤੇਜ ਸਿੰਘ ਦਾ ਪਿੰਡ ਅੱਜ ਵੀ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ, ਇਸ ਪਿੰਡ 'ਚ ਪਿਛਲੇ 10 ਸਾਲਾਂ ਤੋਂ ਕੋਈ ਬੱਸ ਸਰਵਿਸ ਵੀ ਨਹੀਂ ਹੈ।

ਸ਼ਹੀਦ ਗੁਰਤੇਜ ਸਿੰਘ
ਸ਼ਹੀਦ ਗੁਰਤੇਜ ਸਿੰਘ
author img

By

Published : Jun 26, 2020, 10:56 PM IST

ਮਾਨਸਾ: ਪਿਛਲੇ ਦਿਨੀਂ ਗੁਲਵਾਨ ਘਾਟੀ 'ਚ ਚੀਨੀ ਫੌਜੀਆਂ ਦੇ ਨਾਲ ਲੋਹਾ ਲੈਂਦੇ ਹੋਏ ਮਾਨਸਾ ਜ਼ਿਲ੍ਹੇ ਦਾ 22 ਸਾਲਾਂ ਨੌਜਵਾਨ ਗੁਰਤੇਜ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ। ਜਿਸ ਤੋਂ ਬਾਅਦ ਈਟੀਵੀ ਭਾਰਤ ਦੀ ਟੀਮ ਨੇ ਸ਼ਹੀਦ ਗੁਰਤੇਜ ਸਿੰਘ ਦੇ ਪਿੰਡ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ।

ਇਸ ਮੌਕੇ ਸ਼ਹੀਦ ਗੁਰਤੇਜ ਸਿੰਘ ਦੀ ਮਾਂ ਪ੍ਰਕਾਸ਼ ਕੌਰ ਨੇ ਕਿਹਾ ਕਿ ਗੁਰਤੇਜ ਸਿੰਘ ਹਮੇਸ਼ਾ ਉਸ ਨੂੰ ਕਹਿੰਦਾ ਹੁੰਦਾ ਸੀ ਕਿ "ਮਾਂ ਤੂੰ ਚਿੰਤਾ ਨਾ ਕਰ ਮੈਂ ਤੇਰੀ ਝੋਲੀ ਖੁਸ਼ੀਆਂ ਨਾਲ ਭਰ ਦੇਵਾਂਗਾ"। ਉਹ ਕਹਿੰਦਾ ਹੁੰਦਾ ਸੀ ਕਿ ਉਹ ਫ਼ੌਜ ਵਿੱਚ ਭਰਤੀ ਇਸ ਲਈ ਹੋ ਰਿਹਾ ਕਿ ਦੇਸ਼ ਦੀ ਸੇਵਾ ਦੇ ਨਾਲ-ਨਾਲ ਆਪਣੀ ਮਾਂ ਨੂੰ ਵੀ ਖੁਸ਼ ਰੱਖ ਸਕੇ। ਉਸ ਦਾ ਮਾਂ ਨੇ ਦੱਸਿਆ ਕਿ ਆਖਰੀ ਵਾਰ ਗੁਰਤੇਜ ਸਿੰਘ ਨਾਲ ਉਸ ਦੀ 20 ਦਿਨ ਪਹਿਲਾਂ ਗੱਲ ਹੋਈ ਸੀ।

ਸ਼ਹੀਦ ਗੁਰਤੇਜ ਸਿੰਘ

ਉੱਥੇ ਹੀ ਸ਼ਹੀਦ ਗੁਰਤੇਜ ਸਿੰਘ ਦੀ ਨਵ ਵਿਆਹੀ ਭਰਜਾਈ ਲਭਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਵਿਆਹ ਤੋਂ ਪਹਿਲਾਂ ਕਦੇ ਵੀ ਗੁਰਤੇਜ ਨਾਲ ਕੋਈ ਮੁਲਾਕਾਤ ਨਹੀਂ ਹੋਈ ਅਤੇ ਨਾ ਹੀ ਉਸ ਦੀ ਕਦੇ ਗੱਲ ਹੋਈ ਸੀ ਪਰ ਇਹ ਜ਼ਰੂਰ ਪਤਾ ਲੱਗਿਆ ਹੈ ਕਿ ਗੁਰਤੇਜ ਬਹੁਤ ਹੀ ਵਧੀਆ ਮਿੱਠ ਬੋਲੜੇ ਸੁਭਾਅ ਦਾ ਸੀ ਅਤੇ ਬਹੁਤ ਹੀ ਵਧੀਆ ਇਨਸਾਨ ਸੀ।

