ETV Bharat / state

ਕੋਰੋਨਾ ਦੀ ਸਖ਼ਤ ਪਾਬੰਦੀਆਂ 'ਚ, ਫਸਲ ਦੀ ਖਰੀਦ ਲਈ ਖੇਤਾਂ 'ਚ ਨਹੀਂ ਆ ਰਹੇ ਵਪਾਰੀ

ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਵੱਲੋਂ 800 ਏਕੜ ਵਿੱਚ ਸ਼ਿਮਲਾ ਮਿਰਚ ਖਰਬੂਜਾ ਆਦਿ ਦੀ ਕਾਸ਼ਤ ਕੀਤੀ ਗਈ ਹੈ। ਕੋਰੋਨਾ ਦੇ ਕਾਰਨ ਸਰਕਾਰ ਵੱਲੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦੇ ਚੱਲਦੇ ਹੋਏ ਬਾਹਰੀ ਸੂਬਿਆਂ ਤੋਂ ਸ਼ਿਮਲਾ ਮਿਰਚ ਦੇ ਵਪਾਰੀ ਕਿਸਾਨਾਂ ਦੇ ਖੇਤਾਂ ਵਿੱਚ ਆਉਣੋਂ ਬੰਦ ਹੋ ਗਏ ਹਨ।

ਫ਼ੋਟੋ
ਫ਼ੋਟੋ
author img

By

Published : May 4, 2021, 12:53 PM IST

ਮਾਨਸਾ: ਇੱਥੋਂ ਦੇ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਵੱਲੋਂ 800 ਏਕੜ ਵਿੱਚ ਸ਼ਿਮਲਾ ਮਿਰਚ ਖਰਬੂਜਾ ਆਦਿ ਦੀ ਕਾਸ਼ਤ ਕੀਤੀ ਗਈ ਹੈ। ਕੋਰੋਨਾ ਦੇ ਕਾਰਨ ਸਰਕਾਰ ਵੱਲੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦੇ ਚੱਲਦੇ ਹੋਏ ਬਾਹਰੀ ਸੂਬਿਆਂ ਤੋਂ ਸ਼ਿਮਲਾ ਮਿਰਚ ਦੇ ਵਪਾਰੀ ਕਿਸਾਨਾਂ ਦੇ ਖੇਤਾਂ ਵਿੱਚ ਆਉਣੋਂ ਬੰਦ ਹੋ ਗਏ ਹਨ। ਇਸ ਕਾਰਨ ਕਿਸਾਨਾਂ ਦੀ ਸ਼ਿਮਲਾ ਮਿਰਚ ਖੇਤਾਂ ਵਿੱਚ ਹੀ ਖ਼ਰਾਬ ਹੋ ਰਹੀ ਹੈ ਜਿਸ ਕਾਰਨ ਕਿਸਾਨ ਮਜਬੂਰੀ ਬਸ ਸ਼ਿਮਲਾ ਮਿਰਚ ਨੂੰ ਖੇਤਾਂ ਵਿੱਚ ਖਿਲਾਰ ਰਹੇ ਹਨ।

ਪਿੰਡ ਭੈਣੀਬਾਘਾ ਦੇ ਕਿਸਾਨ ਸਤਨਾਮ ਸਿੰਘ ਅਤੇ ਨੈਬ ਸਿੰਘ ਨੇ ਦੱਸਿਆ ਕਿ ਭੈਣੀਬਾਘਾ ਵਿੱਚ 800 ਏਕੜ ਚੋਂ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਏਕੜ ਵਿੱਚ ਕਿਸਾਨ ਦਾ ਲੱਖ ਰੁਪਏ ਖਰਚ ਆ ਜਾਂਦਾ ਹੈ। ਜੇਕਰ ਇਸ ਦਾ ਚੰਗਾ ਰੇਟ ਮਿਲੇ ਤਾਂ ਕਿਸਾਨ ਨੂੰ ਮੁਨਾਫ਼ਾ ਹੁੰਦਾ ਹੈ। ਪਰ ਕੋਰੋਨਾ ਦੇ ਕਾਰਨ ਕਿਸਾਨਾਂ ਦਾ ਦੋ ਸਾਲ ਤੋਂ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਕੋਰੋਨਾ ਦੇ ਕਾਰਨ ਲੱਗੇ ਲੌਕਡਾਊਨ ਦੇ ਚੱਲਦਿਆਂ ਕਿਸਾਨਾਂ ਨੂੰ ਆਪਣੀ ਫਸਲ ਖੇਤਾਂ ਅਤੇ ਸੜਕ ਵਿਚਾਲੇ ਖਲਾਰ ਨੀ ਪਈ ਸੀ।

ਵੇਖੋ ਵੀਡੀਓ

ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਦੇ ਚੱਲਦਿਆਂ ਵਪਾਰੀ ਖੇਤਾਂ ਵਿੱਚ ਆਉਣੋਂ ਬੰਦ ਹੋ ਚੁੱਕੇ ਹਨ। ਇਸ ਕਾਰਨ ਉਨ੍ਹਾਂ ਦੀ ਸ਼ਿਮਲਾ ਮਿਰਚ ਖੇਤਾਂ ਵਿੱਚ ਹੀ ਖ਼ਰਾਬ ਹੋ ਰਹੀ ਹੈ।

ਇਹ ਵੀ ਪੜ੍ਹੋ:ਲੁਧਿਆਣਾ 'ਚ ਬੇਲਗਾਮ ਕੋਰੋਨਾ: ਪਿਛਲੇ 24 ਘੰਟਿਆਂ 'ਚ 35 ਕੋਰੋਨਾ ਪੀੜਤਾਂ ਦੀ ਹੋਈ ਮੌਤ

ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਸਰਕਾਰ ਨਾਲ ਰਾਬਤਾ ਕਰਕੇ ਬਾਹਰੀ ਸੂਬਿਆਂ ਦੇ ਵਪਾਰੀਆਂ ਨੂੰ ਖੇਤਾਂ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਦੀ ਸ਼ਿਮਲਾ ਮਿਰਚ ਖ਼ਰਾਬ ਨਾ ਹੋਵੇ ਅਤੇ ਕਿਸਾਨਾਂ ਨੂੰ ਘਾਟਾ ਨਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਕਿਸਾਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਸ਼ਿਮਲਾ ਮਿਰਚ ਖਲਾਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.