ਮਾਨਸਾ: ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ। ਇਥੇ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ, ਜਿਥੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਅਜਿਹਾ ਹੀ ਇੱਕ ਮਾਨਸਾ ਦਾ ਪਿੰਡ ਬਰ੍ਹਾ ਜਿਥੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਚਾਰ ਮਹੀਨੇ ਦਾ ਸਮਾਂ ਬਤੀਤ ਕੀਤਾ ਸੀ। ਇਸ ਪਿੰਡ ਦਾ ਪਹਿਲਾਂ ਨਾਮ ਸ਼ੇਰਗੜ੍ਹ ਸੀ, ਜਿਸ ਨੂੰ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਬਰ੍ਹੇ ਕਰ ਦਿੱਤਾ ਗਿਆ। ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਚਾਰ ਮਹੀਨੇ ਦੇ ਕਰੀਬ ਸਮਾਂ ਇਸ ਥਾਂ 'ਤੇ ਬਿਤਾਏ ਸੀ। ਇਸ ਪਿੰਡ 'ਚ ਮੀਂਹ ਨਾ ਹੋਣ ਕਾਰਨ ਇਥੋਂ ਦੇ ਲੋਕ ਪਰੇਸ਼ਾਨ ਸੀ ਅਤੇ ਗੁਰੂ ਸਾਹਿਬ ਕੋਲ ਉਨ੍ਹਾਂ ਵਲੋਂ ਫਰਿਆਦ ਕੀਤੀ ਗਈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੋਠ ਬਾਜਰੇ ਦੀ ਬਿਜਾਈ ਲਈ ਕਿਹਾ ਤਾਂ ਉਸ ਸਾਲ ਮੀਂਹ ਵੀ ਹੋਇਆ ਅਤੇ ਪਸਲ ਵੀ ਸੋਹਣੀ ਹੋਈ।
ਵੀ ਓ 1
ਜ਼ਿਲ੍ਹਾ ਮਾਨਸਾ ਦਾ ਪਿੰਡ ਬਰ੍ਹਾ ਸਾਹਿਬ ਜਿਥੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਆਪਣੇ ਜੀਵਨ ਦੇ ਚਾਰ ਮਹੀਨੇ ਤੋਂ ਵੱਧ ਸਮਾਂ ਬਤੀਤ ਕਰਕੇ ਗਏ। ਇਸ ਪਿੰਡ ਦਾ ਨਾਮ ਪਹਿਲਾਂ ਸ਼ੇਰਗੜ੍ਹ ਸੀ। ਪਿੰਡ 'ਚ ਮੀਂਹ ਨਾ ਹੋਣ ਕਾਰਨ ਫਸਲ ਨਹੀਂ ਹੁੰਦੀ ਸੀ, ਜਿਸ ਕਾਰਨ ਪਿੰਡ ਦੇ ਲੋਕ ਗੁਰੂ ਸਾਹਿਬ ਕੋਲ ਫਰਿਆਦ ਲੈਕੇ ਗਏ। ਗੁਰੂ ਸਾਹਿਬ ਵਲੋਂ ਪਿੰਡ ਵਾਸੀਆਂ ਨੂੰ ਮੋਠ ਬਾਜਰੇ ਦੀ ਖੇਤੀ ਕਰਨ ਦੀ ਗੱਲ ਕੀਤੀ ਗਈ, ਜਿਸ ਨੂੰ ਪਿੰਡ ਵਾਸੀਆਂ ਵਲੋਂ ਮੰਨ ਕੇ ਮੋਠ ਬਾਜਰੇ ਬੀਜੇ ਗਏ। ਜਿਸ ਤੋਂ ਬਾਅਦ ਮੀਂਹ ਵੀ ਪਿਆ ਅਤੇ ਫਸਲ ਵੀ ਚੰਗੀ ਹੋਈ।
ਬਾਇਟ- ਮੰਗਾ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ
ਵੀ ਓ 2
ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਨਾਲ ਦੇਸ਼ ਵਿਦੇਸ਼ ਤੋਂ ਸੰਗਤਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਜਿਥੇ ਦਸਵੀਂ ਦੇ ਦਿਹਾੜੇ 'ਤੇ ਸਮਾਗਮ ਹੁੰਦਾ ਹੈ ਅਤੇ ਹਰ ਸਾਲ ਜੂਨ ਦੇ ਮਹੀਨੇ ਵੱਡਾ ਸਮਾਗਮ ਕੀਤਾ ਜਾਂਦਾ ਹੈ।
ਬਾਇਟ- ਜਥੇਦਾਰ ਤਰਸੇਮ ਸਿੰਘ, ਪ੍ਰਬੰਧਕ
ਵੀ ਓ 3
ਇਸ ਸਬੰਧੀ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦਾ ਕਹਿਣਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦੀਆਂ ਭਾਵਨਾਵਾਂ ਇਸ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸੰਗਤਾਂ ਇਥੇ ਫਰਿਆਦ ਲੈਕੇ ਆਉਂਦੀਆਂ ਹਨ, ਤਾਂ ਗੁਰੂ ਸਾਹਿਬ ਵਲੋਂ ਉਨ੍ਹਾਂ ਦੀਆਂ ਫਰਿਆਦਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ।
ਬਾਇਟ-ਅਮਨਦੀਪ ਕੌਰ, ਕਮਲ ਸਿੰਘ ਸ਼ਰਧਾਲੂ
ਕਲੋਜਿੰਗ:
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਬਰ੍ਹਾ ਜਿਸ ਨੂੰ ਗੁਰੂ ਸਾਹਿਬ ਵਲੋਂ ਸ਼ੇਰਗੜ੍ਹ ਤੋਂ ਨਾਮ ਬਦਲ ਕੇ ਬਰ੍ਹਾ ਰੱਖਿਆ ਗਿਆ। ਈਟੀਵੀ ਭਾਰਤ ਦੀ ਕੋਸ਼ਿਸ਼ ਹੈ ਕਿ ਤੁਹਾਨੂੰ ਘਰ ਬੈਠੇ ਹੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਸਕਣ।
ਮਾਨਸਾ ਤੋਂ ਕੁਲਦੀਪ ਧਾਲੀਵਾਲ ਦੀ ਰਿਪੋਰਟ
ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ ਵੱਲੋਂ ਕੋਰੋਨਾ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