ਉਸ ਨੇ ਦੱਸਿਆ ਕਿ ਮਨ ਵਿੱਚ ਗਿਲਾ ਜ਼ਰੂਰ ਹੈ ਕਿ ਉਹ ਆਪਣੇ ਦਿਓਰ ਨੂੰ ਇੱਕ ਵਾਰ ਵੀ ਚਾਵਾਂ ਨਾਲ ਨਹੀਂ ਮਿਲ ਸਕੀ ਅਤੇ ਉਸ ਦੀ ਮੈਰਿਜ ਤੋਂ ਦੋ ਦਿਨ ਬਾਅਦ ਹੀ ਗੁਰਤੇਜ ਦੀ ਘਰ ਵਿੱਚ ਲਾਸ਼ ਪਹੁੰਚੀ ਹੈ। ਉੱਥੇ ਹੀ ਪਿੰਡ ਦੇ ਨੌਜਵਾਨ ਮਨਮਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਗੁਰਤੇਜ ਸਿੰਘ ਇੱਕ ਬਹੁਤ ਹੀ ਵਧੀਆ ਸੁਭਾਅ ਦਾ ਮੁੰਡਾ ਸੀ ਅਤੇ ਉਸ ਨੂੰ ਫ਼ੌਜ ਵਿੱਚ ਭਰਤੀ ਹੋਣ ਦਾ ਬਹੁਤ ਸ਼ੌਕ ਸੀ ਅਤੇ ਉਹ ਗੁਰਸਿੱਖ ਸੀ। ਉਨ੍ਹਾਂ ਦੱਸਿਆ ਕਿ ਪਿੰਡ ਬੀਰੇਵਾਲਾ ਡੋਗਰਾ ਬਹੁਤ ਹੀ ਜ਼ਿਆਦਾ ਸਹੂਲਤਾਂ ਤੋਂ ਸੱਖਣਾ ਹੈ ਅਤੇ ਜਿਸ ਦਿਨ ਪਿੰਡ ਦੇ ਵਿੱਚ ਗੁਰਤੇਜ ਸਿੰਘ ਦਾ ਸਸਕਾਰ ਹੋ ਰਿਹਾ ਸੀ ਤਾਂ ਪਿੰਡ ਦੇ ਵਿੱਚ ਬਣੀ ਪਾਣੀ ਦੀ ਟੈਂਕੀ ਵਿੱਚ ਪਾਣੀ ਨਹੀਂ ਸੀ, ਜਿਸ ਦੇ ਚੱਲਦਿਆਂ ਆਸ-ਪਾਸ ਦੇ ਪਿੰਡਾਂ ਤੋਂ ਪਾਣੀ ਦਾ ਪ੍ਰਬੰਧ ਕਰਨਾ ਪਿਆ।

ਉਨ੍ਹਾਂ ਦੱਸਿਆ ਕਿ ਪਿੰਡ ਨੂੰ ਜੋ ਰੋਡ ਆਉਂਦਾ ਹੈ, ਉਸ ਦੀ ਵੀ ਹਾਲਤ ਖਸਤਾ ਹੈ ਅਤੇ ਇਹ ਰੋਡ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਬਣਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦ ਗੁਰਤੇਜ ਸਿੰਘ ਦੇ ਪਿੰਡ ਨੂੰ ਪਿਛਲੇ 10 ਸਾਲਾਂ ਤੋਂ ਕੋਈ ਵੀ ਬੱਸ ਸਰਵਿਸ ਨਹੀਂ, ਜਿਸ ਦੇ ਚੱਲਦਿਆਂ ਇਸ ਪਿੰਡ ਦੇ ਬੱਚੇ ਪੜ੍ਹਨ ਲਈ ਆਸ ਪਾਸ ਦੇ ਪਿੰਡਾਂ ਤੱਕ ਪੈਦਲ ਜਾ ਕੇ ਅਗਲੇ ਪਿੰਡਾਂ ਤੋਂ ਆਪਣੀ ਪੜ੍ਹਾਈ ਦੇ ਲਈ ਕਾਲਜ ਜਾਣ ਦੇ ਲਈ ਬੱਸਾਂ ਫੜਦੇ ਹਨ।

ਇਹ ਵੀ ਪੜੋ: ਤੇਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਕਿਸਾਨ ਪ੍ਰੇਸ਼ਾਨ

ਉਨ੍ਹਾਂ ਕਿਹਾ ਕਿ ਗੁਰਤੇਜ ਸਿੰਘ ਨੇ ਸ਼ਹੀਦ ਹੋ ਕੇ ਪਿੰਡ ਬੀਰੇਵਾਲਾ ਦਾ ਨਾਮ ਦੁਨੀਆ ਭਰ 'ਚ ਰੌਸ਼ਨ ਕਰ ਦਿੱਤਾ ਹੈ, ਉੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਬੀਰੇਵਾਲਾ ਡੋਗਰਾ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.